• Home
 • »
 • News
 • »
 • punjab
 • »
 • CHANDIGARH PUNJAB ELECTION 2022 FIRST LIST OF CANDIDATES RELEASED BY THE CPI M KNOW THE FULL DETAILS KS

ਸੀਪੀਆਈ (ਐਮ) ਨੇ ਜਾਰੀ ਕੀਤੀ ਉਮੀਦਵਾਰਾਂ ਦੀ ਪਹਿਲੀ ਸੂਚੀ, ਜਾਣੋ ਪੂਰਾ ਬਿਓਰਾ

Punjab Election 2022: ਪੰਜਾਬ ਦੇ ਚੋਣ ਮੈਦਾਨ ਵਿੱਚ ਹਾਜ਼ਰੀ ਲਵਾਉਂਦਿਆਂ ਐਤਵਾਰ ਸੀਪੀਆਈ (ਐਮ) (CPI-M) ਨੇ 18 ਉਮੀਦਵਾਰਾਂ ਦੀ ਪਹਿਲੀ (Candidate List of CPI) ਸੂਚੀ ਜਾਰੀ ਕਰ ਦਿੱਤੀ ਹੈ। ਸੂਚੀ ਜਾਰੀ ਕਰਦਿਆਂ ਕਾਮਰੇਡ ਆਗੂ ਬਾਸੂ ਅਤੇ ਸੇਖੋਂ ਨੇ ਕਿਹਾ ਕਿ ਉਹ ਭਾਜਪਾ ਨੂੰ ਪੰਜਾਬ ਵਿੱਚੋਂ ਖਦੇੜਨ ਦਾ ਹਰ ਸੰਭਵ ਯਤਨ ਕਰਨਗੇ।

 • Share this:
  ਚੰਡੀਗੜ੍ਹ: Punjab Election 2022: ਪੰਜਾਬ ਦੇ ਚੋਣ ਮੈਦਾਨ ਵਿੱਚ ਹਾਜ਼ਰੀ ਲਵਾਉਂਦਿਆਂ ਐਤਵਾਰ ਸੀਪੀਆਈ (ਐਮ) (CPI-M) ਨੇ 18 ਉਮੀਦਵਾਰਾਂ ਦੀ ਪਹਿਲੀ (Candidate List of CPI) ਸੂਚੀ ਜਾਰੀ ਕਰ ਦਿੱਤੀ ਹੈ। ਸੂਚੀ ਜਾਰੀ ਕਰਦਿਆਂ ਕਾਮਰੇਡ ਆਗੂ ਬਾਸੂ ਅਤੇ ਸੇਖੋਂ ਨੇ ਕਿਹਾ ਕਿ ਉਹ ਭਾਜਪਾ ਨੂੰ ਪੰਜਾਬ ਵਿੱਚੋਂ ਖਦੇੜਨ ਦਾ ਹਰ ਸੰਭਵ ਯਤਨ ਕਰਨਗੇ।

  ਪਾਰਟੀ ਦਫ਼ਤਰ ਸੈਕਟਰ 30 ਚੀਮਾ ਭਵਨ ਵਿਖੇ ਕਾਮਰੇਡ ਭੂਪ ਚੰਦ ਚੰਨੋ ਦੀ ਪ੍ਰਧਾਨਗੀ ਹੇਠ ਸੂਬਾ ਕਮੇਟੀ ਮੀਟਿੰਗ ਦੌਰਾਨ ਪਾਰਟੀ ਦੇ ਪੋਲਿਟ ਬਿਊਰੋ ਮੈਂਬਰ ਅਤੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਕਾਮਰੇਡ ਨਿੋਲਤਪਾਲ ਬਾਸੂ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਮੀਟਿੰਗ ਵਿੱਚ ਵਿਚਾਰ ਚਰਚਾ ਉਪਰੰਤ ਪਾਰਟੀ ਵੱਲੋਂ 18 ਥਾਂਵਾਂ 'ਤੇ ਚੋਣਾਂ ਲੜਨ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ।

  ਜਾਰੀ ਸੂਚੀ ਅਨੁਸਾਰ ਪਾਰਟੀ ਵੱਲੋਂ 18 ਵਿਧਾਨ ਸਭਾ ਤੋਂ ਚੋਣਾਂ ਲੜਨ ਦਾ ਐਲਾਨ ਕੀਤਾ, ਜਿਸ ਵਿੱਚ ਜਲੰਧਰ ਜ਼ਿਲ੍ਹੇ ਵਿੱਚ ਫਿਲੌਰ, ਨਕੋਦਰ, ਸ਼ਾਹਕੋਟ, ਅੰਮ੍ਰਿਤਸਰ ਵਿੱਚ ਜ਼ਿਲ੍ਹੇ ’ਚ ਰਾਜਾ ਸਾਂਸੀ, ਬਾਬਾ ਬਕਾਲਾ, ਜ਼ਿਲ੍ਹਾ ਤਰਨ ਤਾਰਨ, ਖੇਮਕਰਨ ਅਤੇ ਪੱਟੀ ਤੋਂ ਚੋਣਾਂ ਲੜਨ ਤੋਂ ਇਲਾਵਾ ਗਿੱਲ (ਰਾਖਵੀਂ ਸੀਟ) ਲੁਧਿਆਣਾ, ਲੁਧਿਆਣਾ (ਦੱਖਣੀ), ਭਦੌੜ, ਮਲੇਰਕੋਟਲਾ, ਗੜ੍ਹਸ਼ੰਕਰ, ਬਲਾਚੌਰ, ਸ਼੍ਰੀ ਆਨੰਦਪੁਰ ਸਾਹਿਬ, ਬਠਿੰਡਾ ਦਿਹਾਤੀ (ਰਾਖਵੀਂ ਸੀਟ), ਧਰਮਕੋਟ, ਡੇਰਾਬਸੀ ਅਤੇ ਸਰਦੂਲਗੜ੍ਹ ਤੋਂ ਚੋਣਾਂ ਲੜਨ ਦਾ ਐਲਾਨ ਕੀਤਾ ਹੈ।

  ਸੂਚੀ ਜਾਰੀ ਕਰਨ ਮੌਕੇ ਕਾਮਰੇਡ ਬਾਸੂ ਅਤੇ ਸੇਖੋਂ ਨੇ ਕਿਹਾ ਕਿ ਫਿਰਕਾਪ੍ਰਸਤ ਭਾਜਪਾ ਅਤੇ ਇਸ ਦੇ ਸਹਿਯੋਗੀਆਂ ਨੂੰ ਹਰਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੀ.ਪੀ.ਆਈ.(ਐਮ) ਦਾ ਮੁੱਖ ਮਕਸਦ ਕਿਸੇ ਵੀ ਤਰੀਕੇ ਨਾਲ ਭਾਜਪਾ ਨੂੰ ਸੱਤਾ ’ਚ ਆਉਣ ਤੋਂ ਰੋਕਣਾ ਹੈ।

  ਕਾਮਰੇਡ ਆਗੂਆਂ ਨੇ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨਾਂ ਵਿਧਾਨ ਸਭਾ ਚੋਣਾਂ ਵਿੱਚ ਧਰਮ ਨਿਰਪੱਖ ਤੇ ਜਮਹੂਰੀ ਸ਼ਕਤੀਆਂ ਨੂੰ ਜਿਤਾਉਣ।
  Published by:Krishan Sharma
  First published: