ਚੰਡੀਗੜ੍ਹ: Punjab Election 2022: ਭਾਰਤੀ ਜਨਤਾ ਪਾਰਟੀ (BJP) ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ (Tarun Chug) ਨੇ ਮੰਗਲਵਾਰ ਗੱਲਬਾਤ ਦੌਰਾਨ ਕਿਹਾ ਕਿ ਵਿਰੋਧੀ ਪਾਰਟੀਆਂ ਦਾ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਨੂੰ ਲੈ ਕੇ ਦੋਗਲਾ ਮਾਪਦੰਡ ਹੈ, ਕਹਿੰਦੇ ਕੁੱਝ ਹਨ ਅਤੇ ਕਰਦੇ ਕੁੱਝ ਹਨ। ਜਦਕਿ ਭਾਜਪਾ ਦੀ ਮੋਦੀ ਸਰਕਾਰ ਨੇ ਉਹ ਸਾਰੇ ਕੰਮ ਕੀਤੇ ਹਨ, ਜਿਹੜੀ ਸਿੱਖ ਸਮਾਜ ਲਈ ਬਹੁਤ ਹੀ ਜ਼ਰੂਰੀ ਸਨ।
ਉਨ੍ਹਾਂ ਗੱਲਬਾਤ ਦੌਰਾਨ ਕਿਹਾ ਕਿ ਮੇਰਾ ਖਿਆਲ ਹੈ ਕਿ ਕਿਸਾਨ ਮੋਰਚਾ ਖੁਦ ਚਾਹੁੰਦਾ ਸੀ ਕਿ ਰਜਿਸਟ੍ਰੇਸ਼ਨ ਨਾ ਹੋਵੇ, ਜੇਕਰ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਅਤੇ ਢੀਂਡਸਾ ਪਾਰਟੀ ਦੀ ਰਜਿਸਟ੍ਰੇਸ਼ਨ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿਸਾਨ ਮੋਰਚੇ ਵੱਲੋਂ ਇਹ ਕੰਮ ਪੰਜਾਬ ਚੋਣਾਂ 2022 ਵਿੱਚ ਕਿਸੇ ਇੱਕ ਪਾਰਟੀ ਨੂੰ ਫਾਇਦਾ ਪਹੁੰਚਾਉਣ ਲਈ ਕੀਤਾ ਹੈ।
'ਬਜਟ ਮੋਦੀ ਸਰਕਾਰ ਦੀ ਸੋਚ ਨੂੰ ਦਰਸਾਉਂਦਾ ਹੈ'
ਅੱਜ ਦਾ ਜੋ ਬਜਟ ਆਇਆ ਹੈ, ਉਹ ਨਰਿੰਦਰ ਮੋਦੀ ਸਰਕਾਰ ਦੀ ਸੋਚ ਨੂੰ ਦਰਸਾਉਂਦਾ ਹੈ, ਦੇਸ਼ ਨੂੰ ਵੱਡਾ ਬਣਾਉਣ ਦਾ ਜਜ਼ਬਾ ਇਸ ਵਿੱਚ ਨਜ਼ਰ ਆਉਂਦਾ ਹੈ, ਅੱਜ ਦਾ ਬਜਟ ਅਗਲੇ 25 ਸਾਲਾਂ ਦੀ ਨੀਂਹ ਹੈ, ਦੇਸ਼ ਦੀ ਆਜ਼ਾਦੀ ਦੇ 25 ਸਾਲ ਬਾਅਦ 100 ਸਾਲ ਪੂਰੇ ਹੋਣਗੇ। .. ਸਰਕਾਰ ਨੇ ਦੂਰਅੰਦੇਸ਼ੀ ਨਾਲ ਬਜਟ ਲਿਆਂਦਾ ਹੈ, ਇਹ ਬਜਟ 7 ਇੰਜਣਾਂ ਨਾਲ ਲਿਆਇਆ ਹੈ, ਅੱਜ ਤੱਕ ਇੰਨੀ ਲੰਬੀ ਯੋਜਨਾ ਨਾਲ ਬਜਟ ਕਦੇ ਨਹੀਂ ਆਇਆ, ਖੇਤੀਬਾੜੀ, ਸਿਹਤ,
ਸੜਕ, ਬੈਂਕਿੰਗ, ਡਾਕ, ਸਾਰੇ ਖੇਤਰਾਂ ਦਾ ਧਿਆਨ ਰੱਖਿਆ ਗਿਆ ਹੈ, ਇੱਕ ਕਲਾਸ ਰੂਮ ਇੱਕ ਟੀਵੀ ਨਾਲ ਲਿਆਂਦਾ ਜਾਵੇਗਾ ਅਤੇ ਬੱਚਿਆਂ ਨੂੰ 200 ਚੈਨਲਾਂ ਨਾਲ ਜੋੜਿਆ ਜਾਵੇਗਾ, ਆਂਗਣਵਾੜੀ ਕੇਂਦਰਾਂ ਨੂੰ ਅੱਗੇ ਲਿਜਾਇਆ ਜਾ ਰਿਹਾ ਹੈ, ਡਿਜੀਟਲ ਯੂਨੀਵਰਸਿਟੀ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ, 60 ਲੱਖ ਨੌਕਰੀਆਂ ਉਪਲਬਧ ਹੋਣ ਜਾ ਰਹੀਆਂ ਹਨ।
'ਕਾਂਗਰਸ ਦਾ ਹਾਰਨਾ ਤੈਅ'
ਭਾਜਪਾ ਆਗੂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਹਾਰ ਨਿਸ਼ਚਿਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਦਾ ਜਾਣਾ ਪੱਕਾ ਹੈ, ਉਨ੍ਹਾਂ ਨੇ ਜੋ ਮੈਨੀਫੈਸਟੋ ਦਿੱਤਾ ਸੀ, ਉਸ ਦਾ 1% ਵੀ ਨਹੀਂ ਕੀਤਾ, ਕੋਈ ਕੰਮ ਨਹੀਂ ਕੀਤਾ, ਨੌਕਰੀਆਂ, ਮੋਬਾਈਲ ਫੋਨ, ਜੋ ਵਾਅਦੇ ਕੀਤੇ ਸਨ, ਉਹ ਪੂਰੇ ਨਹੀਂ ਹੋਏ। ਉਨ੍ਹਾਂ ਕਿਹਾ ਕਿ ਕਾਂਗਰਸੀ ਕਹਿੰਦੇ ਰਹੇ ਕਿ 5 ਸਾਲਾਂ ਤੋਂ ਖ਼ਜ਼ਾਨਾ ਖਾਲੀ ਹੈ, ਸਭ ਵਰਗ ਦੇ ਮੁਲਾਜ਼ਮਾਂ ਦੀ ਕੁੱਟਮਾਰ, ਕੀਤੇ ਜਾ ਰਹੇ ਵਾਅਦਿਆਂ ਦਾ ਪੈਸਾ ਕਿੱਥੋਂ ਆਵੇਗਾ?
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: BJP, Chugh, Punjab BJP, Punjab Election 2022, Punjab politics