• Home
 • »
 • News
 • »
 • punjab
 • »
 • CHANDIGARH PUNJAB ELECTION 2022 BJP UNION HOME MINISTER AMIT SHAH SHAH HOLDS CLOSED DOOR MEETING WITH JATHEDAR AKAL TAKHT KS

ਸ਼ਾਹ ਵੱਲੋਂ ਜਥੇਦਾਰ ਅਕਾਲ ਤਖਤ ਨਾਲ ਬੰਦ ਕਮਰਾ ਮੀਟਿੰਗ, ਕਈ ਅਹਿਮ ਮਸਲਿਆਂ 'ਤੇ ਗੱਲਬਾਤ ਦੀ ਚਰਚਾ

Punjab Election 2022: ਅਮਿਤ ਸ਼ਾਹ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਸਕੱਤਰੇਤ ਸ੍ਰੀ ਅਕਾਲ ਤਖਤ ਵਿਖੇ 50 ਮਿੰਟ ਦੇ ਕਰੀਬ ਬੰਦ ਕਮਰਾ ਮੁਲਾਕਾਤ ਕੀਤੀ। ਮੀਟਿੰਗ ਵਿੱਚ ਭਾਜਪਾ ਦੇ ਕੌਮੀ ਬੁਲਾਰੇ ਤਰੁਣ ਚੁੱਘ, ਮਨਜਿੰਦਰ ਸਿਰਸਾ ਅਤੇ ਕੇਂਦਰੀ ਮੰਤਰੀ ਹਰਦੀਪ ਪੁਰੀ ਵੀ ਮੌਜੂਦ ਰਹੇ।

 • Share this:
  ਚੰਡੀਗੜ੍ਹ: Punjab Election 2022: ਭਾਰਤੀ ਜਨਤਾ ਪਾਰਟੀ (BJP) ਲਈ ਪ੍ਰਚਾਰ ਕਰਨ ਪੰਜਾਬ ਆਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਵੱਲੋਂ ਸ਼ਾਮ ਸਮੇਂ ਹਰਮੰਦਿਰ ਸਾਹਿਬ ਵਿਖੇ ਮੱਥਾ ਟੇਕਣ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਬੰਦ ਕਮਰਾ ਮੁਲਾਕਾਤ ਨੇ ਨਵੀਂ ਚਰਚਾ ਛੇੜ ਦਿੱਤੀ ਹੈ।

  ਅਮਿਤ ਸ਼ਾਹ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ (Harpreet Singh) ਨਾਲ ਸਕੱਤਰੇਤ ਸ੍ਰੀ ਅਕਾਲ ਤਖਤ ਵਿਖੇ 50 ਮਿੰਟ ਦੇ ਕਰੀਬ ਬੰਦ ਕਮਰਾ ਮੁਲਾਕਾਤ ਕੀਤੀ। ਮੀਟਿੰਗ ਵਿੱਚ ਭਾਜਪਾ ਦੇ ਕੌਮੀ ਬੁਲਾਰੇ ਤਰੁਣ ਚੁੱਘ, ਮਨਜਿੰਦਰ ਸਿਰਸਾ ਅਤੇ ਕੇਂਦਰੀ ਮੰਤਰੀ ਹਰਦੀਪ ਪੁਰੀ ਵੀ ਮੌਜੂਦ ਰਹੇ।

  ਅਮਿਤ ਸ਼ਾਹ, ਜਥੇਦਾਰ ਸ੍ਰੀ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਨਾਲ ਮੀਟਿੰਗ ਦੌਰਾਨ।


  ਇਸਤੋਂ ਪਹਿਲਾਂ ਐਤਵਾਰ ਕੇਂਦਰੀ ਮੰਤਰੀ ਸ਼ਾਹ ਵੱਲੋਂ ਭਾਜਪਾ ਲਈ ਲੁਧਿਆਣਾ ਅਤੇ ਪਟਿਆਲਾ 'ਚ ਚੋਣ ਰੈਲੀਆਂ ਕੀਤੀਆਂ ਗਈਆਂ ਸਨ, ਉਪਰੰਤ ਉਹ ਅੰਮ੍ਰਿਤਸਰ ਵਿਖੇ ਰੈਲੀ ਉਪਰੰਤ ਦੁਰਗਿਆਨਾ ਮੰਦਰ ਅਤੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ।

  ਸੂਤਰਾਂ ਅਨੁਸਾਰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਬੰਦੀ ਸਿੰਘਾਂ ਦੀ ਰਿਹਾਈ, ਗੁਰੂਦੁਆਰਾ ਗਿਆਨ ਗੋਦੜੀ ਸਾਹਿਬ, ਡਾਂਗ ਮਾਰ ਸਮੇਤ ਵੱਖ-ਵੱਖ ਇਤਿਹਾਸਿਕ ਗੁਰੂਦੁਆਰਾ ਸਾਹਿਬਾਨ ਅਤੇ ਸਬੰਧੀ ਸ਼੍ਰੋਮਣੀ ਕਮੇਟੀ ਦੀ ਪੈਂਡਿੰਗ ਪਈ ਫਾਈਲ ਸਬੰਧੀ ਗੱਲਬਾਤ ਹੋਈ।

  ਇਹ ਵੀ ਚਰਚਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਕਸ਼ਮੀਰ, ਗੁਜਰਾਤ ਅਤੇ ਉਤਰਾਖੰਡ ਸਮੇਤ ਅਲਗ ਅਲਗ ਰਾਜਾਂ 'ਚ ਸਿੱਖਾਂ ਦੀਆਂ ਮੁਸ਼ਕਿਲਾਂ ਦੇ ਨਾਲ ਨਾਲ ਅਰਧ ਬਲ ਸੁਰੱਖਿਆ ਬਲਾਂ ਚ ਗ੍ਰੰਥੀ ਸਿੰਘਾਂ ਦੀਆਂ ਪੋਸਟਾਂ ਭਰਨ ਦੀ ਵੀ ਮੰਗ ਕੀਤੀ ਹੈ।
  Published by:Krishan Sharma
  First published: