ਚੰਡੀਗੜ੍ਹ: Punjab Election 2022: ਪੰਜਾਬ ਵਿਧਾਨ ਸਭਾ ਚੋਣਾਂ (Punjab Vidhan Sabha Election) ਦੇ ਮੱਦੇਨਜ਼ਰ ਇੰਡੀਅਨ ਨੈਸ਼ਨਲ ਕਾਂਗਰਸ (Indian National Congress) ਦੇ ਜਨਰਲ ਸਕੱਤਰ ਰਾਹੁਲ ਗਾਂਧੀ (Rahul Gandhi) 27 ਤਰੀਕ ਨੂੰ ਪੰਜਾਬ ਫੇਰੀ (Rahul Punjab tour) 'ਤੇ ਆਉਣਗੇ। ਪੰਜਾਬ ਕਾਂਗਰਸ (Punjab Congress) ਦੇ ਵਰਕਰਾਂ ਅਤੇ ਆਗੂਆਂ ਵੱਲੋਂ ਰਾਹੁਲ ਗਾਂਧੀ ਦੀ ਫੇਰੀ ਨੂੰ ਲੈ ਕੇ ਭਰਵਾਂ ਉਤਸ਼ਾਹ ਪਾਇਆ ਜਾ ਰਿਹਾ ਹੈ।
ਉਹ ਇਸ ਦੌਰਾਨ ਸੂਬੇ ਦੇ ਜਲੰਧਰ ਛਾਉਣੀ ਵਿਖੇ ਇੱਕ ਵਰਚੂਅਲ ਰੈਲੀ ਨੂੰ ਸੰਬੋਧਨ ਕਰਨਗੇ। ਇਸਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਸ੍ਰੀ ਦੁਰਗਿਆਨਾ ਮੰਦਰ ਵਿਖੇ ਪੰਜਾਬ ਕਾਂਗਰਸ ਦੇ ਸਮੂਹ 117 ਵਿਧਾਨ ਸਭਾ ਉਮੀਦਵਾਰਾਂ ਨਾਲ ਨਤਮਸਤਕ ਵੀ ਹੋਣਗੇ।
ਕਾਂਗਰਸ ਵੱਲੋਂ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਦੌਰਾਨ ਰੂਟ ਵੀ ਜਾਰੀ ਕੀਤਾ ਗਿਆ ਹੈ।

ਰਾਹੁਲ ਗਾਂਧੀ ਦਾ ਰੂਟ।
27 ਤਰੀਕ ਨੂੰ ਸਭ ਤੋਂ ਪਹਿਲਾਂ ਰਾਹੁਲ ਗਾਂਧੀ ਸਵੇਰੇ 8 ਵਜੇ ਦਿੱਲੀ ਤੋਂ ਸਪੈਸ਼ਲ ਫਲਾਈਟ ਰਾਹੀਂ ਅੰਮ੍ਰਿਤਸਰ ਹਵਾਈ ਅੱਡੇ ਪੁੱਜਣਗੇ। ਉਪਰੰਤ ਉਹ 9:15 'ਤੇ ਸ੍ਰੀ ਹਰਮੰਦਿਰ ਸਾਹਿਬ ਲਈ ਸੜਕ ਰਸਤੇ ਰਵਾਨਾ ਹੋਣਗੇ। 9:45 ਮਿੰਟ 'ਤੇ ਉਹ ਸ੍ਰੀ ਦਰਬਾਰ ਸਾਹਿਬ ਵਿਖੇ 117 ਵਿਧਾਨ ਸਭਾ ਉਮੀਦਵਾਰਾਂ ਸਮੇਤ ਨਤਮਸਤਕ ਹੋਣਗੇ ਅਤੇ ਲੰਗਰ ਛਕਣਗੇ। 10:45 ਮਿੰਟ 'ਤੇ ਉਹ ਸ੍ਰੀ ਦੁਰਗਿਆਨਾ ਮੰਦਰ 'ਚ ਮੱਥਾ ਟੇਕਣਗੇ। ਇਸ ਦੌਰਾਨ ਉਹ 11:45 'ਤੇ ਭਗਵਾਨ ਵਾਲਮੀਕੀ ਤੀਰਥ ਸਥਾਨ ਵਿਖੇ ਵੀ ਜਾਣਗੇ।
ਦੁਪਹਿਰ 12:15 ਮਿੰਟ 'ਤੇ ਰਾਹੁਲ ਗਾਂਧੀ ਵਰਚੂਅਲ ਰੈਲੀ ਲਈ ਅੰਮ੍ਰਿਤਸਰ ਤੋਂ ਸੜਕ ਰਾਹੀਂ ਜਲੰਧਰ ਲਈ ਰਵਾਨਾ ਹੋਣਗੇ, ਜਿਥੇ 3:30 ਵਜੇ ਉਹ ਜਲੰਧਰ ਦੇ ਮਿੱਠਾਪੁਰ ਵਿੱਚ 'ਪੰਜਾਬ ਫਤਿਹ' ਰੈਲੀ ਨੂੰ ਸੰਬੋਧਨ ਕਰਨਗੇ। ਇਸਤੋਂ ਉਹ 4:40 'ਤੇ ਜਲੰਧਰ ਤੋਂ ਆਦਮਪੁਰ ਹਵਾਈ ਅੱਡੇ 'ਤੇ ਪੁੱਜਣਗੇ ਅਤੇ ਦਿੱਲੀ ਲਈ ਸ਼ਾਮ 5:25 'ਤੇ ਰਵਾਨਾ ਹੋਣਗੇ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।