Home /News /punjab /

Punjab Election 2022: ਰਾਹੁਲ ਦਾ PM ਮੋਦੀ 'ਤੇ ਹਮਲਾ, ਬੋਲੇ; ਮੈਂ ਝੂਠ ਦੀ ਸਿਆਸਤ ਨਹੀਂ ਕਰਦਾ ਕਿ 15 ਲੱਖ ਖਾਤਿਆਂ 'ਚ ਪਾ ਦਿਆਂਗਾ

Punjab Election 2022: ਰਾਹੁਲ ਦਾ PM ਮੋਦੀ 'ਤੇ ਹਮਲਾ, ਬੋਲੇ; ਮੈਂ ਝੂਠ ਦੀ ਸਿਆਸਤ ਨਹੀਂ ਕਰਦਾ ਕਿ 15 ਲੱਖ ਖਾਤਿਆਂ 'ਚ ਪਾ ਦਿਆਂਗਾ

(ਫਾਇਲ ਫੋਟੋ)

(ਫਾਇਲ ਫੋਟੋ)

Punjab Election 2022: ਕਾਂਗਰਸ (Congress) ਪਾਰਟੀ ਲਈ ਪ੍ਰਚਾਰ ਕਰਨ ਪੰਜਾਬ ਪੁੱਜੇ ਰਾਹੁਲ ਗਾਂਧੀ (Rahul Gandhi) ਨੇ ਵੀਰਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Rahul attack on modi) 'ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਹੁਣ ਆਪਣੇ ਭਾਸ਼ਣਾਂ ਵਿੱਚ ਰੁਜ਼ਗਾਰ ਬਾਰੇ ਗੱਲ ਨਹੀਂ ਕਰਦੇ ਅਤੇ ਨਾ ਹੀ 15 ਲੱਖ ਰੁਪਏ ਬੈਂਕ ਖਾਤਿਆਂ ਵਿੱਚ ਪਾਉਣ ਦੀ ਗੱਲ ਨਹੀਂ ਕਰਦੇ ਹਨ। ਉਨ੍ਹਾਂ ਭਾਜਪਾ ਤੋਂ ਇਲਾਵਾ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ 'ਤੇ ਤਿੱਖੇ ਹਮਲੇ ਕੀਤੇ।

ਹੋਰ ਪੜ੍ਹੋ ...
  • Share this:

ਚੰਡੀਗੜ੍ਹ: Punjab Election 2022: ਕਾਂਗਰਸ (Congress) ਪਾਰਟੀ ਲਈ ਪ੍ਰਚਾਰ ਕਰਨ ਪੰਜਾਬ ਪੁੱਜੇ ਰਾਹੁਲ ਗਾਂਧੀ (Rahul Gandhi) ਨੇ ਵੀਰਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Rahul attack on modi) 'ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਹੁਣ ਆਪਣੇ ਭਾਸ਼ਣਾਂ ਵਿੱਚ ਰੁਜ਼ਗਾਰ ਬਾਰੇ ਗੱਲ ਨਹੀਂ ਕਰਦੇ ਅਤੇ ਨਾ ਹੀ 15 ਲੱਖ ਰੁਪਏ ਬੈਂਕ ਖਾਤਿਆਂ ਵਿੱਚ ਪਾਉਣ ਦੀ ਗੱਲ ਨਹੀਂ ਕਰਦੇ ਹਨ। ਉਨ੍ਹਾਂ ਭਾਜਪਾ ਤੋਂ ਇਲਾਵਾ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ 'ਤੇ ਤਿੱਖੇ ਹਮਲੇ ਕੀਤੇ।

ਕਾਂਗਰਸ ਜਨਰਲ ਸਕੱਤਰ ਨੇ ਕਿਹਾ ਕਿ ਮੋਦੀ ਜੀ ਨੇ ਕਿਹਾ ਕਿ ਦੇਸ਼ ਵਿੱਚ ਕੋਰੋਨਾ ਆ ਗਿਆ ਹੈ, ਤਾੜੀਆਂ ਵਜਾਓ, ਉਸ ਪਿਛੋਂ ਕਹਿੰਦੇ ਹਨ ਮੋਬਾਈਲ ਫੋਨ ਦੀ ਲਾਈਟ ਜਗਾਓ।

ਰਾਹੁਲ ਗਾਂਧੀ ਨੇ ਕਿਹਾ ਕਿ ਇਹ ਸਿਰਫ਼ ਭਾਰਤ ਵਿੱਚ ਹੀ ਹੋਇਆ ਪਰੰਤੂ ਕਿਸੇ ਵੀ ਦੇਸ਼ ਦੇ ਆਗੂ ਨੇ ਤਾਲੀ ਤੇ ਥਾਲੀ ਨਹੀਂ ਵਜਾਈ।

ਆਮ ਆਦਮੀ ਪਾਰਟੀ 'ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਕੋਰੋਨਾ ਦੌਰਾਨ ਦਿੱਲੀ ਵਿੱਚ ਤਾਂ ਉਥੋਂ ਦੀ ਸਰਕਾਰ ਆਕਸੀਜਨ ਸਿਲੰਡਰ ਵੀ ਮੁਹੱਈਆ ਨਹੀਂ ਕਰਵਾ ਸਕੀ ਪਰੰਤੂ ਯੂਥ ਕਾਂਗਰਸ ਨੇ ਲਗਾਤਾਰ ਕੋਰੋਨਾ ਦੇ ਸਮੇਂ ਮਰੀਜ਼ਾਂ ਨੂੰ ਆਕਸੀਜਨ ਸਿਲੰਡਰ ਮੁਹਈਆ ਕਰਵਾਏ।

ਰਾਹੁਲ ਗਾਂਧੀ ਨੇ ਕਿਹਾ ਕਿ ਜਦੋਂ ਦਿੱਲੀ ਵਿੱਚ ਹਜ਼ਾਰਾਂ ਲੋਕ ਆਪਣੀ ਜਾਨ ਤੋਂ ਹੱਥ ਗੁਆ ਰਹੇ ਸਨ ਤਾਂ ਉਦੋਂ ਕੇਜਰੀਵਾਲ ਦਾ ਦਿੱਲੀ ਮਾਡਲ ਕਿਥੇ ਸੀ?

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭਾਈਚਾਰਕ ਸਾਂਝ ਅਤੇ ਸ਼ਾਂਤੀ ਦੀ ਰੱਖਿਆ ਦੀ ਜ਼ਰੂਰਤ ਹੈ ਅਤੇ ਇਹ ਸਿਰਫ਼ ਕਾਂਗਰਸ ਪਾਰਟੀ ਹੀ ਕਰ ਸਕਦੀ ਹੈ ਅਤੇ ਵਿਰੋਧੀ ਪਾਰਟੀਆਂ ਇਸ ਨੂੰ ਲਾਂਬੂ ਲਾਉਣ ਦੀ ਕੋਸ਼ਿਸ਼ ਵਿੱਚ ਹਨ। ਉਨ੍ਹਾਂ ਕਿਹਾ ਕਿ ਜਿਸ ਦਿਨ ਪੰਜਾਬ ਤੋਂ ਭਾਈਚਾਰਾ ਅਤੇ ਸ਼ਾਂਤੀ ਗਾਇਬ ਹੋ ਗਈ ਉਸ ਦਿਨ ਪੂਰੇ ਸੂਬੇ ਦਾ ਨੁਕਸਾਨ ਹੋ ਜਾਵੇਗਾ।

ਉਨ੍ਹਾਂ ਕਿਹਾ 2014 ਚੋਣਾਂ ਤੁਹਾਨੂੰ ਯਾਦ ਹੋਣਗੀਆਂ, ਜਦੋਂ ਮੋਦੀ ਜੀ ਕਹਿੰਦੇ ਸਨ ਕਿ 2 ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਦੇਵਾਂਗਾ ਅਤੇ ਹਰ ਵਿਅਕਤੀ ਦੇ ਖਾਤੇ ਵਿੱਚ 15 ਲੱਖ ਰੁਪਏ ਪਾਵਾਂਗੇ, ਪਰ ਹੁਣ ਉਹ ਭਾਸ਼ਣਾਂ ਵਿੱਚ ਕੀ ਰੁਜ਼ਗਾਰ ਦੀ ਗੱਲ ਕਰਦੇ ਹਨ? ਵਿਕਾਸ ਦੀ ਗੱਲ ਕਰਦੇ ਹਨ? ਨਹੀਂ।

ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਆਮ ਆਦਮੀ ਪਾਰਟੀ, ਭਾਜਪਾ ਦੀ ਬੀ ਟੀਮ ਹੈ। ਰਾਹੁਲ ਨੇ ਕਿਹਾ ਕਿ ਪਹਿਲਾਂ ਗੁਜਰਾਤ ਮਾਡਲ ਦੀ ਗੱਲ ਹੋਈ, ਹੁਣ ਦਿੱਲੀ ਮਾਡਲ ਦੀ ਗੱਲ ਕੀਤੀ ਜਾ ਰਹੀ ਹੈ। ਪਹਿਲਾਂ ਪ੍ਰਧਾਨ ਮੰਤਰੀ ਮੋਦੀ ਇੱਕ ਮੌਕਾ ਮੰਗ ਰਹੇ ਹਨ, ਹੁਣ ਅਰਵਿੰਦ ਕੇਜਰੀਵਾਲ ਇੱਕ ਮੌਕਾ ਮੰਗ ਰਹੇ ਹਨ।

ਰਾਹੁਲ ਗਾਂਧੀ ਨੇ ਕਿਹਾ ਕਿ ਉਹ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ 'ਤੇ ਚੱਲਦੇ ਹਨ ਅਤੇ ਕਦੇ ਝੂਠ ਨਹੀਂ ਬੋਲਦੇ। ਕਿਉਂਕਿ ਗੁਰੂ ਜੀ ਨੇ ਕਿਹਾ ਹੈ ਕਿ ਸੋਚ ਸਮਝ ਕੇ ਬੋਲੋ ਅਤੇ ਕਦੇ ਵੀ ਝੂਠ ਨਾ ਬੋਲੋ। ਉਨ੍ਹਾਂ ਕਿਹਾ ਕਿ ਮੈਂ ਇਥੇ ਝੂਠ ਬੋਲਣ ਨਹੀਂ ਆਇਆ, ਮੈਂ ਨਹੀਂ ਕਹਾਂਗਾ ਕਿ 2 ਕਰੋੜ ਰੁਜ਼ਗਾਰ ਦਿਆਂਗਾ ਜਾਂ 15 ਲੱਖ ਖਾਤਿਆਂ 'ਚ ਪਾ ਦਿਆਂਗਾ।

Published by:Krishan Sharma
First published:

Tags: Assembly Elections 2022, Congress, Priyanka Gandhi, Punjab congess, Punjab Election 2022, Punjab politics, Rahul Gandhi