Home /News /punjab /

Punjab Election 2022: 'ਦਿੱਲੀ ਦਾ ਭਈਆ ਹੁਣ ਪੰਜਾਬ ਚਲਾਊਗਾ...', ਮੁੱਖ ਮੰਤਰੀ ਚੰਨੀ ਦੇ ਕੇਜਰੀਵਾਲ 'ਤੇ ਤਿੱਖੇ ਤੀਰ

Punjab Election 2022: ਆਮ ਆਦਮੀ ਪਾਰਟੀ (AAP) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ (Arvind Kejriwal) ਅਤੇ ਕਾਂਗਰਸ (CONGRESS) ਪਾਰਟੀ ਦੇ ਚਰਨਜੀਤ ਸਿੰਘ ਚੰਨੀ (Charanjit Singh Channi) ਵਿੱਚ ਤਿੱਖੀ ਚੋਣ ਜੰਗ ਚੱਲ ਰਹੀ ਹੈ। ਅਰਵਿੰਦ ਕੇਜਰੀਵਾਲ ਵੱਲੋਂ ਜਿਥੇ ਚੰਨੀ (Channi Roadshow) ਦੇ ਦੋਵੇਂ ਸੀਟਾਂ ਹਾਰਨ ਦੇ ਬਿਆਨ ਦਿੱਤੇ ਜਾ ਰਹੇ ਹਨ, ਉਥੇ ਹੀ ਅੱਜ ਕਾਂਗਰਸ ਮੁੱਖ ਮੰਤਰੀ ਉਮੀਦਵਾਰ ਦੇ ਚਿਹਰੇ ਨੇ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਦਾ 'ਭਈਆ' ਕਹਿ ਕੇ ਸੰਬੋਧਨ ਕੀਤਾ।

ਹੋਰ ਪੜ੍ਹੋ ...
 • Share this:

  ਮੰਗਲਵਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਰੋਡਸ਼ੋਅ ਕੀਤਾ ਗਿਆ, ਜਿਸ ਦੌਰਾਨ ਉਨ੍ਹਾਂ ਨੇ ਨਿਊਜ਼18 ਨਾਲ ਖ਼ਾਸ ਗੱਲਬਾਤ ਦੌਰਾਨ ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਤਿਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਲਹਿਰ ਚੱਲ ਰਹੀ ਹੈ ਅਤੇ ਲੋਕ ਉਨ੍ਹਾਂ ਨੂੰ ਦੁਬਾਰਾ ਮੁੱਖ ਮੰਤਰੀ ਬਣਦਾ ਵੇਖਣਾ ਚਾਹੁੰਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ 2 ਤਿਹਾਈ ਬਹੁਮਤ ਨਾਲ ਬਣ ਰਹੀ ਹੈ।

  ਅਰਵਿੰਦ ਕੇਜਰੀਵਾਲ 'ਤੇ ਉਨ੍ਹਾਂ ਕਿਹਾ ਕਿ ਕੇਜਰੀਵਾਲ ਦਿੱਲੀ ਦਾ ਭਈਆ ਆ ਕੇ ਹੁਣ ਪੰਜਾਬ ਚਲਾਵੇਗਾ? ਅਸੀਂ ਇਨ੍ਹਾਂ ਨੂੰ ਪੰਜਾਬ ਥੋੜ੍ਹੀ ਸੰਭਾਲਣ ਦੇਵਾਂਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਹਰ ਗੱਲ ਝੂਠੀ ਹੈ। ਉਨ੍ਹਾਂ ਕਿਹਾ ਕਿ ਖੁਦ ਕੇਜਰੀਵਾਲ, ਭਗਵੰਤ ਮਾਨ ਨੂੰ ਹਰਾਉਣ ਲਈ ਕੋਸ਼ਿਸ਼ ਕਰ ਰਿਹਾ ਹੈ।

  ਖਰੜ ਵਿੱਚ ਪ੍ਰਚਾਰ ਦੌਰਾਨ ਉਨ੍ਹਾਂ ਕਿਹਾ ਕਿ ਇਥੋਂ ਦੇ ਅਤੇ ਪੰਜਾਾਬ ਦੇ ਲੋਕ ਮੈਨੂੰ ਜਾਣਦੇ ਹਨ, ਮੈਨੁੰ ਪਿਆਰ ਕਰਦੇ ਹਨ, ਇਸ ਲਈ ਇੰਨਾ ਉਤਸ਼ਾਹ ਹੈ। ਖਰੜ ਵਿੱਚ ਮੈਂ ਕੌਂਸਲਰ ਵੀ ਰਿਹਾ ਹੈ, ਫਿਰ ਪ੍ਰਧਾਨ ਰਿਹਾ ਅਤੇ ਫਿਰ ਵਿਧਾਇਕ। ਉਨ੍ਹਾਂ ਕਿਹਾ ਕਿ ਖਰੜ ਮੇਰਾ ਆਪਣਾ ਘਰ ਹੈ।

  ਖਰੜ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਅਨਮੋਲ ਗਗਨ ਬਾਰੇ ਚੰਨੀ ਨੇ ਕਿਹਾ ਕਿ ਇਹ ਸਟੇਜ ਚਲਾਉਣ ਵਾਲੇ ਹਨ ਅਤੇ ਬਹੁਤ ਵਧੀਆ ਚਲਾ ਸਕਦੇ ਹਨ, ਪਰੰਤੂ ਵਿਧਾਨ ਸਭਾ ਹਲਕੇ ਦਾ ਇਨ੍ਹਾਂ ਨੂੰ ਕੱਖ ਨਹੀਂ ਪਤਾ।

  Published by:Krishan Sharma
  First published:

  Tags: Charanjit Singh Channi, Congress, Punjab Assembly election 2022, Punjab congess, Punjab Election 2022, Punjab politics