• Home
  • »
  • News
  • »
  • punjab
  • »
  • CHANDIGARH PUNJAB ELECTION 2022 I NOT SIT TILL BIKRAM MAJITHIA IS ARRESTED IN BATALA NAVJOT SINGH SIDHU ALSO LAID SIEGE TO GOVERNMENT KS

Election 2022: ਮਜੀਠੀਆ ਦੀ ਗ੍ਰਿਫ਼ਤਾਰੀ ਤੱਕ ਚੈਨ ਨਾਲ ਨਹੀਂ ਬੈਠਾਂਗਾ; ਬਟਾਲਾ 'ਚ ਸਿੱਧੂ ਨੇ ਸਰਕਾਰ ਨੂੰ ਵੀ ਪਾਇਆ ਘੇਰਾ

Punjab Election 2022: ਨਵਜੋਤ ਸਿੱਧੂ ਨੇ ਮਜੀਠੀਆ 'ਤੇ (Sidhu Attack on Majithia) ਹਮਲਾ ਕਰਦੇ ਕਿਹਾ, ਜਿੰਨਾ ਚਿਰ ਮਜੀਠੀਆ ਦੀ ਗ੍ਰਿਫਤਾਰੀ ਨਹੀਂ ਹੁੰਦੀ, ਓਨਾ ਚਿਰ ਉਹ ਬੈਠਣ ਵਾਲੇ ਨਹੀਂ। ਉਨ੍ਹਾਂ ਪੰਜਾਬ ਦੀ ਚੰਨੀ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਮਜੀਠੀਆ 'ਤੇ ਐਫਆਈਆਰ ਕਰਨ ਨਾਲ ਕੁੱਝ ਨਹੀਂ ਬਣਨ ਵਾਲਾ, ਸਗੋਂ ਪਟਾ ਫਿਰਨਾ ਚਾਹੀਦਾ ਹੈ।

  • Share this:
    ਚੰਡੀਗੜ੍ਹ: Punjab Election 2022: ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ (PPCC) ਨਵਜੋਤ ਸਿੱਧੂ (Navjot Singh Sidhu) ਵੱਲੋਂ ਬਟਾਲਾ ਹਲਕੇ (Sidhu in Batala Rally) ਵਿੱਚ ਪਾਰਟੀ ਲਈ ਪ੍ਰਚਾਰ ਦੌਰਾਨ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ (Bikram Majithia) ਉਪਰ ਲਗਾਤਾਰ ਹਮਲੇ ਕੀਤੇ ਗਏ। ਇਸ ਦੌਰਾਨ ਉਨ੍ਹਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Channi Government) ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੂੰ ਵੀ ਘੇਰਾ ਪਾਇਆ।
    Address from Batala Rally https://t.co/J02Pf7PkAb

    ਨਵਜੋਤ ਸਿੱਧੂ ਨੇ ਮਜੀਠੀਆ 'ਤੇ (Sidhu Attack on Majithia) ਹਮਲਾ ਕਰਦੇ ਕਿਹਾ, ਜਿੰਨਾ ਚਿਰ ਮਜੀਠੀਆ ਦੀ ਗ੍ਰਿਫਤਾਰੀ ਨਹੀਂ ਹੁੰਦੀ, ਓਨਾ ਚਿਰ ਉਹ ਬੈਠਣ ਵਾਲੇ ਨਹੀਂ। ਉਨ੍ਹਾਂ ਪੰਜਾਬ ਦੀ ਚੰਨੀ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਮਜੀਠੀਆ 'ਤੇ ਐਫਆਈਆਰ ਕਰਨ ਨਾਲ ਕੁੱਝ ਨਹੀਂ ਬਣਨ ਵਾਲਾ, ਸਗੋਂ ਪਟਾ ਫਿਰਨਾ ਚਾਹੀਦਾ ਹੈ।

    ਬਟਾਲਾ ਰੈਲੀ 'ਚ ਮਜੀਠੀਆ 'ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਮਜੀਠੀਆ ਕਿਥੇ ਗਿਆ। ਜੇ ਮਜੀਠੀਆ 'ਚ ਦਮ ਹੈ ਤਾਂ ਅੱਗੇ ਆ ਕੇ ਖੜਾ ਹੋਵੇ। ਉਨ੍ਹਾਂ ਕਿਹਾ ਕਿ ਮਜੀਠੀਆ ਆਪਣੇ ਉਪਰ ਪਏ ਕੇਸ ਵਿੱਚ ਗ੍ਰਿਫਤਾਰੀ ਅਤੇ ਪਟਾ ਫਿਰਨ ਤੋਂ ਡਰਦਾ ਹੈ। ਉਨ੍ਹਾਂ ਕਿਹਾ ਕਿ ਪੰਜ ਸਾਲ ਉਹ ਰੇਤ ਮਾਫੀਆ, ਕੇਬਲ ਮਾਫੀਆ ਤੇ ਹੋਰਾਂ ਨਾਲ ਇਕੱਲੇ ਲੜਦੇ ਰਹੇ ਹਨ ਅਤੇ ਉਨ੍ਹਾਂ ਦੇ ਅੜ ਜਾਣ ਕਾਰਨ ਹੀ ਇਨ੍ਹਾਂ ਦਾ ਸਾਥੀ ਡੀਜੀਪੀ ਬਦਲਿਆ ਗਿਆ ਹੈ, ਜਿਸ ਪਿੱਛੋਂ ਹੀ ਹੁਣ ਮਜੀਠੀਆ 'ਤੇ ਕੇਸ ਦਰਜ ਹੋਇਆ।

    ਉਨ੍ਹਾਂ ਕਿਹਾ ਕਿ ਇਹ ਉਹ ਲੋਕ ਹਨ, ਜਿਹੜੇ ਵੱਡੇ-ਵੱਡੇ ਤਸਕਰਾਂ ਨਾਲ ਸੌਂਦੇ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀਆਂ ਲਾਲ ਬੱਤੀਆਂ ਵਾਲੀਆਂ ਗੱਡੀਆਂ ਵਿੱਚ ਹੀ ਚਿੱਟਾ ਵਿਕਿਆ ਅਤੇ ਡਰੱਗ ਦੀ ਸੇਲ ਹੋਈ। ਉਨ੍ਹਾਂ ਨਾਲ ਹੀ ਮਜੀਠੀਆ 'ਤੇ ਨਿਸ਼ਾਨਾ ਵਿੰਨਦੇ ਹੋਏ ਚੰਨੀ ਸਰਕਾਰ 'ਤੇ ਵੀ ਨਿਸ਼ਾਨਾ ਲਾਇਆ ਐਫਆਈਆਰ ਨਾਲ ਕੁੱਝ ਨਹੀਂ ਹੋਣਾ, ਜਿੰਨਾ ਚਿਰ ਮਜੀਠੀਆ ਦਾ ਪਟਾ ਨਹੀਂ ਫਿਰਦਾ।

    ਸਿੱਧੂ ਨੇ ਚੈਲੰਜ ਕਰਦਿਆਂ ਕਿਹਾ ਕਿ ਜੇਕਰ ਨਵਜੋਤ ਸਿੱਧੂ ਦਾ ਮਾਡਲ ਪੰਜਾਬ ਵਿੱਚ ਕਾਂਗਰਸ ਹਾਈਕਮਾਨ ਨੇ ਲਾਗੂ ਕਰਨ ਦੀ ਇਜਾਜ਼ਤ ਦਿੱਤੀ ਤਾਂ ਉਹ ਇੱਕ ਹਜ਼ਾਰ ਰੁਪਏ ਤੋਂ ਉਪਰ ਪੰਜਾਬ ਵਿੱਚ ਰੇਤਾ ਨਹੀਂ ਵਿਕਣ ਦੇਣਗੇ।
    Published by:Krishan Sharma
    First published: