• Home
 • »
 • News
 • »
 • punjab
 • »
 • CHANDIGARH PUNJAB ELECTION 2022 MOOESEWALA PROMOTES GUN CULTURE HE SHOULD HAVE JOINED CONGRESS BJP GREWAL KS

ਮੂਸੇਵਾਲਾ, ਬੰਦੂਕ ਸਭਿਆਚਾਰਕ ਨੂੰ ਪ੍ਰਫੁੱਲਤ ਕਰਦੈ, ਉਸ ਨੇ ਕਾਂਗਰਸ 'ਚ ਹੀ ਸ਼ਾਮਲ ਹੋਣਾ ਸੀ: ਗਰੇਵਾਲ

Punjab Election 2022: ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਸਿੱਧੂ ਮੂਸੇਵਾਲਾ ਦੇ ਕਾਂਗਰਸ ਵਿੱਚ ਜਾਣ 'ਤੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਇਹ ਜਿਹੜਾ ਇਨਸਾਨ ਹੈ, ਪੰਜਾਬ ਵਿੱਚ ਬੰਦੂਕ ਸਭਿਆਚਾਰ ਨੂੰ ਪ੍ਰਫੁਲਤ ਕਰਦਾ ਹੈ ਅਤੇ ਨੌਜਵਾਨਾਂ ਨੂੰ ਗੀਤਾਂ ਰਾਹੀਂ ਗਲਤ ਸਿੱਖਿਆ ਦਿੰਦਾ ਹੈ, ਇਸ ਨੇ ਤਾਂ ਕਾਂਗਰਸ ਵਿੱਚ ਹੀ ਸ਼ਾਮਲ ਹੋਣਾ ਸੀ। 

 • Share this:
  ਚੰਡੀਗੜ੍ਹ: ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਪਿੱਛੋਂ ਵਿਰੋਧੀਆਂ ਵਿਰੋਧੀਆਂ ਵੱਲੋਂ ਕਾਂਗਰਸ 'ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਪੰਜਾਬ ਭਾਜਪਾ ਨੇ ਇੱਕ ਬਿਆਨ ਵਿੱਚ ਸਿੱਧੂ ਮੂਸੇਵਾਲਾ ਨੂੰ ਬੰਦੂਕ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਅਤੇ ਨੌਜਵਾਨ ਨੂੰ ਗਲਤ ਰਾਹ 'ਤੇ ਭਟਕਾਉਣ ਵਾਲਾ ਕਿਹਾ ਹੈ।

  ਪੰਜਾਬ ਭਾਜਪਾ ਦੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਨੇ ਸਿੱਧੂ ਮੂਸੇਵਾਲਾ ਦੇ ਕਾਂਗਰਸ ਵਿੱਚ ਜਾਣ 'ਤੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਇਹ ਜਿਹੜਾ ਇਨਸਾਨ ਹੈ, ਪੰਜਾਬ ਵਿੱਚ ਬੰਦੂਕ ਸਭਿਆਚਾਰ ਨੂੰ ਪ੍ਰਫੁਲਤ ਕਰਦਾ ਹੈ ਅਤੇ ਨੌਜਵਾਨਾਂ ਨੂੰ ਗੀਤਾਂ ਰਾਹੀਂ ਗਲਤ ਸਿੱਖਿਆ ਦਿੰਦਾ ਹੈ, ਇਸ ਨੇ ਤਾਂ ਕਾਂਗਰਸ ਵਿੱਚ ਹੀ ਸ਼ਾਮਲ ਹੋਣਾ ਸੀ।

  ਭਾਜਪਾ ਆਗੂ ਨੇ ਨਿਸ਼ਾਨਾ ਲਾਉਂਦੇ ਕਿਹਾ ਕਿ ਹੁਣ ਦੋਵੇਂ ਭਰਾ ਆਪਸ ਵਿੱਚ ਮਿਲ ਗਏ ਹਨ, ਕਾਂਗਰਸ ਵੀ ਇਹੀ ਕਰਦੀ ਹੈ, 1984 ਨੂੰ ਵੇਖ ਲਓ। ਉਨ੍ਹਾਂ ਕਿਹਾ ਕਿ ਲੋਕ ਕਾਂਗਰਸ ਵਿੱਚ ਜਾਣ 'ਤੇ ਸਿੱਧੂ ਮੂਸੇਵਾਲਾ ਦਾ ਵਿਰੋਧ ਕਰ ਰਹੇ ਹਨ, ਸੋਸ਼ਲ ਮੀਡੀਆ 'ਤੇ ਵੀ ਗਾਇਕ ਦਾ ਜੰਮ ਕੇ ਵਿਰੋਧ ਹੋ ਰਿਹਾ ਹੈ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਕਾਂਗਰਸ ਕੀ ਕਰਦੀ ਹੈ।

  ਉਨ੍ਹਾਂ ਕਿਹਾ ਕਿ ਭਾਜਪਾ ਕਦੇ ਵੀ ਕਿਸੇ ਕੋਲ ਨਹੀਂ ਜਾਂਦੀ ਅਤੇ ਕਹਿੰਦੀ ਕਿ ਸਾਡੀ ਪਾਰਟੀ ਵਿੱਚ ਸ਼ਾਮਲ ਹੋਵੇ, ਲੋਕ ਖੁਦ ਆਉਂਦੇ ਹਨ ਭਾਜਪਾ ਨਾਲ ਜੁੜਨ ਲਈ।

  ਗਰੇਵਾਲ ਨੇ ਇਸ ਮੌਕੇ ਇਹ ਵੀ ਦਾਅਵਾ ਕੀਤਾ ਕਿ ਛੇਤੀ ਹੀ ਪੰਜਾਬ ਕਾਂਗਰਸ ਅਤੇ ਅਕਾਲੀ ਦਲ ਦੇ ਕਈ ਵੱਡੇ ਆਗੂ ਆਉਣ ਵਾਲੇ ਦਿਨਾਂ ਵਿੱਚ ਭਾਜਪਾ ਦਾ ਚੋਲਾ ਫੜਨਗੇ।
  Published by:Krishan Sharma
  First published:
  Advertisement
  Advertisement