• Home
  • »
  • News
  • »
  • punjab
  • »
  • CHANDIGARH PUNJAB ELECTION 2022 MANISH TEWARI LASHES OUT AT NAVJOT SINGH SIDHU OVER TRADE WITH PAKISTAN IT IS USELESS TO TALK KS

'ਪਾਕਿ ਨਾਲ ਵਪਾਰ' 'ਤੇ ਮਨੀਸ਼ ਤਿਵਾੜੀ ਨੇ ਸਿੱਧੂ ਨੂੰ ਘੇਰਿਆ, ਬੋਲੇ; 'ਗੱਲ ਕਰਨਾ ਹੀ ਬੇਕਾਰ'

ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ, ਜਦੋਂ ਤੱਕ ਪਾਕਿਸਤਾਨ ਭਾਰਤ ਵਿੱਚ ਅੱਤਵਾਦੀਆਂ ਨੂੰ ਭੇਜਣਾ ਬੰਦ ਨਹੀਂ ਕਰਦਾ ਅਤੇ ਡਰੋਨਾਂ ਰਾਹੀਂ ਸਾਡੇ ਇਲਾਕਿਆਂ ਵਿੱਚ ਨਸ਼ੀਲੇ ਪਦਾਰਥ ਅਤੇ ਹਥਿਆਰ ਨਹੀਂ ਸੁੱਟਦਾ, ਉਦੋਂ ਤੱਕ ਪਾਕਿਸਤਾਨ ਨਾਲ ਵਪਾਰ (Trade With Pakistan) ਦੀ ਕੋਈ ਗੱਲ ਨਹੀਂ ਕਰਨੀ ਬੇਕਾਰ ਹੈ।

  • Share this:
    ਲੁਧਿਆਣਾ: ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ (Navjot Singh Sidhu) ਦੇ ਪਾਕਿਸਤਾਨ ਨਾਲ ਕਾਰੋਬਾਰ ਸ਼ੁਰੂ ਕਰਨ ਦੇ ਬਿਆਨ 'ਤੇ ਸਿਆਸਤ ਤੇਜ਼ ਹੋ ਗਈ ਹੈ। ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ (Congress MP Manish Tewari) ਨੇ ਨਵਜੋਤ ਸਿੰਘ ਸਿੱਧੂ 'ਤੇ ਨਿਸ਼ਾਨਾ ਸਾਧਿਆ ਹੈ। ਮਨੀਸ਼ ਤਿਵਾੜੀ ਨੇ ਕਿਹਾ ਕਿ ਜਦੋਂ ਤੱਕ ਗੁਆਂਢੀ ਦੇਸ਼ ਆਪਣੀਆਂ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਬੰਦ ਨਹੀਂ ਕਰਦਾ, ਪਾਕਿਸਤਾਨ ਨਾਲ ਵਪਾਰ ਸੰਬੰਧੀ ਕੋਈ ਵੀ ਗੱਲਬਾਤ 'ਬੇਕਾਰ ਅਤੇ ਵਿਅਰਥ' ਹੈ। ਨਿਊਜ਼ ਏਜੰਸੀ ਏਐਨਆਈ ਨਾਲ ਗੱਲਬਾਤ ਕਰਦਿਆਂ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ, ਜਦੋਂ ਤੱਕ ਪਾਕਿਸਤਾਨ ਭਾਰਤ ਵਿੱਚ ਅੱਤਵਾਦੀਆਂ ਨੂੰ ਭੇਜਣਾ ਬੰਦ ਨਹੀਂ ਕਰਦਾ ਅਤੇ ਡਰੋਨਾਂ ਰਾਹੀਂ ਸਾਡੇ ਇਲਾਕਿਆਂ ਵਿੱਚ ਨਸ਼ੀਲੇ ਪਦਾਰਥ ਅਤੇ ਹਥਿਆਰ ਨਹੀਂ ਸੁੱਟਦਾ, ਉਦੋਂ ਤੱਕ ਪਾਕਿਸਤਾਨ ਨਾਲ ਵਪਾਰ (Trade With Pakistan) ਦੀ ਕੋਈ ਗੱਲ ਨਹੀਂ ਕਰਨੀ ਬੇਕਾਰ ਹੈ।

    ਦਰਅਸਲ, ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ 'ਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਸੀ, 'ਜੇਕਰ ਪਾਕਿਸਤਾਨ ਨਾਲ ਸਾਡੀ ਦੋਸਤੀ ਵਧੇਗੀ ਤਾਂ ਸਾਡਾ ਕਾਰੋਬਾਰ ਵੀ ਵਧੇਗਾ। ਮੈਂ ਸਾਡੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਯੋਜਨਾ ਦੀ ਸ਼ਲਾਘਾ ਕਰਦਾ ਹਾਂ, ਜਦੋਂ ਉਨ੍ਹਾਂ ਨੇ ਭਾਰਤ ਤੋਂ ਪਾਕਿਸਤਾਨ ਲਈ ਬੱਸ ਸੇਵਾ ਸ਼ੁਰੂ ਕੀਤੀ ਸੀ।

    ਦੋਵਾਂ ਦੇਸ਼ਾਂ ਵਿਚਾਲੇ ਆਪਸੀ ਤਾਲਮੇਲ ਵਧਾਉਣਾ ਜ਼ਰੂਰੀ
    ਸਿੱਧੂ ਨੇ ਕਿਹਾ ਕਿ ਵਪਾਰ ਨੂੰ ਪ੍ਰਫੁੱਲਤ ਕਰਨ ਲਈ ਦੇਸ਼ਾਂ ਵਿਚਾਲੇ ਆਪਸੀ ਤਾਲਮੇਲ ਨੂੰ ਉਤਸ਼ਾਹਿਤ ਕਰਨਾ ਜ਼ਰੂਰੀ ਹੈ। ਟਰੇਡ ਐਕਸਪੋ ਵਰਗੇ ਸਮਾਗਮ ਇਸ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ, ਹੁਣ ਵੀ ਬੇਨਤੀ ਕਰ ਰਿਹਾ ਹਾਂ ਕਿ ਕਾਰੋਬਾਰ ਮੁੜ ਸ਼ੁਰੂ ਕੀਤਾ ਜਾਵੇ। ਇਸ ਦਾ ਹਰ ਕਿਸੇ ਨੂੰ ਫਾਇਦਾ ਹੋਵੇਗਾ।

    ਕੈਪਟਨ ਦੇ ਭਾਜਪਾ 'ਚ ਸ਼ਾਮਲ ਹੋਣ ਦਾ ਕੀ ਹੋਵੇਗਾ ਅਸਰ?
    ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਨਾਲ ਭਾਜਪਾ ਦੇ ਸੰਭਾਵੀ ਗਠਜੋੜ 'ਤੇ ਪ੍ਰਤੀਕਿਰਿਆ ਦਿੰਦਿਆਂ ਤਿਵਾੜੀ ਨੇ ਕਿਹਾ ਕਿ ਕੈਪਟਨ 20 ਸਾਲ ਕਾਂਗਰਸ ਦੇ ਆਗੂ ਅਤੇ ਸਾਢੇ ਨੌਂ ਸਾਲ ਪੰਜਾਬ ਦੇ ਮੁੱਖ ਮੰਤਰੀ ਰਹੇ ਹਨ। ਬੇਸ਼ੱਕ ਗਠਜੋੜ ਦਾ ਸੂਬੇ ਵਿੱਚ ਅਸਰ ਪਵੇਗਾ। ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਛੱਡ ਕੇ ਆਪਣੀ ਨਵੀਂ ਪਾਰਟੀ ਦੀ ਸ਼ੁਰੂਆਤ ਕੀਤੀ ਹੈ।
    Published by:Krishan Sharma
    First published:
    Advertisement
    Advertisement