ਚੰਡੀਗੜ੍ਹ: Punjab Election 2022: ਮੋਹਾਲੀ (Mohali) ਤੋਂ ਕਾਂਗਰਸੀ (Congress) ਉਮੀਦਵਾਰ ਬਲਬੀਰ ਸਿੰਘ ਸਿੱਧੂ (Balbir Singh Sidhu) ਦੇ ਭਰਾ ਮੋਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ (Amarjit Singh Jeeti sidhu) ਦੀ ਸੈਕਟਰ-78 ਸਥਿਤ ਕੋਠੀ ਨੰਬਰ-338 'ਚ ਬੀਤੀ ਰਾਤ ਕਰੀਬ 11.30 ਵਜੇ ਨਾਜਾਇਜ਼ ਸ਼ਰਾਬ ਮਿਲਣ ਦੀ ਸੂਚਨਾ ਤੋਂ ਬਾਅਦ ਚੋਣ ਕਮਿਸ਼ਨ (ECI Raid) ਨੇ ਆਪਣੀ ਟੀਮ ਨਾਲ ਛਾਪਾ (Raid) ਮਾਰਿਆ ਹੈ।
ਇਸ ਦੇ ਨਾਲ ਹੀ ਥਾਣਾ ਸੋਹਾਣਾ ਦੇ ਐੱਸਐੱਚਓ ਅਤੇ ਫੇਜ਼-11 ਥਾਣੇ ਦੇ ਐੱਸਐੱਚਓ ਵੀ ਪੁਲੀਸ ਟੀਮ ਸਮੇਤ ਮੌਕੇ ’ਤੇ ਪਹੁੰਚ ਗਏ।
ਪਤਾ ਲੱਗਿਆ ਹੈ ਕਿ ਜਿਵੇਂ ਹੀ ਟੀਮ ਸਿੱਧੂ ਦੇ ਘਰ ਪਹੁੰਚੀ ਤਾਂ ਕਾਫ਼ੀ ਸਮੇਂ ਤੱਕ ਕੋਠੀ ਦੇ ਗੇਟ ਨਹੀਂ ਖੋਲ੍ਹੇ ਗਏ ਅਤੇ ਲਾਈਟਾਂ ਤੱਕ ਬੰਦ ਕਰ ਦਿੱਤੀਆਂ ਗਈਆਂ ਸਨ। ਬਾਅਦ ’ਚ ਕੋਠੀ ਦੇ ਗੇਟ ਖੋਲ੍ਹ ਕੇ ਟੀਮ ਨੂੰ ਅੰਦਰ ਆਉਣ ਦਿੱਤਾ ਗਿਆ। ਇਸ ਰੇਡ ਦੌਰਾਨ ਕੁੱਝ ਵੀ ਇਤਰਾਜ਼ਯੋਗ ਸਮਾਨ ਹੱਥ ਨਹੀਂ ਲੱਗਾ। ਟੀਮ ਨੂੰ ਉੱਥੋਂ ਕੁੱਝ ਮਾਸਕ ਜ਼ਰੂਰ ਮਿਲੇ ਹਨ।
ਚੋਣ ਕਮਿਸ਼ਨ ਦੀ ਟੀਮ 'ਚ ਮੌਜੂਦ ਅਧਿਕਾਰੀ ਗੋਪਾਲ ਰਾਏ ਨੇ ਮੌਕੇ 'ਤੇ ਛਾਪਾ ਮਾਰਿਆ। ਗੋਪਾਲ ਰਾਏ ਅਨੁਸਾਰ ਕੋਠੀ ਵਿੱਚੋਂ 15 ਸਿਲਾਈ ਮਸ਼ੀਨਾਂ, 1600 ਮਾਸਕ, 150 ਲੇਡੀਜ਼ ਸੂਟ ਬਰਾਮਦ ਹੋਏ ਹਨ। ਪਰ ਉਹ ਪੁਰਾਣੇ ਦੱਸੇ ਜਾਂਦੇ ਹਨ, ਜਿਨ੍ਹਾਂ 'ਤੇ ਰੱਖੜੀ ਦੀ ਮੋਹਰ ਲਗਾਈ ਗਈ ਸੀ। ਇਹ ਸਾਰੀ ਕਾਰਵਾਈ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕੀਤੀ ਗਈ ਹੈ।
ਇਸ ਦੇ ਨਾਲ ਹੀ ਜੀਤੀ ਸਿੱਧੂ ਦੀ ਕੋਠੀ 'ਚ ਮੌਜੂਦ ਸਮਰਥਕ ਨੇ ਦੱਸਿਆ ਕਿ ਚੋਣ ਕਮਿਸ਼ਨ ਨੇ ਬਿਨਾਂ ਕੋਈ ਸਰਚ ਵਾਰੰਟ ਦਿਖਾਏ ਕੋਠੀ 'ਤੇ ਛਾਪਾ ਮਾਰਿਆ ਹੈ, ਜਿਸ ਦੀ ਸ਼ਿਕਾਇਤ ਉਹ ਸਵੇਰੇ ਚੋਣ ਕਮਿਸ਼ਨ ਨੂੰ ਕਰਨਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Assembly Elections 2022, Congress, Mohali, Punjab congess, Punjab Election 2022, Punjab politics