Home /News /punjab /

'ਮੈਨੂੰ ਦੱਬਣਾ ਕਿਸੇ ਇੱਕਲੇ ਦੇ ਵੱਸ...: ਸੁਜਾਨਪੁਰ 'ਚ ਬੋਲੇ ਚੰਨੀ, BJP ਦੀਆਂ AAP ਰੈਲੀਆਂ 'ਚ ਲੋਕ ਇਸ ਤਰ੍ਹਾਂ ਜਾਂਦੇ ਐ ਜਿਵੇਂ...'

'ਮੈਨੂੰ ਦੱਬਣਾ ਕਿਸੇ ਇੱਕਲੇ ਦੇ ਵੱਸ...: ਸੁਜਾਨਪੁਰ 'ਚ ਬੋਲੇ ਚੰਨੀ, BJP ਦੀਆਂ AAP ਰੈਲੀਆਂ 'ਚ ਲੋਕ ਇਸ ਤਰ੍ਹਾਂ ਜਾਂਦੇ ਐ ਜਿਵੇਂ...'

ਚਰਨਜੀਤ ਚੰਨੀ (ਫਾਈਲ ਫੋਟੋ)

ਚਰਨਜੀਤ ਚੰਨੀ (ਫਾਈਲ ਫੋਟੋ)

Punjab Election 2022: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੇ ਨੇ ਪਠਾਨਕੋਟ ਦੇ ਸੁਜਾਨਪੁਰ 'ਚ ਇੱਕ ਵੱਡੀ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਅਤੇ ਭਾਜਪਾ 'ਤੇ ਜੰਮ ਕੇ ਹਮਲਾ ਕੀਤਾ। ਉਨ੍ਹਾਂ ਚੈਲੰਜ ਕੀਤਾ ਕਿ ਜੇਕਰ ਉਨ੍ਹਾਂ ਨੂੰ ਚੋਣਾਂ ਵਿੱਚ ਹਰਾਉਣਾ ਤਾਂ ਸਾਰੀਆਂ ਪਾਰਟੀਆਂ ਮਿਲ ਕੇ ਜ਼ੋਰ ਲਾ ਲੈਣ, ਕਿਉਂਕਿ ਕਿਸੇ ਇਕੱਲੇ ਤੋਂ ਉਹ ਦੱਬਣ ਵਾਲੇ ਨਹੀਂ ਹਨ।

ਹੋਰ ਪੜ੍ਹੋ ...
  • Share this:

    ਮੁੱਖ ਮੰਤਰੀ ਚੰਨੀ ਨੇ ਭਾਜਪਾ ਅਤੇ ਆਪ ਦੀਆਂ ਰੈਲੀਆਂ 'ਤੇ ਤੰਜ ਕਸਦਿਆਂ ਕਿਹਾ ਕਿ ਇਨ੍ਹਾਂ ਦੀਆਂ ਰੈਲੀਆਂ 'ਚ ਲੋਕ ਇਸ ਤਰ੍ਹਾਂ ਜਾਂਦੇ ਹਨ, ਜਿਵੇਂ ਮਾਤਮ 'ਤੇ ਜਾ ਰਹੇ ਹੋਣ।

    ਦੱਸ ਦੇਈਏ ਕਿ ਅੱਜ ਦੋ ਵਾਰੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਹੈਲੀਕਾਪਟਰ ਉਡਣ ਤੋਂ ਰੋਕਿਆ ਗਿਆ, ਜਿਸ ਪਿੱਛੋਂ 4 ਘੰਟੇ ਦੀ ਦੇਰੀ ਨਾਲ ਉਹ ਪਠਾਨਕੋਟ ਪੁੱਜੇ ਸਨ। ਚੰਨੀ ਨੇ ਇਸ ਪਿੱਛੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਦੇ ਦੌਰੇ ਕਾਰਨ ਹੀ ਉਨ੍ਹਾਂ ਦੇ ਹੈਲੀਕਾਪਟਰ ਨੂੰ ਉਡਣ ਨਹੀਂ ਦਿੱਤਾ ਗਿਆ।

    ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਚੰਨੀ ਨੇ ਵਿਰੋਧੀ ਪਾਰਟੀਆਂ ਨੂੰ ਚੈਲੰਜ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਹਰਾਉਣਾ ਹੈ ਤਾਂ ਸਾਰੇ ਦਲ ਇਕੱਠੇ ਹੋ ਕੇ ਦੱਬ ਸਕਦੇ ਹੋ ਤਾਂ ਦਬਾ ਲਓ, ਨਹੀਂ ਤਾਂ ਕਿਸੇ ਇਕੱਲੇ ਤੋਂ ਤਾਂ ਉਹ ਦੱਬਣ ਵਾਲੇ ਨਹੀਂ, ਕਿਉਂਕਿ ਮੈਨੂੰ ਇਹੀ ਇੱਕ ਮੌਕਾ ਮਿਲਣਾ ਹੈ।

    ਉਨ੍ਹਾਂ ਸੁਜਾਨਪੁਰ ਹਲਕੇ ਦੀ ਗੱਲ ਕਰਦਿਆਂ ਕਿਹਾ ਕਿ ਇਥੋਂ ਭਾਜਪਾ ਦੇ ਵਿਧਾਇਕ ਨੇ ਕਦੇ ਵੀ ਵਿਧਾਨ ਸਭਾ ਵਿੱਚ ਕੋਈ ਸਮੱਸਿਆ ਨਹੀਂ ਚੁੱਕੀ, ਜਦਕਿ ਆਮ ਆਦਮੀ ਪਾਰਟੀ ਝੂਠ 'ਤੇ ਪੰਜਾਬ ਦੀ ਨੀਂਹ ਰੱਖਣਾ ਚਾਹੁੰਦੀ ਹੈ।

    ਧਾਰ ਇਲਾਕੇ ਦੇ ਕਿਸਾਨਾਂ ਨੂੰ ਤੋਹਫ਼ਾ

    ਚਰਨਜੀਤ ਚੰਨੀ ਨੇ ਧਾਰ ਇਲਾਕੇ ਦੇ ਕਿਸਾਨਾਂ ਲਈ ਐਲਾਨ ਕੀਤਾ ਕਿ ਕਾਂਗਰਸ ਸਰਕਾਰ ਬਣਨ 'ਤੇ ਜੰਗਲਾਤ ਵਿਭਾਗ ਵੱਲੋਂ ਲਈ ਗਈ ਕਿਸਾਨਾਂ ਦੀ ਜ਼ਮੀਨ ਵਾਪਸ ਕੀਤੀ ਜਾਵੇਗੀ। ਇਸ ਨਾਲ ਹੀ ਇਸ ਇਲਾਕੇ ਵਿੱਚ 100 ਬੈਡਾਂ ਦਾ ਸਿਵਲ ਹਸਪਤਾਲ ਬਣਾਇਆ ਜਾਵੇਗਾ। ਸਬ ਤਹਿਸੀਲ ਦਾ ਨਿਰਮਾਣ ਕੀਤਾ ਜਾਵੇਗਾ ਅਤੇ ਸੁਜਾਨਪੁਰ ਨੂੰ ਟੂਰਿਸਟ ਹੱਬ ਬਣਾਇਆ ਜਾਵੇਗਾ।
    Published by:Krishan Sharma
    First published:

    Tags: Assembly Elections 2022, Charanjit Singh Channi, Congress, Punjab congess, Punjab Election 2022, Punjab politics

    ਅਗਲੀ ਖਬਰ