• Home
  • »
  • News
  • »
  • punjab
  • »
  • CHANDIGARH PUNJAB ELECTION 2022 ELDERLY MOTHER GAVE BLESSINGS TO BHAGWANT MANN IN A MOVING VEHICLE VIDEO VIRAL KS

ਜਦੋਂ ਬਜ਼ੁਰਗ ਮਾਤਾ ਨੇ ਚਲਦੀ ਗੱਡੀ 'ਚ ਦਿੱਤਾ ਭਗਵੰਤ ਮਾਨ ਨੂੰ ਆਸ਼ੀਰਵਾਦ, ਦਿਲ ਨੂੰ ਛੂਹ ਜਾਵੇਗੀ Video

Punjab Election 2022: ਅਜਿਹੀ ਹੀ ਇੱਕ ਵੀਡੀਓ ਆਮ ਆਦਮੀ ਪਾਰਟੀ ਵੱਲੋਂ ਐਲਾਨੇ ਗਏ ਮੁੱਖ ਮੰਤਰੀ ਚਿਹਰੇ ਭਗਵੰਤ ਮਾਨ (Bhagwant Mann) ਦੀ ਨਜ਼ਰ ਆ ਰਹੀ ਹੈ। ਹਾਲਾਂਕਿ ਭਗਵੰਤ ਮਾਨ ਵੱਲੋਂ ਇਹ ਵੀਡੀਓ ਟਵਿੱਟਰ 'ਤੇ ਜਾਰੀ ਕੀਤੀ ਗਈ ਹੈ, ਪਰੰਤੂ ਇਹ ਵੀਡੀਓ ਆਪਣੇ ਆਪ ਵਿੱਚ ਹੀ ਬਹੁਤ ਕੁੱਝ ਕਹਿੰਦੀ ਨਜ਼ਰ ਆ ਰਹੀ ਹੈ।

  • Share this:
    ਚੰਡੀਗੜ੍ਹ: Punjab Election 2022: ਪੰਜਾਬ ਦੀ ਸੱਤਾ ਵਿੱਚ ਆਉਣ ਲਈ ਭਾਵੇਂ ਹਰ ਪਾਰਟੀ ਅਤੇ ਹਰ ਆਗੂ ਹੀਲਾ ਕਰ ਰਹੀ ਹੈ ਅਤੇ ਆਗੂ ਵੀ ਕਿਸੇ ਨਾ ਕਿਸੇ ਤਰੀਕੇ ਵੋਟਰਾਂ ਨੂੰ ਲੁਭਾਉਣ ਦਾ ਮੌਕਾ ਨਹੀਂ ਖੁੰਝਦੇ। ਕਦੇ ਕੋਈ ਹਾਕੀ ਖੇਡਦਾ, ਭੰਗੜਾ ਪਾਉਂਦਾ ਵਿਖਾਈ ਦਿੰਦਾ ਹੈ ਤਾਂ ਕਦੇ ਚਾਹ ਦੀਆਂ ਚੁਸਕੀਆਂ ਲੈਂਦਾ, ਤਾਂ ਕਦੇ ਕੋਈ ਫੁੱਟਬਾਲ ਖੇਡਦਾ ਵਿਖਾਈ ਦਿੰਦਾ ਹੈ, ਪਰੰਤੂ ਕਈ ਵਾਰੀ ਚੋਣਾਂ ਵਿੱਚ ਪ੍ਰਚਾਰ ਦੌਰਾਨ ਅਜਿਹਾ ਹੀ ਹੋ ਜਾਂਦਾ ਹੈ ਕਿ ਕੋਈ ਵੀਡੀਓ ਤੁਹਾਡੇ ਦਿਲ ਨੂੰ ਛੂਹ ਜਾਵੇ।

    ਅਜਿਹੀ ਹੀ ਇੱਕ ਵੀਡੀਓ ਆਮ ਆਦਮੀ ਪਾਰਟੀ (Aam Aadmi Party) ਵੱਲੋਂ ਐਲਾਨੇ ਗਏ ਮੁੱਖ ਮੰਤਰੀ ਚਿਹਰੇ ਭਗਵੰਤ ਮਾਨ ਦੀ ਨਜ਼ਰ ਆ ਰਹੀ ਹੈ। ਹਾਲਾਂਕਿ ਭਗਵੰਤ ਮਾਨ (Bhagwant Mann) ਵੱਲੋਂ ਇਹ ਵੀਡੀਓ ਆਪਣੇ ਟਵਿੱਟਰ 'ਤੇ ਜਾਰੀ ਕੀਤੀ ਗਈ ਹੈ, ਪਰੰਤੂ ਇਹ ਵੀਡੀਓ (Viral Video) ਆਪਣੇ ਆਪ ਵਿੱਚ ਹੀ ਬਹੁਤ ਕੁੱਝ ਕਹਿੰਦੀ ਨਜ਼ਰ ਆ ਰਹੀ ਹੈ।

    ਵੀਡੀਓ ਵਿੱਚ ਭਗਵੰਤ ਮਾਨ ਇੱਕ ਗੱਡੀ ਸਵਾਰ ਹਨ ਅਤੇ ਫੁੱਲਾਂ ਵਾਲੇ ਹਾਰਾਂ ਨਾਲ ਲੱਦੇ ਹੋਏ ਹਨ। ਇਸ ਦੌਰਾਨ ਹੀ ਰਸਤੇ ਵਿੱਚ ਹੀ ਇੱਕ ਬਜ਼ੁਰਗ ਮਾਤਾ ਉਨ੍ਹਾਂ ਦੀ ਗੱਡੀ ਕੋਲ ਆਉਂਦੀ ਹੈ ਅਤੇ ਭਗਵੰਤ ਮਾਨ ਦੇ ਸਿਰ 'ਤੇ ਹੱਥ ਰੱਖਦੀ ਹੋਈ ਦੁਆਵਾਂ ਦਿੰਦੀ ਜਾਪਦੀ ਹੈ।

    ਵੀਡੀਓ ਵਿੱਚ ਇਹ ਵੀ ਵਿਖਾਈ ਦੇ ਰਿਹਾ ਹੈ ਕਿ ਭਗਵੰਤ ਮਾਨ ਤੁਰੰਤ ਹੀ ਆਪਣੇ ਗਲ ਵਿੱਚ ਪਾਈਆਂ ਮਾਲਾਵਾਂ ਵਿੱਚੋਂ ਕੁੱਝ ਮਾਲਾਵਾਂ ਬਜ਼ੁਰਗ ਮਾਤਾ ਦੇ ਗਲ ਵਿੱਚ ਪਾ ਦਿੰਦੇ ਹਨ ਅਤੇ ਹੱਥ ਜੋੜ ਕੇ ਆਸ਼ੀਰਵਾਦ ਲੈਂਦੇ ਵਿਖਾਈ ਦੇ ਰਹੇ ਹਨ।

    ਭਾਵੇਂ ਕਿ ਇਹ ਇੱਕ ਰਾਜਨੀਤੀ ਸਟੰਟ ਹੀ ਕਿਉਂ ਨਾ ਹੋਵੇ ਪਰੰਤੂ ਫਿਰ ਵੀ ਇਹ ਵੀਡੀਓ ਦੀ ਖੂਬ ਤਾਰੀਫ ਹੋ ਰਹੀ ਹੈ।
    Published by:Krishan Sharma
    First published: