Home /News /punjab /

Punjab Politics: ਜਗਮੋਹਨ ਕੰਗ ਨੇ ਜਾਖੜ ਦਾ ਕੀਤਾ ਸਮਰਥਨ, ਕਿਹਾ; ਚੰਨੀ ਨੂੰ ਬੰਦਾ ਬਣਾਉਣਾ

Punjab Politics: ਜਗਮੋਹਨ ਕੰਗ ਨੇ ਜਾਖੜ ਦਾ ਕੀਤਾ ਸਮਰਥਨ, ਕਿਹਾ; ਚੰਨੀ ਨੂੰ ਬੰਦਾ ਬਣਾਉਣਾ

ਜਗਮੋਹਨ ਕੰਗ। (ਫਾਈਲ ਫੋਟੋ।)

ਜਗਮੋਹਨ ਕੰਗ। (ਫਾਈਲ ਫੋਟੋ।)

Punjab Election 2022: ਕਾਂਗਰਸ (Congress) ਪਾਰਟੀ ਵੱਲੋਂ ਆਪਣੇ ਮੁੰਡੇ ਨੂੰ ਟਿਕਟ ਨਾ ਮਿਲਣ ਕਾਰਨ ਨਾਰਾਜ਼ ਖਰੜ (Kharar) ਤੋਂ ਸੀਨੀਅਰ ਕਾਂਗਰਸੀ ਆਗੂ ਬੁੱਧਵਾਰ ਆਮ ਆਦਮੀ ਪਾਰਟੀ (Aam Aadmi Party) ਵਿੱਚ ਸ਼ਾਮਲ ਹੋ ਗਏ ਹਨ। ਇਸ ਮੌਕੇ ਜਗਮੋਹਨ ਕੰਗ (Jagmohan Kang) ਨਾਲ AAP ਆਗੂ ਅਨਮੋਲ ਗਗਨ ਮਾਨ (Anmol Gagan Mann) ਵੀ ਹਾਜ਼ਰ ਸਨ। ਦੋਵਾਂ ਆਗੂਆਂ ਨੇ ਕਾਂਗਰਸ ਪਾਰਟੀ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਤਿੱਖੇ ਹਮਲੇ ਕੀਤੇ।

ਹੋਰ ਪੜ੍ਹੋ ...
 • Share this:
  ਚੰਡੀਗੜ੍ਹ: Punjab Election 2022: ਕਾਂਗਰਸ (Congress) ਪਾਰਟੀ ਵੱਲੋਂ ਆਪਣੇ ਮੁੰਡੇ ਨੂੰ ਟਿਕਟ ਨਾ ਮਿਲਣ ਕਾਰਨ ਨਾਰਾਜ਼ ਖਰੜ (Kharar) ਤੋਂ ਆਮ ਆਦਮੀ ਪਾਰਟੀ (Aam Aadmi Party) ਵਿੱਚ ਸ਼ਾਮਲ ਹੋਏ ਸੀਨੀਅਰ ਕਾਂਗਰਸੀ ਆਗੂ ਜਗਮੋਹਨ ਕੰਗ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਕਾਂਗਰਸ ਪਾਰਟੀ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਤਿੱਖੇ ਹਮਲੇ ਕੀਤੇ। ਇਸ ਮੌਕੇ ਉਨ੍ਹਾਂ ਨਾਲ ਖਰੜ ਤੋਂ ਆਪ ਉਮੀਦਵਾਰ ਅਨਮੋਲ ਗਗਨ ਮਾਨ ਵੀ ਹਾਜ਼ਰ ਸੀ।

  ਪ੍ਰੈਸ ਕਾਨਫਰੰਸ ਦੌਰਾਨ ਕੰਗ ਨੇ ਕਿਹਾ ਕਿ ਉਨ੍ਹਾਂ ਨੇ ਦਿਲ 'ਤੇ ਪੱਧਰ ਰੱਖ ਕੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਕਾਂਗਰਸ ਪਾਰਟੀ ਦਾ ਬੇੜਾ ਗਰਕ ਕਰ ਦਿੱਤਾ ਹੈ।

  ਜਗਮੋਹਨ ਕੰਗ ਨੇ ਚੰਨੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਪਾਕਿਸਤਾਨ ਚਲੇ ਜਾਣ, ਮੈਂ ਵੀ ਉਨ੍ਹਾਂ ਨੂੰ ਉਥੇ ਨਹੀਂ ਛੱਡਾਂਗਾ। ਚਮਕੌਰ ਸਾਹਿਬ ਅਤੇ ਭਦੌੜ ਵਿੱਚ ਚੰਨੀ ਖਿਲਾਫ ਚੋਣ ਪ੍ਰਚਾਰ ਕਰਾਂਗਾ। ਉਨ੍ਹਾਂ ਕਿਹਾ ਕਿ ਚੰਨੀ ਨੂੰ ਬੰਦਾ ਬਣਾਉਣਾ ਹੈ, ਚੰਨੀ ਦਾ ਸੱਚ ਲੋਕਾਂ ਨੂੰ ਦੱਸਾਂਗਾ, ਜਿਸ ਨੂੰ ਹਲਕਾ ਖਰੜ ਤੋਂ ਚੰਨੀ ਦੀ ਟਿਕਟ ਮਿਲੀ ਉਹ ਭਗੌੜਾ ਹੈ। ਮੈਂ ਇਸ ਮਾਮਲੇ ਦੀ ਕਾਪੀ ਦੇ ਨਾਲ ਚੋਣ ਕਮਿਸ਼ਨ ਨੂੰ ਸ਼ਿਕਾਇਤ ਭੇਜ ਦਿੱਤੀ ਹੈ। ਪੰਜਾਬ ਵਿੱਚ ਝਾੜੂ ਦੀ ਸਰਕਾਰ ਬਣਨ ਜਾ ਰਹੀ ਹੈ।

  ਕੰਗ ਨੇ ਕਿਹਾ ਕਿ ਮੈਨੂੰ ਭਾਜਪਾ, ਕੈਪਟਨ ਦਾ ਵੀ ਆਫ਼ਰ ਆਇਆ ਸੀ, ਪਰੰਤੂ ਮੈਂ ਆਪ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ, ਜਿਸ ਵਿੱਚ ਰਾਘਵ ਚੱਢਾ ਦਾ ਬਹੁਤ ਵੱਡਾ ਹੱਥ ਹੈ। ਉਨ੍ਹਾਂ ਕਾਂਗਰਸੀ ਆਗੂ ਸੁਨੀਲ ਜਾਖੜ ਵੱਲੋਂ ਮੁੱਖ ਮੰਤਰੀ ਦੇ ਸਬੰਧ ਵਿੱਚ ਆਪਣੇ ਨਾਂਅ ਬਾਰੇ ਬਿਆਨ ਦਾ ਵੀ ਸਮਰਥਨ ਕੀਤਾ। ਉਨ੍ਹਾਂ ਕਿਹਾ ਜਾਖੜ ਜੋ ਵੀ ਬੋਲ ਰਹੇ ਹਨ, ਉਹ ਸੱਚ ਹੈ।
  Published by:Krishan Sharma
  First published:

  Tags: Aam Aadmi Party, AAP, AAP Punjab, Punjab Election 2022, Punjab politics

  ਅਗਲੀ ਖਬਰ