• Home
  • »
  • News
  • »
  • punjab
  • »
  • CHANDIGARH PUNJAB ELECTION 2022 CONTROVERSIAL REMARKS MADE BY SUKHBIR BADAL ON PUNJAB POLICE SAID IT WOULD TAKE MONEY OUT OF POCKETS OF PEOPLE KS

ਸਿੱਧੂ ਤੋਂ ਬਾਅਦ ਸੁਖਬੀਰ ਬਾਦਲ ਨੇ ਕੀਤੀ ਵਿਵਾਦਤ ਟਿੱਪਣੀ, ਕਿਹਾ; ਪੁਲਿਸ ਵਾਲੇ ਤਾਂ ਜਾਂਦੇ ਲੋਕਾਂ ਦੀ ਜੇਬ 'ਚੋਂ ਪੈਸੇ ਕੱਢ ਲੈਂਦੇ ਨੇ

Punjab Elections 2022: ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਤੋਂ ਬਾਅਦ ਅਕਾਲੀ ਦਲ (Akali Dal) ਦੇ ਪ੍ਰਧਾਨ ਸੁਖਬੀਰ ਬਾਦਲ (Sukhbir Badal) ਨੇ ਵੀ ਪੰਜਾਬ ਪੁਲਿਸ (Punjab Police) ਨੂੰ ਲੈ ਕੇ ਵਿਵਾਦਤ ਟਿੱਪਣੀ ਕੀਤੀ ਹੈ। ਪਹਿਲਾਂ ਉਨ੍ਹਾਂ ਨੇ ਸਾਬਕਾ ਆਈਪੀਐਸ ਕੁੰਵਰ ਵਿਜੇ ਪ੍ਰਤਾਪ (Kunwar Vijay Partap) ਨੂੰ ਲੈ ਕੇ ਟਿੱਪਣੀ ਕੀਤੀ ਅਤੇ ਉਸ ਪਿੱਛੋਂ ਪੰਜਾਬ ਪੁਲਿਸ 'ਤੇ ਟਿੱਪਣੀ ਕਰ ਦਿੱਤੀ।

ਸੁਖਬੀਰ ਬਾਦਲ ਦੀ ਪੰਜਾਬ ਪੁਲਿਸ 'ਤੇ ਟਿੱਪਣੀ।

  • Share this:
    ਚੰਡੀਗੜ੍ਹ: Punjab Elections 2022: ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਤੋਂ ਬਾਅਦ ਅਕਾਲੀ ਦਲ (Akali Dal) ਦੇ ਪ੍ਰਧਾਨ ਸੁਖਬੀਰ ਬਾਦਲ (Sukhbir Badal) ਨੇ ਵੀ ਪੰਜਾਬ ਪੁਲਿਸ (Punjab Police) ਨੂੰ ਲੈ ਕੇ ਵਿਵਾਦਤ ਟਿੱਪਣੀ ਕੀਤੀ ਹੈ। ਪਹਿਲਾਂ ਉਨ੍ਹਾਂ ਨੇ ਸਾਬਕਾ ਆਈਪੀਐਸ ਕੁੰਵਰ ਵਿਜੇ ਪ੍ਰਤਾਪ (Kunwar Vijay Partap) ਨੂੰ ਲੈ ਕੇ ਟਿੱਪਣੀ ਕੀਤੀ ਅਤੇ ਉਸ ਪਿੱਛੋਂ ਪੰਜਾਬ ਪੁਲਿਸ 'ਤੇ ਟਿੱਪਣੀ ਕਰ ਦਿੱਤੀ।

    ਸੁਖਬੀਰ ਬਾਦਲ ਨੇ ਕਾਨਫਰੰਸ ਦੌਰਾਨ ਕੁੰਵਰ ਵਿਜੇ ਪ੍ਰਤਾਪ ਨੂੰ ਘੇਰਦਿਆਂ ਕਿਹਾ ਕਿ ਉਹ ਤਾਂ 500 ਰੁਪਏ ਲੈ ਕੇ ਕੰਮ ਕਰ ਦਿੰਦਾ ਸੀ। ਇਸ ਨਾਲ ਹੀ ਉਨ੍ਹਾਂ ਕਿਹਾ ਕਿ ਤੁਹਾਨੂੰ ਤਾਂ ਪਤਾ ਹੀ ਹੈ ਕਿ ਪੁਲਿਸ ਵਾਲਿਆਂ ਦਾ, ਇਹ ਤਾਂ ਰਸਤੇ 'ਚ ਜਾਂਦੇ ਲੋਕਾਂ ਦੀ ਜੇਬ ਵਿਚੋਂ ਪੈਸੇ ਕੱਢ ਲੈਂਦੇ ਹਨ।

    ਜ਼ਿਕਰਯੋਗ ਹੈ ਸੁਖਬੀਰ ਬਾਦਲ ਤੋਂ ਪਹਿਲਾਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਵੀ ਬੀਤੇ ਦਿਨੀ ਪੰਜਾਬ ਪੁਲਿਸ ਬਾਰੇ ਵਿਵਾਦਤ ਬਿਆਨ ਦਿੱਤਾ ਸੀ, ਜਿਸ ਪਿੱਛੋਂ ਉਨ੍ਹਾਂ ਦਾ ਹਰ ਪਾਸਿਓਂ ਵਿਰੋਧ ਹੋ ਰਿਹਾ ਹੈ। ਸਿੱਧੂ ਨੂੰ ਚੰਡੀਗੜ੍ਹ ਪੁਲਿਸ ਅਧਿਕਾਰੀ ਨੇ ਇਸ ਸਬੰਧ ਵਿੱਚ ਬਿਨਾਂ ਮੁਆਫੀ ਸ਼ਰਤ ਮੰਗਣ ਲਈ ਮਾਣਹਾਨੀ ਨੋਟਿਸ ਵੀ ਭੇਜਿਆ ਹੈ।

    ਸੁਖਬੀਰ ਬਾਦਲ ਇਥੇ ਹੀ ਨਹੀਂ ਰੁਕੇ। ਉਨ੍ਹਾਂ ਕੁੰਵਰ ਵਿਜੇ ਪ੍ਰਤਾਪ 'ਤੇ ਨਿਸ਼ਾਨਾ ਵਿੰਨਦਿਆਂ ਕਿਹਾ ਕਿ ਉਹ ਤਾਂ ਪੰਜਾਬੀ ਵੀ ਨਹੀਂ ਹੈ, ਪਤਾ ਨਹੀਂ ਕਦੋਂ ਇਥੋਂ ਆਪਣੀ ਦੁਕਾਨ ਕਰਕੇ ਭੱਜ ਜਾਵੇ।
    Published by:Krishan Sharma
    First published: