Home /News /punjab /

Punjab Politics: ਜਗਮੋਹਣ ਕੰਗ ਨੇ ਵਿਖਾਏ ਤਿੱਖੇ ਤੇਵਰ, ਕਿਹਾ; ਚੰਨੀ ਦੇ ਮੂੰਹ ਨੂੰ ਖੂਨ ਲੱਗ ਗਿਐ, ਫੱਟੀ ਪੋਚ ਕੇ ਹਟਾਂਗਾ

Punjab Politics: ਜਗਮੋਹਣ ਕੰਗ ਨੇ ਵਿਖਾਏ ਤਿੱਖੇ ਤੇਵਰ, ਕਿਹਾ; ਚੰਨੀ ਦੇ ਮੂੰਹ ਨੂੰ ਖੂਨ ਲੱਗ ਗਿਐ, ਫੱਟੀ ਪੋਚ ਕੇ ਹਟਾਂਗਾ

Punjab Election 2022: ਕਾਂਗਰਸੀ ਆਗੂ ਨੇ ਕਿਹਾ ਕਿ ਚੰਨੀ ਦੇ ਮੂੰਹ ਨੂੰ ਖੂਨ ਲੱਗ ਗਿਆ ਹੈ, ਸਸਤੀ ਜ਼ਮੀਨਾਂ ਲੈ ਕੇ ਮਹਿੰਗੇ ਭਾਅ ਵੇਚਦਾ ਹੈ। ਉਨ੍ਹਾਂ ਕਿਹਾ ਕਿ ਚੰਨੀ ਚਾਹੁੰਦਾ ਹੈ ਕਮਜ਼ੋਰ ਵਿਧਾਇਕ ਆਵੇ ਅਤੇ ਉਹ ਭ੍ਰਿਸ਼ਟਾਚਾਰ ਕਰਦਾ ਰਹੇ। ਉਨ੍ਹਾਂ ਕਿਹਾ ਕਿ metoo ਕੇਸ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਗਲਤੀ ਕਰ ਦਿੱਤਾ ਕਿ ਚੰਨੀ ਨੂੰ ਬਖਸ਼ ਦਿੱਤਾ, ਸਗੋਂ ਰਗੜ ਦਿੱਤਾ ਜਾਣਾ ਚਾਹੀਦਾ ਸੀ। ਆਈਏਐਸ ਨੇ ਸ਼ਿਕਾਇਤ ਵੀ ਕੀਤੀ ਸੀ, ਜਿਸ 'ਤੇ ਕਾਰਵਾਈ ਕਰਨੀ ਚਾਹੀਦੀ ਸੀ।

ਹੋਰ ਪੜ੍ਹੋ ...
 • Share this:
  ਚੰਡੀਗੜ੍ਹ: Punjab Election 2022: ਪੰਜਾਬ ਕਾਂਗਰਸ (Punjab Congress) ਵੱਲੋਂ ਜਾਰੀ ਦੂਜੀ ਸੂਚੀ ਵਿੱਚ ਕਈ ਮੌਜੂਦਾ ਵਿਧਾਇਕਾਂ ਅਤੇ ਧੁਰੰਤਰਾਂ ਦੀਆਂ ਟਿਕਟਾਂ ਕੱਟੀਆਂ ਗਈਆਂ ਹਨ। ਇਨ੍ਹਾਂ ਵਿੱਚੋਂ ਖਰੜ ਤੋਂ ਇੱਕ ਕਾਂਗਰਸੀ ਆਗੂ ਜਗਮੋਹਨ ਕੰਗ (Jagmohan Kang) ਦਾ ਅੱਜ ਪ੍ਰੈਸ ਕਾਨਫਰੰਸ ਦੌਰਾਨ ਟਿਕਟ ਨਾ ਮਿਲਣ ਕਾਰਨ ਦਰਦ ਝਲਕਿਆ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਅੱਜ ਬਹੁਤ ਹੀ ਦੁਖੀ ਦਿਲ ਨਾ ਪ੍ਰੈਸ ਕਾਨਫਰੰਸ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) 'ਤੇ ਤਿੱਖੇ ਹਮਲੇ ਕੀਤੇ ਅਤੇ ਕਿਹਾ ਕਿ ਜੇਕਰ ਟਿਕਟ ਨਾ ਮਿਲੀ ਤਾਂ ਉਹ ਆਜ਼ਾਦ ਤਾਂ ਲੜਨਗੇ ਹੀ ਨਾਲ ਚਮਕੌਰ ਸਾਹਿਬ ਤੋਂ ਚੰਨੀ ਨੂੰ ਟੱਕਰ ਵੀ ਦੇਣਗੇ।

  'ਚੰਨੀ ਨੇ ਹਰੀਸ਼ ਚੌਧਰੀ ਨਾਲ ਰਲ ਕੇ ਮੇਰੇ ਵਿਰੁੱਧ ਸਾਜਿਸ਼ ਰਚੀ'

  ਗੱਲਬਾਤ ਦੌਰਾਨ ਜਗਮੋਹਨ ਕੰਗ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਨੇ ਹੀ ਉਨ੍ਹਾਂ ਦੀ ਟਿਕਟ ਕਟਵਾਈ ਹੈ। ਚੰਨੀ ਨੇ ਹਾਈਕਮਾਂਡ ਨੂੰ ਇਹ ਕਿਹਾ ਕਿ ਕੰਗ ਖਰੜ ਤੋਂ ਜਿੱਤ ਨਹੀਂ ਸਕਦਾ, ਕਿਉਂਕਿ ਖਰੜ ਹਿੰਦੂ ਸੀਟ ਹੈ ਅਤੇ ਚੰਨੀ ਕਾਂਗਰਸ ਚੋਣ ਕਮੇਟੀ ਦੀ ਮੀਟਿੰਗ ਵਿੱਚ ਵੀ ਨਹੀਂ ਗਏ। ਉਨ੍ਹਾਂ ਨੇ ਕਿਹਾ ਕਿ ਚੰਨੀ ਨੇ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨਾਲ ਗੰਢ-ਤੁਪ ਕਰਕੇ ਉਸ ਵਿਰੁੱਧ ਟਿਕਟ ਦਾ ਐਲਾਨ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਮੈਂ ਕਾਂਗਰਸ ਹਾਈਕਮਾਂਡ ਕੋਲੋਂ ਆਪਣੇ ਮੁੰਡੇ ਯਾਦਵਿੰਦਰ ਸਿੰਘ ਕੰਗ ਲਈ ਟਿਕਟ ਦੀ ਮੰਗ ਕੀਤੀ ਸੀ।

  'ਚਮਕੌਰ ਸਾਹਿਬ ਜਾ ਕੇ ਚੰਨੀ ਦੀ ਫੱਟੀ ਪੋਚਾਂਗਾ'

  ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਅੱਜ ਮੈਨੂੰ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਯਾਦ ਆ ਰਹੇ ਹਨ, ਮੈਨੂੰ 30 ਸਾਲ ਇਸ ਹਲਕੇ ਵਿੱਚ ਹੋ ਗਏ ਹਨ। ਹਾਈਕਮਾਂਡ ਨੇ ਮੈਨੂੰ ਦੁੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚੰਨੀ ਨੇ ਮੇਰੇ ਵਿਰੁੱਧ ਸਾਜਿਸ਼ ਰਚੀ ਅਤੇ ਕਾਂਗਰਸ ਪਾਰਟੀ ਵਿੱਚ ਫੁੱਟ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚ 47 ਸਾਲ ਹੋ ਗਏ ਹਨ, ਮੈਂ ਹਾਈਕਮਾਂਡ ਨੂੰ ਅਪੀਲ ਕਰਦਾ ਹਾਂ ਕਿ ਫੈਸਲੇ ਨੂੰ ਵਿਚਾਰਿਆ ਜਾਵੇ ਨਹੀਂ ਤਾਂ ਉਹ ਆਪਣੇ ਮੁੰਡੇ ਨੂੰ ਆਜ਼ਾਦ ਚੋਣ ਲੜਵਾਉਣਗੇ। ਇਸ ਨਾਲ ਹੀ ਉਹ ਖੁਦ ਚੰਨੀ ਦੇ ਹਲਕੇ ਚਮਕੌਰ ਸਾਹਿਬ ਵਿੱਚ ਜਾ ਕੇ ਚੰਨੀ ਦੀ ਫੱਟੀ ਪੋਚਣਗੇ। ਉਨ੍ਹਾਂ ਕਿਹਾ ਕਿ ਮੈਂ ਝੋਲੀ ਫੈਲਾ ਕੇ ਚੰਨੀ ਦੇ ਹਲਕੇ ਵਿੱਚ ਲੋਕਾਂ ਨੂੰ ਉਨ੍ਹਾਂ ਵਿਰੁੱਧ ਅਪੀਲ ਕਰਾਂਗਾ।

  ਕੈਪਟਨ ਨੇ ਚੰਨੀ ਨੂੰ ਬਖ਼ਸ਼ ਕੇ ਗਲਤੀ ਕੀਤੀ

  ਕਾਂਗਰਸੀ ਆਗੂ ਨੇ ਕਿਹਾ ਕਿ ਚੰਨੀ ਦੇ ਮੂੰਹ ਨੂੰ ਖੂਨ ਲੱਗ ਗਿਆ ਹੈ, ਸਸਤੀ ਜ਼ਮੀਨਾਂ ਲੈ ਕੇ ਮਹਿੰਗੇ ਭਾਅ ਵੇਚਦਾ ਹੈ। ਉਨ੍ਹਾਂ ਕਿਹਾ ਕਿ ਚੰਨੀ ਚਾਹੁੰਦਾ ਹੈ ਕਮਜ਼ੋਰ ਵਿਧਾਇਕ ਆਵੇ ਅਤੇ ਉਹ ਭ੍ਰਿਸ਼ਟਾਚਾਰ ਕਰਦਾ ਰਹੇ। ਉਨ੍ਹਾਂ ਕਿਹਾ ਕਿ metoo ਕੇਸ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਗਲਤੀ ਕਰ ਦਿੱਤਾ ਕਿ ਚੰਨੀ ਨੂੰ ਬਖਸ਼ ਦਿੱਤਾ, ਸਗੋਂ ਰਗੜ ਦਿੱਤਾ ਜਾਣਾ ਚਾਹੀਦਾ ਸੀ। ਆਈਏਐਸ ਨੇ ਸ਼ਿਕਾਇਤ ਵੀ ਕੀਤੀ ਸੀ, ਜਿਸ 'ਤੇ ਕਾਰਵਾਈ ਕਰਨੀ ਚਾਹੀਦੀ ਸੀ।

  ਕੰਗ ਨੇ ਕਿਹਾ ਕਿ ਚੰਨੀ ਨੂੰ ਮੁੱਖ ਮੰਤਰੀ ਹਾਲਾਤਾਂ ਨੇ ਬਣਾਇਆ ਹੈ, ਜਦਕਿ 2-3 ਹੋਰ ਵੀ ਉਮੀਦਵਾਰ ਸਨ ਪਰ ਚੰਨੀ ਦਾ ਦਾਅ ਲੱਗ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਦਲਿਤ ਕਾਰਡ ਖੇਡਿਆ ਪਰ ਗਲਤੀ ਹੋ ਗਈ।

  ਈਡੀ ਦੀ ਕਾਰਵਾਈ 'ਤੇ ਬੋਲੇ; ਚੰਨੀ ਮੀਸਣਾ ਆਦਮੀ ਹੈ

  ਚੰਨੀ ਦੇ ਰਿਸ਼ਤੇਦਾਰ ਹਨੀ 'ਤੇ ਈਡੀ ਦੀ ਕਾਰਵਾਈ ਦੇ ਮਾਮਲੇ 'ਤੇ ਉਨ੍ਹਾਂ ਕਿਹਾ ਕਿ ਜੇਕਰ ਈਡੀ ਨੂੰ ਕੋਈ ਸਬੂਤ ਮਿਲਿਆ ਸੀ ਤਾਂ ਹੀ ਉਹ ਉਥੇ ਗਏ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਠੀਕ ਹੋਈ ਹੈ, ਚੰਨੀ ਇੱਕ ਮੀਸਣਾ ਵਿਅਕਤੀ ਹੈ। ਮੈਂ ਗ਼ਰੀਬ, ਮੈਂ ਗਰੀਬ ਕਰਕੇ ਸੰਭਾਲ ਲੈਂਦਾ ਹੈ।
  Published by:Krishan Sharma
  First published:

  Tags: Assembly Elections 2022, Congress, Kharar, Punjab Assembly election 2022, Punjab Congress, Punjab Election 2022, Punjab politics

  ਅਗਲੀ ਖਬਰ