• Home
  • »
  • News
  • »
  • punjab
  • »
  • CHANDIGARH PUNJAB ELECTION 2022 NAVJOT SINGH SIDHU SEALS KEWAL SINGH DHILLONS CONGRESS PARTY TICKET AND VICTORY IN BARNALA RALLY KS

Punjab Politics: ਬਰਨਾਲਾ ਰੈਲੀ 'ਚ ਕੇਵਲ ਢਿੱਲੋਂ ਦੀ ਟਿਕਟ ਅਤੇ ਜਿੱਤ ਉਪਰ ਨਵਜੋਤ ਸਿੱਧੂ ਨੇ ਲਗਾਈ ਮੋਹਰ

Punjab Election 2022: ਪੰਜਾਬ ਕਾਂਗਰਸ (Punjab Congress) ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ (Kewal Singh Dhillon) ਦੀ ਅਗਵਾਈ ਵਿੱਚ ਬਰਨਾਲਾ ਦੀ ਦਾਣਾ ਮੰਡੀ ਵਿੱਚ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਰੈਲੀ ਕੀਤੀ। ਸਿੱਧੂ ਦੇ ਦਿੱਤੇ ਥਾਪੜੇ ਨੇ ਕੇਵਲ ਸਿੰਘ ਢਿੱਲੋਂ ਦੀ ਬਰਨਾਲਾ ਤੋਂ ਕਾਂਗਰਸ ਪਾਰਟੀ ਦੀ ਟਿਕਟ ਵੀ ਕਲੀਅਰ ਕਰ ਦਿੱਤੀ।

  • Share this:
    ਬਰਨਾਲਾ: Punjab Election 2022: ਪੰਜਾਬ ਕਾਂਗਰਸ (Punjab Congress) ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ (Kewal Singh Dhillon) ਦੀ ਅਗਵਾਈ ਵਿੱਚ ਬਰਨਾਲਾ ਦੀ ਦਾਣਾ ਮੰਡੀ ਵਿੱਚ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਦੀ ਰੱਖੀ ਗਈ ਰੈਲੀ ਨੇ ਮਹਾਂਰੈਲੀ ਦਾ ਰੂਪ ਧਾਰ ਲਿਆ। ਬਰਨਾਲਾ (Sidhu barnala Rally) ਸ਼ਹਿਰ ਸਮੇਤ ਹਲਕੇ ਦੇ ਪਿੰਡਾਂ ਵਿੱਚੋਂ 30 ਹਜ਼ਾਰ ਤੋਂ ਵੱਧ ਲੋਕ ਇਸ ਮਹਾਂ ਰੈਲੀ ਵਿੱਚ ਪੁੱਜੇ। ਸੈਂਕੜੇ ਬੱਸਾਂ, ਕਾਰਾਂ ਅਤੇ ਹੋਰ ਸਾਧਨਾਂ ਤੇ ਲੋਕ ਇਸ ਰੈਲੀ ਵਿੱਚ ਸ਼ਾਮਲ ਹੋਏ। ਕੇਵਲ ਸਿੰਘ ਢਿੱਲੋਂ ਦੇ ਇੱਕ ਸੱਦੇ 'ਤੇ ਹਜ਼ਾਰਾਂ ਦੇ ਹੋਏ ਇਸ ਇਕੱਠ ਨੇ ਆਉਣ ਵਾਲੇ ਦਿਨਾਂ ਵਿੱਚ ਕਾਂਗਰਸ ਪਾਰਟੀ ਦੀ ਜਿੱਤ ਤੇ ਮੋਹਰ ਲਗਾ ਦਿੱਤੀ। ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਦਿੱਤੇ ਥਾਪੜੇ ਨੇ ਕੇਵਲ ਸਿੰਘ ਢਿੱਲੋਂ ਦੀ ਬਰਨਾਲਾ ਤੋਂ ਕਾਂਗਰਸ ਪਾਰਟੀ ਦੀ ਟਿਕਟ ਵੀ ਕਲੀਅਰ ਕਰ ਦਿੱਤੀ।

    ਕੇਵਲ ਢਿੱਲੋਂ ਨੂੰ ਐਮਐਲਏ ਬਣਾ ਦਿਉ, ਵਜੀ਼ਰ ਬਨਾਉਣ ਦਾ ਕੰਮ ਸਾਡਾ : ਸਿੱਧੂ

    ਇਸ ਮੌਕੇ ਸੰਬੋਧਨ ਦੌਰਾਨ ਨਵਜੋਤ ਸਿੱਧੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬੀਜੇਪੀ ਦੀ ਫਿ਼ਰੋਜਪੁਰ ਦੀ ਫ਼ਲੌਪ ਹੋਈ ਰੈਲੀ 'ਤੇ ਤੰਜ਼ ਕੱਸਦਿਆਂ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਨੂੰ ਸੁਨਣ 500 ਲੋਕ ਆਉਂਦੇ ਹਨ ਤਾਂ ਸਾਡੇ ਸ਼ੇਰ ਕੇਵਲ ਸਿੰਘ ਢਿੱਲੋਂ ਦੇ ਇੱਕ ਸੱਦੇ 'ਤੇ 30 ਹਜ਼ਾਰ ਲੋਕ ਆਏ ਹਨ। ਇੱਕ ਵਾਰ ਕੇਵਲ ਸਿੰਘ ਢਿੱਲੋਂ ਨੂੰ ਐਮਐਲਏ ਬਣਾ ਦਿਉ ਕੈਬਨਿਟ ਦਾ ਵਜ਼ੀਰ ਬਨਾਉਣ ਦਾ ਕੰਮ ਸਾਡਾ ਹੋਵੇਗਾ। ਉਨ੍ਹਾਂ ਕਿਹਾ ਕਿ ਜੇ ਕੇਵਲ ਢਿੱਲੋਂ ਨੂੰ ਤੁਸੀਂ ਜਿਤਾ ਦਿੱਤਾ ਤਾਂ ਨਵਜੋਤ ਸਿੰਘ ਸਿੱਧੂ ਬਰਨਾਲਾ ਦੇ ਲੋਕਾਂ ਦਾ ਧੰਨਵਾਦ ਕਰਨ ਲਈ ਏਸੇ ਰੈਲੀ ਵਾਲੀ ਜਗ੍ਹਾ 'ਤੇ ਮੁੜ ਧੰਨਵਾਦੀ ਰੈਲੀ ਕਰੇਗਾ। ਮੇਰੀ ਯਾਰੀ ਪੱਕੀ ਹੈ ਕੇਵਲ ਸਿੰਘ ਢਿੱਲੋਂ ਵੱਡੇ ਭਰਾ ਨਾਲ। ਮੈਂ ਆਪਣੀ ਭਰਜਾਈ ਦੇ ਗੋਡੇ ਹੱਥ ਲਾਉਂਦਾ ਹਾਂ।

    'ਕੇਵਲ ਢਿੱਲੋਂ ਦੀ ਅਗਵਾਈ 'ਚ ਨਵਜੋਤ ਸਿੰਘ ਸਿੱਧੂ ਦੀ ਬਰਨਾਲਾ ਰੈਲੀ ਨੇ ਧਾਰਿਆ ਮਹਾਂ ਰੈਲੀ ਦਾ ਰੂਪ'

    ਰੈਲੀ ਦੌਰਾਨ ਪ੍ਰਧਾਨ ਸਿੱਧੂ ਨੇ ਬਾਦਲਾਂ, ਕੇਜਰੀਵਾਲ, ਕੈਪਟਲ ਅਤੇ ਬੀਜੇਪੀ ਤੇ ਜੰਮ ਕੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਇਸ ਵਾਰ ਪੰਜਾਬ ਇਹ ਚੋਣ ਆਪਣੀਆਂ ਪੀੜ੍ਹੀਆਂ ਲਈ ਚੋਣ ਲੜ ਰਿਹਾ ਹੈ। ਕਿਸਾਨਾਂ ਅਤੇ ਨੌਜਵਾਨਾਂ ਦੇ ਚੰਗੇ ਭਵਿੱਖ ਲਈ ਚੋਣ ਹੋਵੇਗੀ। ਸਿੱਧੂ ਨੇ ਕਿਹਾ ਕਿ ਜਾਂ ਤਾਂ ਪੰਜਾਬ ਰਹੇਗਾ ਜਾਂ ਮਾਫ਼ੀਆ ਰਹੇਗਾ। ਕਿਉਂਕਿ ਜੇਕਰ ਮਾਫੀਆ ਚਲਾਉਣ ਵਾਲੇ ਮੁੱਖ ਮੰਤਰੀ ਰਹਿ ਗਏ ਤਾ ਪੰਜਾਬ ਸੂਬਾ ਸਾਡੇ ਰਹਿਣ ਯੋਗ ਨਹੀਂ ਰਹਿਣਾ।

    ਕੈਪਟਨ, ਕੇਜਰੀਵਾਲ, ਬੀਜੇਪੀ ਅਤੇ ਬਾਦਲ ਸਾਰੇ ਇੱਕੋ ਬੋਲੀ ਬੋਲਦੇ ਹਨ
    ਕੈਪਟਨ, ਬੀਜੇਪੀ ਅਤੇ ਬਾਦਲ ਸਾਰੇ ਇੱਕੋ ਬੋਲੀ ਬੋਲਦੇ ਹਨ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ, ਬੀਜੇਪੀ ਅਤੇ ਸੁਖਬੀਰ ਬਾਦਲ ਇੱਕੋ ਬੋਲੀ ਬੋਲ ਰਹੇ ਹਨ, ਜੋ ਨਰਿੰਦਰ ਮੋਦੀ ਦੀ ਹੈ। ਭਾਜਪਾ ਚੋਣਾਂ ਮੌਕੇ ਆ ਕੇ ਹਮੇਸ਼ਾ ਲੋਕਾਂ ਨੂੰ ਮੁੱਦਿਆਂ ਤੋਂ ਭਟਕਾਉ਼ਂਦੀ ਹੈ। ਪੰਜਾਬ ਦੇ ਅਸਲ ਮੁੱਦੇ ਨੈਸ਼ਨਲ ਸੁਰੱਖਿਆ ਦੀ ਭੇਂਟ ਚੜਾ ਦਿੱਤੇ ਜਾਂਦੇ ਹਨ। ਸੂਬੇ ਵਿੱਚ ਪੰਜ ਸਾਲਾਂ ਤੋਂ ਅਮਨ ਸ਼ਾਂਤੀ ਹੈ, ਪਰ ਚੋਣਾਂ ਦੇ ਆਖਰੀ ਮਹੀਨੇ ਆ ਕੇ ਕਦੇ ਬੰਬ ਚੱਲਦੇ ਹਨ ਅਤੇ ਕਦੇ ਗੁਰੂ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ। ਪਰ ਬੀਜੇਪੀ ਦੀ ਇਹ ਫਿ਼ਰਕੂ ਸੋਚ ਪੰਜਾਬ ਦੇ ਲੋਕ ਹਨ ਇੱਕ ਹਨ ਅਤੇ ਰਹਿਣਗੇ। ਇਸਨੂੰ ਤੋੜਿਆ ਨਹੀਂ ਜਾ ਸਕਦਾ। ਬਾਦਲ, ਕੇਜਰੀਵਾਲ, ਕੈਪਟਨ ਜਾਂ ਕੇਜਰੀਵਾਲ ਨੂੰ ਵੋਟ ਪਾ ਦਿਉ ਤਾਂ ਪਹੁੰਚਣੀ ਇੱਕ ਜਗ੍ਹਾ ਹੀ ਹੈ।

    ਕੇਜਰੀਵਾਲ ਨੂੰ ਬਹਿਸ ਦੀ ਚੁਣੌਤੀ
    ਨਵਜੋਤ ਸਿੱਧੂ ਨੇ ਕਿਹਾ ਕਿ ਪਿਛਲੀ ਵਾਰ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਨਾਅਰਾ ਦਿੱਤਾ ਕੇਜਰੀਵਾਲ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ, ਪਰ ਚੋਣਾਂ ਵਿੱਚ ਝਾੜੂ ਖਿਲਰ ਗਿਆ ਅਤੇ ਮੈਂ ਕਿਹਾ ਸੀ ਕੇਜਰੀਵਾਲ ਕੇਜਰੀਵਾਲ ਆਹ ਕੀ ਹੋਇਆ ਤੇਰੇ ਨਾਲ। ਉਨ੍ਹਾਂ ਕਿਹਾ ਕਿ ਕੇਜਰੀਵਾਲ ਇੱਕ ਝੂਠਾ ਬੰਦਾ ਹੈ। ਪਿਛਲੀ ਵਾਰ ਵੀ ਝੂਠ ਵੇਚ ਕੇ ਸਰਕਾਰ ਵਿੱਚ ਆਉਣ ਦਾ ਖੁਆਬ ਦੇਖਿਆ ਸੀ। ਸਿੱਧੂ ਨੇ ਕਜਰੀਵਾਲ ਨੂੰ ਬਹਿਸ ਦੀ ਮੁੜ ਚੁਣੌਤੀ ਦਿੱਤੀ। ਜਿਹੜੀ ਮਰਜ਼ੀ ਜਗ੍ਹਾ ਤੇ ਪੰਜਾਬੀ ਚਾਹੇ ਹਿੰਦੀ ਵਿੱਚ ਕੇਜਰੀਵਾਲ ਮੇਰੇ ਨਾਲ ਬਹਿਸ ਕਰੇ।
    Published by:Krishan Sharma
    First published: