• Home
  • »
  • News
  • »
  • punjab
  • »
  • CHANDIGARH PUNJAB ELECTION 2022 CONGRESS CONSPIRACY BEHIND PM NARENDRA MODI FEROZEPUR RALLY NEGLIGENCE IN SECURITY LEAFLET MAY BE FILED AGAINST HOME MINISTER KS

'PM ਦੀ ਸੁਰੱਖਿਆ 'ਚ ਅਣਗਹਿਲੀ ਪਿਛੇ ਕਾਂਗਰਸ ਦੀ ਸਾਜਿਸ਼!, ਗ੍ਰਹਿ ਮੰਤਰੀ ਵਿਰੁੱਧ ਵੀ ਹੋ ਸਕਦਾ ਹੈ ਪਰਚਾ'

ਪ੍ਰਧਾਨ ਮੰਤਰੀ (Prime Minister) ਨਰਿੰਦਰ ਮੋਦੀ (Narendra Modi Ferozepur Rally) ਦੀ ਫਿਰੋਜ਼ਪੁਰ ਰੈਲੀ ਅੱਜ ਕੁੱਝ ਕਾਰਨਾਂ ਕਰਕੇ ਰੱਦ ਹੋ ਗਈ ਹੈ। ਰੈਲੀ ਦੇ ਰੱਦ ਹੋਣ ਪਿੱਛੋਂ ਪੰਜਾਬ ਵਿੱਚ ਸਿਆਸੀ (Punjab Politics) ਮਾਹੌਲ ਪੂਰੀ ਤਰ੍ਹਾਂ ਭਖ ਗਿਆ ਹੈ। ਰੈਲੀ ਦੇ ਕਾਰਨਾਂ ਨੂੰ ਲੈ ਕੇ ਵਿਰੋਧੀ ਪਾਰਟੀਆਂ ਖ਼ਾਸ ਕਰਕੇ ਭਾਜਪਾ ਅਤੇ ਉਸ ਦੇ ਸਹਿਯੋਗੀ ਇਸ ਨੂੰ ਕਾਂਗਰਸ ਦੀ ਵੱਡੀ ਲਾਪਰਵਾਹੀ (Congress Neglicence) ਦੱਸ ਰਹੇ ਹਨ ਅਤੇ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਤੱਕ ਬਿਆਨ ਦਿੱਤੇ ਜਾ ਰਹੇ ਹਨ।

  • Share this:
    ਚੰਡੀਗੜ੍ਹ: ਪ੍ਰਧਾਨ ਮੰਤਰੀ (Prime Minister) ਨਰਿੰਦਰ ਮੋਦੀ (Narendra Modi Ferozepur Rally) ਦੀ ਫਿਰੋਜ਼ਪੁਰ ਰੈਲੀ ਅੱਜ ਕੁੱਝ ਕਾਰਨਾਂ ਕਰਕੇ ਰੱਦ ਹੋ ਗਈ ਹੈ। ਰੈਲੀ ਦੇ ਰੱਦ ਹੋਣ ਪਿੱਛੋਂ ਪੰਜਾਬ ਵਿੱਚ ਸਿਆਸੀ (Punjab Politics) ਮਾਹੌਲ ਪੂਰੀ ਤਰ੍ਹਾਂ ਭਖ ਗਿਆ ਹੈ। ਰੈਲੀ ਦੇ ਕਾਰਨਾਂ ਨੂੰ ਲੈ ਕੇ ਵਿਰੋਧੀ ਪਾਰਟੀਆਂ ਖ਼ਾਸ ਕਰਕੇ ਭਾਜਪਾ ਅਤੇ ਉਸ ਦੇ ਸਹਿਯੋਗੀ ਇਸ ਨੂੰ ਕਾਂਗਰਸ ਦੀ ਵੱਡੀ ਲਾਪਰਵਾਹੀ (Congress Neglicence) ਦੱਸ ਰਹੇ ਹਨ ਅਤੇ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਤੱਕ ਬਿਆਨ ਦਿੱਤੇ ਜਾ ਰਹੇ ਹਨ। ਉਧਰ, ਰੈਲੀ ਰੱਦ ਹੋਣ ਲਈ ਜ਼ਿੰਮੇਵਾਰੀ ਤਹਿਤ ਗ੍ਰਹਿ ਮੰਤਰੀ ਵਿਰੁੱਧ ਕੇਸ ਦਰਜ ਹੋਣ ਬਾਰੇ ਵੀ ਕਿਹਾ ਜਾ ਰਿਹਾ ਹੈ। ਪੜ੍ਹੋ ਆਖਿਰ ਭਾਜਪਾ ਆਗੂਆਂ ਦਾ ਰੈਲੀ ਰੱਦ ਹੋਣ ਪਿਛੋਂ ਕੀ ਹੈ ਕਹਿਣਾ...

    'ਜ਼ਿੰਮੇਵਾਰ ਅਧਿਕਾਰੀਆਂ 'ਤੇ ਪਰਚਾ ਦਰਜ ਹੋਵੇ'

    ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਦੌਰਾਨ ਸੁਰੱਖਿਆ ਵਿੱਚ ਅਣਗਹਿਲੀ ਦੇ ਮੁੱਦੇ 'ਤੇ ਪੰਜਾਬ-ਹਰਿਆਣਾ ਹਾਈਕੋਰਟ ਦੇ ਵਕੀਲ ਗੁਰਵਿੰਦਰ ਸਿੰਘ ਸੰਧੂ ਨੇ ਇਸ ਨੂੰ ਪੰਜਾਬ ਸਰਕਾਰ ਦਾ ਫੇਲੀਅਰ ਕਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਫਲਾ 20 ਮਿੰਟ ਤੱਕ ਰਸਤੇ ਵਿੱਚ ਰੁਕਿਆ ਰਿਹਾ ਅਤੇ ਉਹ ਵੀ ਉਥੇ ਜਿਥੇ ਪਾਕਿਸਤਾਨ ਦਾ ਬਾਰਡਰ ਹੈ, ਜੋ ਕਿ ਇੱਕ ਬਹੁਤ ਹੀ ਸ਼ਰਮਨਾਕ ਗੱਲ ਹੈ।

    ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਗੰਭੀਰ ਮਸਲਾ ਹੈ ਅਤੇ ਜ਼ਿੰਮੇਵਾਰ ਅਧਿਕਾਰੀਆਂ 'ਤੇ ਪਰਚਾ ਦਰਜ ਹੋਣਾ ਚਾਹੀਦਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਨਿਯਮਾਂ ਮੁਤਾਬਕ ਪ੍ਰਧਾਨ ਮੰਤਰੀ ਦੀ ਸੁਰੱਖਿਆ 'ਚ ਲਾਪਰਵਾਈ ਲਈ ਸੂਬੇ ਦੇ ਗ੍ਰਹਿ ਮੰਤਰੀ ਵਿਰੁੱਧ ਵੀ ਪਰਚਾ ਦਰਜ ਹੋ ਸਕਦਾ ਹੈ।

    'ਘਟੀਆ ਮਾਨਸਿਕਤਾ ਪੰਜਾਬ ਦੀ ਤਰੱਕੀ 'ਚ ਰੁਕਾਵਟ'

    ਭਾਜਪਾ ਦੇ ਕੌਮੀ ਪ੍ਰਧਾਨ ਪ੍ਰਕਾਸ਼ ਨੱਢਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚੰਨੀ ਨੇ ਫੋਨ 'ਤੇ ਗੱਲ ਕਰਨ ਜਾਂ ਮਾਮਲੇ ਨੂੰ ਸੁਲਝਾਉਣ ਤੋਂ ਇਨਕਾਰ ਕਰ ਦਿੱਤਾ। ਪੰਜਾਬ ਸਰਕਾਰ ਵੱਲੋਂ ਵਰਤੀਆਂ ਗਈਆਂ ਕੋਝੀਆਂ ਚਾਲਾਂ ਲੋਕਤੰਤਰੀ ਸਿਧਾਂਤਾਂ ਵਿੱਚ ਵਿਸ਼ਵਾਸ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਠੇਸ ਪਹੁੰਚਾਉਣਗੀਆਂ।

    प्रदर्शनकारियों को प्रधानमंत्री जी के रास्ते में जाने दिया गया और उनकी सुरक्षा से समझौता किया गया जबकि पंजाब के मुख्य सचिव और डीजीपी ने एसपीजी को आश्वासन दिया था कि रास्ता पूरी तरह से साफ है।




    ਇਹ ਦੁੱਖ ਦੀ ਗੱਲ ਹੈ ਕਿ ਪੰਜਾਬ ਲਈ ਹਜ਼ਾਰਾਂ ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟ ਸ਼ੁਰੂ ਕਰਨ ਲਈ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਫੇਰੀ ਵਿੱਚ ਵਿਘਨ ਪੈ ਗਿਆ। ਪਰ ਅਸੀਂ ਅਜਿਹੀ ਘਟੀਆ ਮਾਨਸਿਕਤਾ ਨੂੰ ਪੰਜਾਬ ਦੀ ਤਰੱਕੀ ਵਿੱਚ ਰੁਕਾਵਟ ਨਹੀਂ ਬਣਨ ਦੇਵਾਂਗੇ ਅਤੇ ਪੰਜਾਬ ਦੇ ਵਿਕਾਸ ਲਈ ਆਪਣੇ ਯਤਨ ਜਾਰੀ ਰੱਖਾਂਗੇ।

    'ਸ਼ੁਕਰ ਹੈ ਪੀਐਮ ਦਾ ਜੀਵਨ ਸੁਰੱਖਿਆ ਹੈ, ਨਹੀਂ ਤਾਂ ਕਾਂਗਰਸ ਨੇ ਕਸਰ ਨਹੀਂ ਛੱਡੀ ਸੀ'

    ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਸ਼ੁਕਰ ਹੈ ਕਿ ਪ੍ਰਧਾਨ ਮੰਤਰੀ ਦਾ ਜੀਵਨ ਸੁਰੱਖਿਆ ਹੈ, ਨਹੀਂ ਤਾਂ ਕਾਂਗਰਸ, ਕਾਂਗਰਸ ਦੀ ਸਰਕਾਰ ਅਤੇ ਗਾਂਧੀ ਪਰਿਵਾਰ ਨੇ ਕੋਈ ਕਸਰ ਨਹੀਂ ਛੱਡੀ ਸੀ।

     ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਜਿੰਦਗੀ ਨਾਲ ਜਿਹੜਾ ਖਿਲਵਾੜ ਹੋਇਆ ਉਹ ਪਹਿਲਾਂ ਕਦੇ ਦੇਸ਼ ਵਿੱਚ ਨਹੀਂ ਹੋਇਆ ਸੀ।

    'ਪ੍ਰਧਾਨ ਮੰਤਰੀ ਨੂੰ ਪੰਜਾਬ ਦੀ ਧਰਤੀ ਤੋਂ ਦੂਰ ਰੱਖਣ ਦੀ ਸਾਜਿਸ਼'

    ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨੇ ਪੀਐਮ ਦੀ ਸੁਰੱਖਿਆ ਲਈ ਪੰਜਾਬ ਕਾਂਗਰਸ ਨੂੰ ਦੋਸ਼ੀ ਦੱਸਿਆ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਕਾਫਲੇ ਦੇ ਸਾਹਮਣੇ ਖੁੱਲ੍ਹੀ ਸੜਕ 'ਤੇ ਬੈਰੀਅਰ ਖੜ੍ਹਾ ਕੀਤਾ ਗਿਆ ਹੈ। ਜ਼ਾਹਿਰ ਹੈ ਕਿ ਇਹ ਮੋਦੀ ਜੀ ਨੂੰ ਪੰਜਾਬ ਦੀ ਧਰਤੀ ਤੋਂ ਦੂਰ ਰੱਖਣ ਦੀ ਸਾਜ਼ਿਸ਼ ਦਾ ਘਿਨਾਉਣੀ ਸਾਜਿਸ਼ ਸੀ।

     ਉਨ੍ਹਾਂ ਕਿਹਾ ਕਿ ਕਾਂਗਰਸ ਵਿਚ ਅਲੱਗ-ਥਲੱਗ ਰਹਿਣ ਦਾ ਰੁਝਾਨ ਹੈ, ਇਹੀ ਕਾਰਨ ਹੈ ਕਿ ਗ੍ਰਹਿ ਮੰਤਰਾਲੇ ਵੱਲੋਂ ਭਰੋਸਾ ਦੇਣ ਤੋਂ ਬਾਅਦ ਵੀ ਪ੍ਰਧਾਨ ਮੰਤਰੀ ਨੂੰ ਕੋਈ ਸਪੱਸ਼ਟ ਰਸਤਾ ਨਹੀਂ ਮਿਲ ਰਿਹਾ।

    ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਅਣਗਹਿਲੀ ਦੇਸ਼ ਦਾ ਅਪਮਾਨ ਹੈ, ਇਹ ਦੇਸ਼ ਦੇ ਸੰਘੀ ਢਾਂਚੇ ਦੀ ਉਲੰਘਣਾ ਹੈ ਅਤੇ ਅੰਦਰੂਨੀ ਸੁਰੱਖਿਆ ਨਾਲ ਖਿਲਵਾੜ ਹੈ।

    ਪ੍ਰਧਾਨ ਮੰਤਰੀ ਦੀ ਸੁਰੱਖਿਆ 'ਚ ਲਾਪਰਵਾਹੀ ਕਾਂਗਰਸ ਦੀ ਸਾਜਿਸ਼! 

    ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਅਣਗਹਿਲੀ ਨੂੰ ਬਹੁਤ ਹੀ ਸ਼ਰਮਨਾਕ ਕਾਰਾ ਦੱਸਿਆ ਹੈ।

     ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਕਾਫਲੇ ਨੂੰ ਰਸਤੇ ਵਿੱਚ ਰੋਕਿਆ ਗਿਆ। ਸੁਰੱਖਿਆ ਵਿੱਚ ਅਜਿਹੀ ਅਣਗਹਿਲੀ ਵਿੱਚ ਕਾਂਗਰਸ ਦੀ ਸਾਜਿਸ਼ ਦੀ ਬੋਅ ਆ ਰਹੀ ਹੈ, ਪੰਜਾਬ ਦੇ ਲੋਕ ਕਾਂਗਰਸ ਨੂੰ ਕਦੇ ਮਾਫ ਨਹੀਂ ਕਰਨਗੇ।

    'ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਦੇਸ਼ ਲਈ ਖਤਰੇ ਭਰੀ'

    ਹਰਿਆਣਾ ਸਰਕਾਰ ਦੇ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਇਹ ਕਾਂਗਰਸ ਸਰਕਾਰ ਸਰਹੱਦ ਰਾਜ ਪੰਜਾਬ ਨੂੰ ਸੰਭਾਲਣ ਦੇ ਅਸਮਰੱਥ ਹੈ, ਜੋ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸੁਰੱਖਿਆ ਦੇਣ ਵਿੱਚ ਨਾਕਾਮ ਰਹੀ ਹੈ।
    Incompetent Congress Government in Bordering State which could not provide Security to the Prime Minister of India Sh. Narendra Modi on his visit to Punjab is a great risk for the Nation.

    ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਦੇਸ਼ ਲਈ ਬਹੁਤ ਹੀ ਰਿਸਕ ਭਰਿਆ ਹੈ।

    ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਲਾਪਰਵਾਹੀ ਨੂੰ ਨਿਖੇਧੀਯੋਗ ਕਿਹਾ ਹੈ।

    ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਸਰਕਾਰ ਸੂਬੇ ਦਾ ਵਿਕਾਸ ਨਹੀਂ ਕਰ ਰਹੀ, ਸਗੋਂ ਘਟੀਆ ਸਿਆਸਤ ਦਾ ਇਤਿਹਾਸ ਰਚ ਰਹੀ ਹੈ।
    Published by:Krishan Sharma
    First published: