• Home
  • »
  • News
  • »
  • punjab
  • »
  • CHANDIGARH PUNJAB ELECTION 2022 BRAHM MOHINDRA URGES CONGRESS HIGH COMMAND TO CLEAR DOUBT ABOUT CHIEF MINISTERSHIP KS

CM ਉਮੀਦਵਾਰ ਬਾਰੇ ਹਾਈਕਮਾਂਡ ਸ਼ੰਕੇ ਦੂਰ ਕਰੇ: ਬ੍ਰਹਮ ਮਹਿੰਦਰਾ ਨੇ ਕਿਹਾ; ਕਾਂਗਰਸ ਰਵਾਇਤ ਜਾਰੀ ਰੱਖੇ

Punjab Election 2022: ਸੀਨੀਅਰ ਕਾਂਗਰਸੀ ਆਗੂ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ (Brahm Mohindra) ਨੇ ਪਾਰਟੀ ਹਾਈਕਮਾਂਡ ਨੂੰ ਪੰਜਾਬ (Punjab Election) ਵਿੱਚ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਬਾਰੇ ਸ਼ੰਕੇ ਦੂਰ ਕਰਨ ਦੀ ਅਪੀਲ ਕੀਤੀ ਹੈ।

  • Share this:
    ਚੰਡੀਗੜ੍ਹ: Punjab Election 2022: ਆਮ ਆਦਮੀ ਪਾਰਟੀ ਵੱਲੋਂ ਪੰਜਾਬ ਚੋਣਾਂ 2022 ਲਈ ਭਗਵੰਤ ਮਾਨ ਨੂੰ ਮੁੱਖ ਮੰਤਰੀ ਚੇਹਰਾ ਐਲਾਨੇ ਜਾਣ ਪਿੱਛੋਂ ਕਾਂਗਰਸ (Congress) ਲਈ ਵੀ ਮੁੱਖ ਮੰਤਰੀ ਚੇਹਰਾ (CM Face) ਐਲਾਨਣ ਦੀ ਚੁਨੌਤੀ ਖੜੀ ਹੋ ਗਈ ਹੈ, ਪਰੰਤੂ ਕਾਂਗਰਸ ਹਾਈਕਮਾਨ ਇਸ ਨੂੰ ਟਾਲ ਰਹੀ ਹੈ। ਬੁੱਧਵਾਰ ਸੀਨੀਅਰ ਕਾਂਗਰਸੀ ਆਗੂ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ (Brahm Mohindra) ਨੇ ਪਾਰਟੀ ਹਾਈਕਮਾਂਡ ਨੂੰ ਪੰਜਾਬ (Punjab Election) ਵਿੱਚ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਬਾਰੇ ਸ਼ੰਕੇ ਦੂਰ ਕਰਨ ਦੀ ਅਪੀਲ ਕੀਤੀ ਹੈ।

    ਮੋਹਿੰਦਰਾ ਨੇ ਇੱਥੇ ਇੱਕ ਬਿਆਨ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਦੀ ਮੁੱਖ ਮੰਤਰੀ ਵਜੋਂ ਸ਼ਾਨਦਾਰ ਕਾਰਗੁਜ਼ਾਰੀ ਦਾ ਜ਼ਿਕਰ ਕਰਦਿਆਂ ਕਿਹਾ, “ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਐਲਾਨ ਕਰਨ ਬਾਰੇ ਪਾਰਟੀ ਵਿੱਚ ਕੋਈ ਭੰਬਲਭੂਸਾ ਨਹੀਂ ਹੋਣਾ ਚਾਹੀਦਾ, ਜਦੋਂ ਕਿ ਪਹਿਲਾਂ ਹੀ ਇੱਕ ਅਜਿਹਾ ਵਿਅਕਤੀ ਮੌਜੂਦ ਹੈ ਜਿਸ ਨੇ ਆਪਣੇ ਆਪ ਨੂੰ ਸਿਰਫ ਤਿੰਨ ਮਹੀਨਿਆਂ ਵਿੱਚ ਸਾਰਿਆਂ ਦੀਆਂ ਉਮੀਦਾਂ ਤੋਂ ਪਰ੍ਹੇ ਸਾਬਤ ਕੀਤਾ ਹੈ।”

    ਸੀਨੀਅਰ ਕਾਂਗਰਸੀ ਆਗੂ ਨੇ ਕਿਹਾ, ਇਹ ਕਾਂਗਰਸ ਪਾਰਟੀ ਹੈ ਜਿਸ ਨੇ 2012 ਅਤੇ 2017 ਦੀਆਂ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਐਲਾਨ ਕਰਨ ਦੀ ਪਰੰਪਰਾ ਕਾਇਮ ਕੀਤੀ ਸੀ। "ਇਸ ਨੂੰ ਉਸ ਰਵਾਇਤ ਨੂੰ ਜਾਰੀ ਰੱਖਣਾ ਚਾਹੀਦਾ ਹੈ ਅਤੇ ਜਲਦੀ ਤੋਂ ਜਲਦੀ ਉਮੀਦਵਾਰ ਦਾ ਐਲਾਨ ਕਰਨਾ ਚਾਹੀਦਾ ਹੈ।"

    ਬ੍ਰਹਮ ਮਹਿੰਦਰਾ ਨੇ ਕਿਹਾ ਕਿ ਇਹ ਉਦੋਂ ਹੋਰ ਵੀ ਮਹੱਤਵਪੂਰਨ ਹੋ ਗਿਆ ਸੀ ਜਦੋਂ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਉਮੀਦਵਾਰ ਵਜੋਂ ਐਲਾਨ ਕੀਤਾ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਪਹਿਲਾਂ ਹੀ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਪੇਸ਼ ਕਰ ਰਿਹਾ ਸੀ।

    ਉਨ੍ਹਾਂ ਕਿਹਾ ਕਿ, “ਅਜਿਹੇ ਹਾਲਾਤਾਂ ਵਿੱਚ ਕਾਂਗਰਸ ਪਾਰਟੀ ਕੋਈ ਖਲਾਅ ਛੱਡਣ ਨੂੰ ਬਰਦਾਸ਼ਤ ਨਹੀਂ ਕਰ ਸਕਦੀ ਕਿਉਂਕਿ ਇਹ ਪਾਰਟੀ ਦੇ ਹਿੱਤਾਂ ਲਈ ਨੁਕਸਾਨਦੇਹ ਸਾਬਤ ਹੋ ਸਕਦੀ ਹੈ।” ਉਨ੍ਹਾਂ ਟਿੱਪਣੀ ਕਰਦਿਆਂ ਕਿਹਾ, “ਉਹ ਵੀ ਜਦੋਂ ਸਾਡੇ ਕੋਲ ਦੂਜਿਆਂ ਨਾਲੋਂ ਕਿਤੇ ਵੱਧ ਵਧੀਆ ਵਿਕਲਪ ਸੀ, ਕੋਸ਼ਿਸ਼ ਕੀਤੀ ਅਤੇ ਪਰਖੀ ਗਈ”।
    Published by:Krishan Sharma
    First published: