• Home
 • »
 • News
 • »
 • punjab
 • »
 • CHANDIGARH PUNJAB ELECTION 2022 I HAD NO DISCUSSION WITH AAP ABOUT CHIEF MINISTERS FACE BALBIR RAJEWAL KS

Punjab Election 2022: 'ਮੁੱਖ ਮੰਤਰੀ ਚਿਹਰੇ' ਬਾਰੇ ਮੇਰੀ 'ਆਪ' ਨਾਲ ਕੋਈ ਗੱਲਬਾਤ ਨਹੀਂ ਹੋਈ: ਰਾਜੇਵਾਲ

Punjab Election 2022: ਰਾਜਵੇਲ ਨੇ ਕਿਹਾ ਕਿ ਉਸ ਦੀ ਮੁੱਖ ਮੰਤਰੀ ਚਿਹਰੇ ਬਾਰੇ ਆਮ ਆਦਮੀ ਪਾਰਟੀ (AAP) ਨਾਲ ਕੋਈ ਗੱਲਬਾਤ ਨਹੀਂ ਹੋਈ ਹੈ। ਹਾਲਾਂਕਿ ਉਨ੍ਹਾਂ ਨਾਲ ਇਹ ਵੀ ਕਿਹਾ ਕਿ ਜੇਕਰ 'ਆਪ' ਉਨ੍ਹਾਂ ਨਾਲ ਸੰਪਰਕ ਕਰਦੀ ਹੈ ਤਾਂ ਉਹ ਇਸ 'ਤੇ ਵਿਚਾਰ ਜ਼ਰੂਰ ਕਰਨਗੇ।

ਬਲਵੀਰ ਰਾਜੇਵਾਲ। (ਫਾਈਲ ਫੋਟੋ)

 • Share this:
  ਚੰਡੀਗੜ੍ਹ: Punjab Election 2022: ਕਿਸਾਨ ਅੰਦੋਲਨ (Kisan Andolan) ਖ਼ਤਮ ਹੋ ਗਿਆ ਹੈ ਅਤੇ ਹੁਣ ਕਿਸਾਨ ਰਾਜਨੀਤਕ ਪਾਰਟੀਆਂ ਵੀ ਇਸ ਨੂੰ ਭੁਨਾਉਣ ਵਿੱਚ ਲੱਗੀਆਂ ਹੋਈਆਂ ਹਨ। ਹਰ ਪਾਰਟੀ ਕਿਸਾਨ ਅੰਦੋਲਨ ਵਿੱਚ ਆਪਣੇ ਯੋਗਦਾਨ ਨੂੰ ਲੋਕਾਂ ਵਿੱਚ ਦੱਸ ਰਹੀ ਹੈ ਤਾਂ ਜੋ ਪੰਜਾਬ ਚੋਣਾਂ 2022 ਵਿੱਚ ਲਾਹਾ ਖੱਟਿਆ ਜਾ ਸਕੇ। ਪਿਛਲੇ ਦਿਨੀ ਕਿਸਾਨ ਅੰਦੋਲਨ ਦੇ ਮੁੱਖ ਆਗੂਆਂ ਵਿਚੋਂ ਇੱਕ ਬਲਬੀਰ ਸਿੰਘ ਰਾਜੇਵਾਲ (Balbir Singh Rajewal) ਨੂੰ ਆਮ ਆਦਮੀ ਪਾਰਟੀ (AAM AADMY PARTY) ਵੱਲੋਂ ਮੁੱਖ ਮੰਤਰੀ ਚਿਹਰਾ (CM Face) ਦੀਆਂ ਦੀਆਂ ਅਟਕਲਾਂ ਜ਼ੋਰ ਫੜ ਰਹੀਆਂ ਸਨ, ਪਰ ਹੁਣ ਕਿਸਾਨ ਆਗੂ ਨੇ ਇਨ੍ਹਾਂ ਕਿਆਸਰਾਈਆਂ ਦਾ ਖ਼ਡਨ ਕੀਤਾ ਹੈ।

  ਰਾਜਵੇਲ ਨੇ ਕਿਹਾ ਕਿ ਉਸ ਦੀ ਮੁੱਖ ਮੰਤਰੀ ਚਿਹਰੇ ਬਾਰੇ ਆਮ ਆਦਮੀ ਪਾਰਟੀ (AAP) ਨਾਲ ਕੋਈ ਗੱਲਬਾਤ ਨਹੀਂ ਹੋਈ ਹੈ। ਹਾਲਾਂਕਿ ਉਨ੍ਹਾਂ ਨਾਲ ਇਹ ਵੀ ਕਿਹਾ ਕਿ ਜੇਕਰ 'ਆਪ' ਉਨ੍ਹਾਂ ਨਾਲ ਸੰਪਰਕ ਕਰਦੀ ਹੈ ਤਾਂ ਉਹ ਇਸ 'ਤੇ ਵਿਚਾਰ ਜ਼ਰੂਰ ਕਰਨਗੇ। ਪਰੰਤੂ ਉਨ੍ਹਾਂ ਨੇ ਅਜੇ ਆਮ ਆਦਮੀ ਪਾਰਟੀ ਜਾਂ ਕਿਸੇ ਹੋਰ ਪਾਰਟੀ ਵਿੱਚ ਜਾਣ ਬਾਰੇ ਕੋਈ ਫੈਸਲਾ ਨਹੀਂ ਲਿਆ ਹੈ।

  ਜ਼ਿਕਰਯੋਗ ਹੈ ਕਿ ਖੇਤੀ ਕਾਨੂੰਨਾਂ ਦੀ ਵਾਪਸੀ ਪਿੱਛੋਂ ਬੀਤੇ ਦਿਨ 11 ਦਸੰਬਰ ਨੂੰ 32 ਜਥੇਬੰਦੀਆਂ ਨੇ ਜਿੱਤ ਦੇ ਝੰਡਿਆਂ ਨਾਲ ਵਾਪਸੀ ਪਾ ਦਿੱਤੀ ਹੈ ਅਤੇ ਕਿਸਾਨ ਪੂਰੇ ਜੋਸ਼ ਵਿੱਚ ਹਨ। ਇਸ ਦੌਰਾਨ ਹੀ ਕਿਸਾਨ ਆਗੂ ਰਾਜੇਵਾਲ ਨੇ ਇਹ ਸੰਕੇਤ ਵੀ ਦਿੱਤੇ ਕਿ ਪੰਜਾਬ ਪਰਤਣ ਤੋਂ ਬਾਅਦ ਸਾਂਝਾ ਮੋਰਚਾ (SKM) ਇੱਕ ਸਿਆਸੀ ਪਾਰਟੀ ਵਜੋਂ ਪੰਜਾਬ ਚੋਣਾਂ ਲੜਨ ਬਾਰੇ ਵੀ ਵਿਚਾਰ ਕਰੇਗਾ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੇ ਕਿਸਾਨਾਂ ਦੇ ਮਸਲਿਆਂ ਦਾ ਕੋਈ ਹੱਲ ਨਾ ਨਿਕਲਿਆ ਤਾਂ ਸਾਂਝਾ ਮੋਰਚਾ ਖੁਦ ਹੀ ਸਿਆਸਤ 'ਚ ਆਉਣ ਬਾਰੇ ਵਿਚਾਰ ਕਰੇਗਾ।

  ਆਮ ਆਦਮੀ ਪਾਰਟੀ ਵੱਲੋਂ ਆਪਣੀ ਐਮਐਸਪੀ (ਘੱਟੋ-ਘੱਟ ਸਮਰਥਨ ਮੁੱਲ) ਦੀ ਗਰੰਟੀ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਜਿਸ ਲਈ ਲਗਾਤਾਰ ਪਾਰਟੀ ਦੇ ਕੌਮੀ ਕਨਵੀਨਰ ਪੰਜਾਬ ਵਿੱਚ ਆਪਣੀਆਂ ਮੀਟਿੰਗਾਂ ਵਿੱਚ ਇਸਦੇ ਫਾਇਦੇ ਗਿਣਾ ਵੀ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਗਰੰਟੀ ਕਿਸਾਨਾਂ, ਸੂਬਾ ਤੇ ਕੇਂਦਰ ਸਰਕਾਰਾਂ ਅਤੇ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਕਾਰਗਰ ਸਾਬਤ ਹੋਵੇਗੀ।

  ਕੇਜਰੀਵਾਲ ਪੂਰੇ ਅੰਕੜਿਆਂ ਨਾਲ ਪੰਜਾਬ ਦੇ ਲੋਕਾਂ ਨੂੰ ਇਹ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਐਮਐਸਪੀ ਦੀ ਗਾਰੰਟੀ ਆਸਾਨ ਹੈ, ਸਿਰਫ਼ ਐਨਡੀਏ ਤੇ ਕਾਂਗਰਸ ਇਸ ਤੋਂ ਬੱਚ ਰਹੇ ਹਨ।
  Published by:Krishan Sharma
  First published: