• Home
  • »
  • News
  • »
  • punjab
  • »
  • CHANDIGARH PUNJAB ELECTION 2022 ONE VISION ONE ROADMAP FOR PUNJAB BHAGWANT MANN LAUNCHES SEVERAL POLITICAL ATTACKS ON NAVJOT SIDHU KS

ਪੰਜਾਬ ਲਈ ਸਾਡੇ ਕੋਲ 'ਇੱਕ ਵਿਜ਼ਨ, ਇੱਕ ਰੋਡਮੈਪ ਹੈ': ਭਗਵੰਤ ਮਾਨ ਨੇ ਸਿੱਧੂ ਨੂੰ ਵੀ ਖੂਬ ਲਪੇਟਿਆ

Punjab Electiohn 2022: ਆਮ ਆਦਮੀ ਪਾਰਟੀ (AAP) ਦੇ ਭਗਵੰਤ ਮਾਨ (Bhagwant Mann) ਨੇ ਵੀਰਵਾਰ ਕਾਨਫਰੰਸ ਦੌਰਾਨ ਕਿਹਾ ਕਿ ਉਨ੍ਹਾਂ ਦੀ ਪਾਰਟੀ ਕੋਲ ਪੰਜਾਬ (Punjab) ਲਈ ਇੱਕ ਵਿਜ਼ਨ ਹੈ, ਇੱਕ ਰੋਡ ਮੈਪ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ (Aam Aadmi Party) ਜਿਹੜੀਆਂ ਗੱਲਾਂ ਕਰਦੀ ਹੈ, ਉਹ ਕਰਕੇ ਵਿਖਾਉਂਦੀ ਹੈ ਅਤੇ ਇਹੀ ਕਾਂਗਰਸ ਅਤੇ ਉਨ੍ਹਾਂ ਵਿੱਚ ਫਰਕ ਹੈ।

  • Share this:
    ਚੰਡੀਗੜ੍ਹ: Punjab Electiohn 2022: ਆਮ ਆਦਮੀ ਪਾਰਟੀ (AAP) ਦੇ ਭਗਵੰਤ ਮਾਨ (Bhagwant Mann) ਨੇ ਵੀਰਵਾਰ ਕਾਨਫਰੰਸ ਦੌਰਾਨ ਕਿਹਾ ਕਿ ਉਨ੍ਹਾਂ ਦੀ ਪਾਰਟੀ ਕੋਲ ਪੰਜਾਬ (Punjab) ਲਈ ਇੱਕ ਵਿਜ਼ਨ ਹੈ, ਇੱਕ ਰੋਡ ਮੈਪ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ (Aam Aadmi Party) ਜਿਹੜੀਆਂ ਗੱਲਾਂ ਕਰਦੀ ਹੈ, ਉਹ ਕਰਕੇ ਵਿਖਾਉਂਦੀ ਹੈ ਅਤੇ ਇਹੀ ਕਾਂਗਰਸ ਅਤੇ ਉਨ੍ਹਾਂ ਵਿੱਚ ਫਰਕ ਹੈ।

    ਪ੍ਰੈਸ ਕਾਨਫ਼ਰੰਸ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਸਾਡੀ ਪਾਰਟੀ ਨੇ ਬੈਠ ਕੇ ਰੋਡਮੈਪ ਤਿਆਰ ਕੀਤਾ ਹੈ ਅਤੇ ਜਿਹੜੀਆਂ ਗੱਲਾਂ ਇਸ ਵਿੱਚ ਹਨ, ਅਸੀਂ ਉਹੀ ਗੱਲਾਂ ਕਰਦੇ ਹਾਂ। ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੋਲ ਪੰਜਾਬ ਦੇ ਵਿਕਾਸ ਲਈ ਇੱਕ ਵਿਜ਼ਨ ਹੈ, ਇੱਕ ਰੋਡਮੈਪ ਹੈ। ਉਨ੍ਹਾਂ ਕਿਹਾ ਕਿ ਪੰਜਾਬ ਚੋਣਾਂ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਪਾਰਟੀ ਰਾਜਨੀਤਕ ਬਦਲਾਖੋਰੀ ਤਹਿਤ ਕੰਮ ਨਹੀਂ ਕਰੇਗੀ ਸਗੋਂ ਜੋ ਕੁੱਝ ਵੀ ਹੁਣ ਤੱਕ ਗਲਤ ਹੋਇਆ ਹੈ ਉਸ ਸਬੰਧੀ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਹੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿੱਚ ਫਰਕ ਹੈ।

    ਉਨ੍ਹਾਂ ਕਾਂਗਰਸ 'ਤੇ ਨਿਸ਼ਾਨਾ ਲਾਉਂਦੇ ਕਿਹਾ ਕਿ ਜੇਕਰ ਲੋਕ ਇਮਾਨਦਾਰੀ ਨਾਲ ਟੈਕਸ ਭਰਦੇ ਹਨ ਤਾਂ ਸਰਕਾਰ ਦਾ ਵੀ ਫਰਜ ਹੈ ਕਿ ਉਨ੍ਹਾਂ ਦੇ ਟੈਕਸ ਦੇ ਪੈਸੇ ਨੂੰ ਸਹੀ ਥਾਂ 'ਤੇ ਵਰਤਿਆ ਜਾਵੇ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਅਸੀਂ ਬਜਟ 26000 ਕਰੋੜ ਰੁਪਏ ਤੋਂ ਵਧਾ ਕੇ 69000 ਕਰੋੜ ਰੁਪਏ ਤੱਕ ਪਹੁੰਚਾ ਦਿੱਤਾ ਹੈ, ਜਿਸ ਕਾਰਨ ਹੀ ਦਿੱਲੀ ਵਿੱਚ ਵਿਕਾਸ ਦੀਆਂ ਉਚਾਈਆਂ ਛੋਹ ਰਹੀ ਹੈ।

    ਸਿੱਧੂ ਨੂੰ ਲਾਏ ਰਗੜੇ

    ਭਗਵੰਤ ਮਾਨ ਨੇ ਕਾਨਫਰੰਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਵੀ ਖੂਬ ਰਗੜੇ ਲਾਏ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਕੁੱਝ ਵੀ ਐਲਾਨ ਕਰ ਦਿੰਦੇ ਹਨ, ਜਿਸ 'ਤੇ ਪਾਰਟੀ ਵਿੱਚ ਵਿਰੋਧ ਸ਼ੁਰੂ ਹੋ ਜਾਂਦਾ ਹੈ। ਜਿਹੜੀਆਂ ਗੱਲਾਂ ਉਹ ਐਲਾਨ ਕਰਦੇ ਹਨ, ਉਹ ਮੈਨੀਫੈਸਟੋ ਵਿੱਚ ਹੁੰਦੀਆਂ ਹੀ ਨਹੀਂ।

    ਆਪ ਆਗੂ ਨੇ ਕਿਹਾ ਕਿ ਜਿਵੇਂ ਨਵਜੋਤ ਸਿੰਘ ਸਿੱਧੂ ਬਾਗੀ ਹੁੰਦੇ ਜਾ ਰਹੇ ਹਨ, ਉਹ ਹਾਲਾਤ ਵੇਖ ਕੇ ਲਗਦਾ ਹੈ ਕਿ ਆਉਣ ਵਾਲੇ 2-3 ਦਿਨਾਂ ਵਿੱਚ ਕੁੱਝ ਵੱਡਾ ਧਮਾਕਾ ਹੋ ਸਕਦਾ ਹੈ, ਇਹ ਵੇਖਣਯੋਗ ਹੈ।

    'ਪਾਰਟੀ ਬਦਲਣ ਵਾਲਿਆਂ ਵਿਰੁੱਧ ਹੋਵੇ ਐਂਟੀ ਡਿਫੈਕਸ਼ਨ ਕਾਨੂੰ ਤਹਿਤ ਕਾਰਵਾਈ'

    ਭਗਵੰਤ ਮਾਨ ਨੇ ਇਸ ਮੌਕੇ ਪਾਰਟੀ ਬਦਲਣ ਵਾਲਿਆਂ ਨੂੰ ਵੀ ਕਰੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਜਿਹੜਾ ਵੀ ਆਗੂ ਪਾਰਟੀ ਬਦਲਦਾ ਹੈ, ਉਸ ਵਿਰੁੱਧ ਐਂਟੀ ਡਿਫੈਕਸ਼ਨ ਕਾਨੂੰਨ ਤਹਿਤ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ। ਪਰੰਤੂ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਇਸ ਵਿੱਚ ਇੱਕ ਕਮੀ ਹੈ ਕਿ ਸਪੀਕਰ ਸਾਬ੍ਹ, ਫੈਸਲਾ ਲੈਣਗੇ।

    ਉਨ੍ਹਾਂ ਕਿਹਾ ਕਿ ਜਦੋਂ ਸੁਖਪਾਲ ਸਿੰਘ ਖਹਿਰਾ ਉਨ੍ਹਾਂ ਦੀ ਪਾਰਟੀ ਤੋਂ ਵਿਧਾਇਕ ਸਨ ਅਤੇ ਉਨ੍ਹਾਂ ਨੇ 2019 ਵਿੱਚ ਆਪਣੀ ਵੱਖਰੀ ਪਾਰਟੀ ਬਣਾ ਕੇ ਵੱਖਰੇ ਨਿਸ਼ਾਨ 'ਤੇ ਚੋੜ ਲੜੀ, ਤਾਂ ਤੁਰੰਤ ਕਾਰਵਾਈ ਕਿਉਂ ਨਹੀਂ ਕੀਤੀ ਗਈ? ਉਨ੍ਹਾਂ ਕਿਹਾ ਕਿ ਇਸ ਕਾਨੂੰਨ ਨੂੰ ਸਖਤੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ।
    Published by:Krishan Sharma
    First published:
    Advertisement
    Advertisement