• Home
 • »
 • News
 • »
 • punjab
 • »
 • CHANDIGARH PUNJAB ELECTION 2022 BHAGWANT MANN AAPS DUMMY CHIEF MINISTER REAL CLAIMANT KEJRIWAL SUKHBIR BADAL ATTACKS CHARANJIT CHANNI KS

ਪੰਜਾਬੀ ਏਨੇ ਲੋਲੜ ਨਹੀਂ ਕਿ AAP ਦੇ ਡੰਮੀ CM ਚਿਹਰੇ ਨੂੰ ਨਾ ਪਛਾਨਣ: ਸੁਖਬੀਰ ਬਾਦਲ ਨੇ ਚੰਨੀ 'ਤੇ ਵੀ ਕੀਤਾ ਹਮਲਾ

Punjabh Election 2022: ਸ਼੍ਰੋਮਣੀ ਅਕਾਲੀ ਦਲ (Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਕਿਹਾ ਕਿ ਆਮ ਆਦਮੀ ਪਾਰਟੀ (Aam Aadmi Party) ਵੱਲੋਂ ਪੰਜਾਬ ਚੋਣਾਂ (Punjab Election) ਵਿਚ ਮੁੱਖ ਮੰਤਰੀ (CM Face) ਦੇ ਅਹੁਦੇ ਲਈ ਨਾਮਜ਼ਦ ਕੀਤਾ ਉਮੀਦਵਾਰ ਅਸਲ ਵਿੱਚ ਡੰਮੀ ਚੇਹਰਾ (Dummy CM Face) ਹੈ ਤੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ (Arvind Kejriwal) ਹੀ ਇਸ ਅਹੁਦੇ ਲਈ ਅਸਲ ਦਾਅਵੇਦਾਰ ਹਨ।

 • Share this:
  ਜਲੰਧਰ: Punjabh Election 2022: ਸ਼੍ਰੋਮਣੀ ਅਕਾਲੀ ਦਲ (Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਕਿਹਾ ਕਿ ਆਮ ਆਦਮੀ ਪਾਰਟੀ (Aam Aadmi Party) ਵੱਲੋਂ ਪੰਜਾਬ ਚੋਣਾਂ (Punjab Election) ਵਿਚ ਮੁੱਖ ਮੰਤਰੀ (CM Face) ਦੇ ਅਹੁਦੇ ਲਈ ਨਾਮਜ਼ਦ ਕੀਤਾ ਉਮੀਦਵਾਰ ਅਸਲ ਵਿੱਚ ਡੰਮੀ ਚੇਹਰਾ (Dummy CM Face) ਹੈ ਤੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ (Arvind Kejriwal) ਹੀ ਇਸ ਅਹੁਦੇ ਲਈ ਅਸਲ ਦਾਅਵੇਦਾਰ ਹਨ।

  ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਭੁਪਿੰਦਰ ਹਨੀ ਦੇ ਠਿਕਾਣਿਆਂ ’ਤੇ ਈਡੀ ਦੇ ਛਾਪਿਆਂ ਨੇ ਅਕਾਲੀ ਦਲ ਦਾ ਦਾਅਵਾ ਸਹੀ ਸਾਬਤ ਕੀਤਾ ਹੈ ਕਿ ਮੁੱਖ ਮੰਤਰੀ ਆਪ ਸੂਬੇ ਵਿੱਚ ਰੇਤ ਮਾਫੀਆ ਦੀ ਅਗਵਾਈ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਮਾਫੀਆ ਨੇ ਸੈਂਕੜੇ ਕਰੋੜ ਰਪੁਏ ਇਕੱਤਰ ਕੀਤੇ ਹਨ ਤੇ ਹਨੀ ਉਹਨਾਂ ਦਾ ਮੁੱਖ ਕਲੈਕਸ਼ਨ ਏਜੰਟ ਹੈ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਚੰਨੀ ਉਨ੍ਹਾਂ ਦੇ ਜੱਦੀ ਹਲਕੇ ਵਿਚ ਰੇਤ ਮਾਫੀਆ ਬੇਨਕਾਬ ਹੋਣ ਮਗਰੋਂ ਉਸਦੇ ਬਚਾਅ ਵਿਚ ਨਿੱਤਰੇ ਸਨ।

  ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਆਪ ‘ਇਕ ਮੌਕਾ ਕੇਜਰੀਵਾਲ ਨੂੰ’ ਦੇ ਨਾਅਰੇ ਹੇਠ ਪੰਜਾਬ ਚੋਣਾਂ ਲਈ ਚੋਣ ਮੁਹਿੰਮ ਚਲਾ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਜਦੋਂ ਉਸਨੇ ਆਪਣਾ ਨਾਅਰਾ ‘ਇਕ ਮੌਕਾ ਭਗਵੰਤ ਮਾਨ ਨੂੰ’ ਕਰ ਦਿੱਤਾ ਹੈ ਤਾਂ ਕੀ ਉਹ ਸੂਬੇ ਭਰ ਵਿਚ ਲੱਗੇ ਆਪਣੇ ਬੋਰਡ ਲਾਹ ਦੇਵੇਗੀ ? ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਹੋਣ ਵਾਲਾ ਕਿਉਂਕਿ ਕੇਜਰੀਵਾਲ ਹੀ ਪੰਜਾਬ ਵਿੱਚ ਪਾਰਟੀ ਦਾ ਅਸਲ ਚੇਹਰਾ ਹਨ।

  ਸੁਖਬੀਰ ਬਾਦਲ ਨੇ ਕਿਹਾ ਕਿ ਕੇਜਰੀਵਾਲ ਨੇ ਆਪ ਅਨੇਕਾਂ ਮੌਕਿਆਂ ’ਤੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਪਾਰਟੀ ਦਾ ਚੇਹਰਾ ਮੰਨਣ ਤੋਂ ਇਨਕਾਰ ਕੀਤਾ ਹੈ। ਜਦੋਂ ਭਗਵੰਤ ਮਾਨ ਉਨ੍ਹਾਂ ਦੇ ਨਾਲ ਬੈਠੇ ਹੁੰਦੇ ਸਨ ਤਾਂ ਉਦੋਂ ਵੀ ਕੇਜਰੀਵਾਲ ਇਹ ਆਖਦੇ ਸਨ ਕਿ ਪਾਰਟੀ ਚੰਗੇ ਉਮੀਦਵਾਰ ਦੀ ਤਲਾਸ਼ ਵਿਚ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਭਗਵੰਤ ਮਾਨ ਨੂੰ ਚੁਣਨ ਲਈ ਮਜਬੂਰ ਹੋਣਾ ਪਿਆ ਕਿਉਂਕਿ ਉਸ ਵੱਲੋਂ ਜਿਸ ਕਿਸੇ ਵੀ ਉਮੀਦਵਾਰ ਕੋਲ ਪਹੁੰਚ ਕੀਤੀ ਗਈ, ਉਸ ਨੇ ਮੁੱਖ ਮੰਤਰੀ ਦਾ ਚੇਹਰਾ ਬਣਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਆਪ ਕੋਲ ਜਦੋਂ ਕੋਈ ਹੋਰ ਰਾਹ ਨਹੀਂ ਰਹਿ ਗਿਆ ਤਾਂ ਉਨ੍ਹਾਂ ਉਸਨੇ ਭਗਵੰਤ ਮਾਨ ਨੂੰ ਚੁਣ ਲਿਆ ਤੇ ਜਾਅਲੀ ਸਰਵੇਖਣ ਦੀ ਆਪਣੀ ਕਾਰਵਾਈ ਸਹੀ ਕਰਾਰ ਦਿੱਤੀ ਹੈ।

  ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਆਪ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਬਣਾ ਕੇ ਬਹੁਤ ਵੱਡੀ ਗਲਤੀ ਕਰ ਲਈ ਹੈ। ਉਨ੍ਹਾਂ ਕਿਹਾ ਕਿ ਉਹ ਤਾਂ ਸੂਬੇ ਦੀ ਅਗਵਾਈ ਕਰਨ ਦੇ ਯੋਗ ਹੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਕਿਵੇਂ ਭਗਵੰਤ ਮਾਨ ਨੇ ਆਪਣੀ ਮਾਂ ਦੀ ਝੂਠੀ ਸਹੁੰ ਚੁੱਕੀ ਸੀ ਕਿ ਉਹ ਕਦੇ ਸ਼ਰਾਬ ਨਹੀਂ ਪੀਣਗੇ ਪਰ ਤੁਰੰਤ ਬਾਅਦ ਹੀ ਸ਼ਰਾਬ ਪੀਣ ਲੱਗ ਪਏ ਸਨ। ਉਨ੍ਹਾਂ ਕਿਹਾ ਕਿ ਪੰਜਾਬੀ ਤਾਂ ਚੰਗੀ ਤਰ੍ਹਾਂ ਜਾਣਦੇ ਹਨ ਕਿ ਭਗਵੰਤ ਮਾਨ ਨੇ ਸ਼ਰਾਬੀ ਹੋ ਕੇ ਕੀ ਕੀ ਕਾਰੇ ਕੀਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਕਦੇ ਵੀ ਉਸਦੀ ਲੀਡਰਸ਼ਿਪ ਵਿੱਚ ਭਰੋਸਾ ਨਹੀਂ ਪ੍ਰਗਟਾ ਸਕਦੇ।

  ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬੀ, ਇੰਨੇ ਲੋਲੜ ਨਹੀਂ ਤੇ ਆਪ ਦੇ ਮਨਸੂਬਿਆਂ ਨੂੰ ਵੇਖ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਅਜਿਹੀ ਲੀਡਰਸ਼ਿਪ ਚਾਹੁੰਦੇ ਹਨ, ਜੋ ਸੂਬੇ ਦੇ ਭਵਿੱਖ ਲਈ ਮਜ਼ਬੂਤ ਫੈਸਲੇ ਲੈ ਸਕੇ। ਉਨ੍ਹਾਂ ਕਿਹਾ ਕਿ ਪੰਜਾਬੀ ਉਸ ਪਾਰਟੀ ’ਤੇ ਵਿਸ਼ਵਾਸ ਕਰਨਗੇ, ਜਿਸਦਾ ਰਿਕਾਰਡ ਵਿਕਾਸ ਕਰਨ ਦੇ ਨਾਲ ਨਾਲ ਸ਼ਾਂਤੀ ਤੇ ਫਿਰਕੂ ਸਦਭਾਵਨਾ ਕਾਇਮ ਰੱਖਣ ਦਾ ਚੰਗਾ ਰਿਕਾਰਡ ਹੋਵੇ।

  ਮੰਗਲਵਾਰ ਬਾਦਲ ਨੇ ਜਲੰਧਰ ਜ਼ਿਲ੍ਹੇ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਆਗੂਆਂ ਤੇ ਵਰਕਰਾਂ ਨਾਲ ਮੁਲਾਕਾਤ ਕੀਤੀ ਅਤੇ ਵਧੇਰੇ ਚੰਗੇ ਤਾਲਮੇਲ ਲਈ ਦੋਹਾਂ ਪਾਰਟੀਆਂ ਦੇ ਆਗੂਆਂ ਨਾਲ ਮੀਟਿੰਗਾਂ ਕੀਤੀਆਂ। ਇਸ ਮੌਕੇ ਸੀਨੀਅਰ ਭਾਜਪਾ ਆਗੂ ਤੇ ਮੌਜੂਦਾ ਕੌਂਸਲਰ ਮਨਜਿੰਦਰ ਸਿੰਘ ਚੱਠਾ ਸਮੇਤ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਬਾਦਲ ਦੀ ਹਾਜ਼ਰੀ ਵਿੱਚ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਬਸਪਾ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਵੀ ਸਨ।
  Published by:Krishan Sharma
  First published: