• Home
  • »
  • News
  • »
  • punjab
  • »
  • CHANDIGARH PUNJAB ELECTION 2022 SHOCK TO CONGRESS IN AMRITSAR BHAGWANT PAL SACHAR JOINS BJP KS

ਕਾਂਗਰਸ ਨੂੰ ਅੰਮ੍ਰਿਤਸਰ 'ਚ ਝਟਕਾ, ਭਗਵੰਤ ਪਾਲ ਸੱਚਰ ਭਾਜਪਾ 'ਚ ਸ਼ਾਮਲ

Punjab Election 2022: ਪੰਜਾਬ ਵਿਧਾਨ ਸਭਾ ਚੋਣਾਂ (Punjab Vidhan Sabha Election) ਲਈ ਪਹਿਲੀ ਸੂਚੀ ਜਾਰੀ ਹੋਣ ਪਿੱਛੋਂ ਐਤਵਾਰ ਨੂੰ ਮਾਨਸਾ ਤੋਂ ਬਾਅਦ ਅੰਮ੍ਰਿਤਸਰ (Amritsar Congress) ਵਿੱਚ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਦੇ ਕਰੀਬੀ ਕਹੇ ਜਾਂਦੇ ਭਗਵੰਤ ਪਾਲ ਸੱਚਰ (Bhagwant Pal Sachar), ਭਾਜਪਾ (BJp) ਵਿੱਚ ਸ਼ਾਮਲ ਹੋ ਗਏ।

  • Share this:
    ਚੰਡੀਗੜ੍ਹ: Punjab Election 2022: ਪੰਜਾਬ ਵਿਧਾਨ ਸਭਾ ਚੋਣਾਂ (Punjab Vidhan Sabha Election) ਲਈ ਪਹਿਲੀ ਸੂਚੀ ਜਾਰੀ ਹੋਣ ਪਿੱਛੋਂ ਕਾਂਗਰਸ (Congress) ਵਿੱਚ ਜਿਥੇ ਟਿਕਟਾਂ ਕੱਟੇ ਜਾਣ ਕਾਰਨ ਬਗਾਵਤੀ ਸੁਰਾਂ ਉਠ ਰਹੀਆਂ ਹਨ ਅਤੇ ਕਾਂਗਰਸ ਛੱਡਣ ਵਾਲਿਆਂ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ। ਐਤਵਾਰ ਨੂੰ ਮਾਨਸਾ ਤੋਂ ਬਾਅਦ ਅੰਮ੍ਰਿਤਸਰ (Amritsar Congress) ਵਿੱਚ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਦੇ ਕਰੀਬੀ ਕਹੇ ਜਾਂਦੇ ਭਗਵੰਤ ਪਾਲ ਸੱਚਰ (Bhagwant Pal Sachar), ਭਾਜਪਾ (BJp) ਵਿੱਚ ਸ਼ਾਮਲ ਹੋ ਗਏ।

    ਅੰਮ੍ਰਿਤਸਰ ਦਿਹਾਤੀ ਤੋਂ ਕਾਂਗਰਸ ਦੇ ਪ੍ਰਧਾਨ ਭਗਵੰਤ ਪਾਲ ਸੱਚਰ ਨੇ ਪਾਰਟੀ ਨੂੰ ਝਟਕਾ ਦਿੰਦਿਆਂ ਭਾਜਪਾ ਦਾ ਪੱਲਾ ਫੜ ਲਿਆ। ਸੱਚਰ, ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਕਰੀਬ ਹਨ।

    ਭਗਵੰਤ ਪਾਲ ਸੱਚਰ ਨੂੰ ਭਾਜਪਾ ਆਗੂ ਤਰੁਣ ਚੁੱਘ ਨੇ ਪਾਰਟੀ ਵਿੱਚ ਸ਼ਮੂਲੀਅਤ ਕਰਵਾਈ। ਭਗਵੰਤ ਪਾਲ ਸੱਚਰ ਮਜੀਠਾ ਤੋਂ ਕਾਂਗਰਸ ਦੀ ਟਿਕਟ ਦੇ ਚਾਹਵਾਨ ਸਨ, ਪਰੰਤੂ ਕਾਂਗਰਸ ਨੇ ਲਾਲੀ ਮਜੀਠੀਆ ਨੂੰ ਟਿਕਟ ਦੇ ਕੇ ਨਿਵਾਜਿਆ ਹੈ, ਜਿਸ ਕਾਰਨ ਉਹ ਨਾਰਾਜ਼ ਹੋ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।
    Published by:Krishan Sharma
    First published: