Home /News /punjab /

Punjab Politics: ਰਾਜੋਆਣਾ 'ਤੇ ਭੜਕੇ ਬਿੱਟੂ, ਬੋਲੇ; ਅਜਿਹੇ ਲੋਕਾਂ ਨੂੰ ਜੇਲ੍ਹ 'ਚ ਹੀ ਰਹਿਣਾ ਚਾਹੀਦੈ

Punjab Politics: ਰਾਜੋਆਣਾ 'ਤੇ ਭੜਕੇ ਬਿੱਟੂ, ਬੋਲੇ; ਅਜਿਹੇ ਲੋਕਾਂ ਨੂੰ ਜੇਲ੍ਹ 'ਚ ਹੀ ਰਹਿਣਾ ਚਾਹੀਦੈ

Punjab Election 2022: ਕਾਂਗਰਸ ਮੈਂਬਰ ਪਾਰਲੀਮੈਂਟ (Congress MP) ਰਵਨੀਤ ਸਿੰਘ ਬਿੱਟੂ (Ravneet Singh Bittu) ਨੇ ਭਾਈ ਬਲਵੰਤ ਸਿੰਘ ਰਾਜੋਆਣਾ (Balwant Singh Rajoana) 'ਤੇ ਤਿੱਖਾ ਹਮਲਾ ਕੀਤਾ ਹੈ। ਬਿੱਟੂ ਨੇ ਕਿਹਾ ਕਿ ਅਜਿਹੇ ਲੋਕਾਂ ਨੂੰ ਜੇਲ੍ਹ ਵਿੱਚ ਹੀ ਰਹਿਣਾ ਚਾਹੀਦਾ ਹੈ, ਬਾਹਰ ਆ ਕੇ ਨਫਰਤ ਫੈਲਾਉਂਦੇ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਬਾਦਲਾਂ ਦਾ ਅੱਤਵਾਦੀਆਂ ਨਾਲ ਸਬੰਧ ਹੈ ਅਤੇ ਰਾਜੋਆਣਾ ਤੇ ਬਾਦਲਾਂ ਦੇ ਲਿੰਕ ਦੀ ਜਾਂਚ ਹੋਣੀ ਚਾਹੀਦੀ ਹੈ।

ਹੋਰ ਪੜ੍ਹੋ ...
 • Share this:
  ਚੰਡੀਗੜ੍ਹ: Punjab Election 2022: ਕਾਂਗਰਸ ਮੈਂਬਰ ਪਾਰਲੀਮੈਂਟ (Congress MP) ਰਵਨੀਤ ਸਿੰਘ ਬਿੱਟੂ (Ravneet Singh Bittu) ਨੇ ਬਲਵੰਤ ਸਿੰਘ ਰਾਜੋਆਣਾ (Balwant Singh Rajoana) 'ਤੇ ਤਿੱਖਾ ਹਮਲਾ ਕੀਤਾ ਹੈ। ਬਿੱਟੂ ਨੇ ਕਿਹਾ ਕਿ ਅਜਿਹੇ ਲੋਕਾਂ ਨੂੰ ਜੇਲ੍ਹ ਵਿੱਚ ਹੀ ਰਹਿਣਾ ਚਾਹੀਦਾ ਹੈ, ਬਾਹਰ ਆ ਕੇ ਨਫਰਤ ਫੈਲਾਉਂਦੇ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਬਾਦਲਾਂ ਦਾ ਅੱਤਵਾਦੀਆਂ ਨਾਲ ਸਬੰਧ ਹੈ ਅਤੇ ਰਾਜੋਆਣਾ ਤੇ ਬਾਦਲਾਂ ਦੇ ਲਿੰਕ ਦੀ ਜਾਂਚ ਹੋਣੀ ਚਾਹੀਦੀ ਹੈ।

  ਦੱਸ ਦੇਈਏ ਕਿ ਸੋਮਵਾਰ ਬਲਵੰਤ ਸਿੰਘ ਰਾਜੋਆਣਾ ਆਪਣੇ ਪਿਤਾ ਦੇ ਭੋਗ ਸਮਾਗਮ ਵਿੱਚ ਸ਼ਾਮਲ ਹੋਣ ਲਈ ਲੁਧਿਆਣਾ ਪੁੱਜੇ ਸਨ। ਇਸ ਮੌਕੇ ਰਾਜੋਆਣਾ ਨੇ ਬਿਆਨ ਦਿੰਦਿਆਂ ਕਾਂਗਰਸ ਪਾਰਟੀ 'ਤੇ ਨਿਸ਼ਾਨਾ ਵਿੰਨ੍ਹਿਆ ਸੀ। ਉਨ੍ਹਾਂ ਕਿਹਾ ਸੀ ਕਿ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਵਾਲੀ ਕਾਂਗਰਸ ਦਾ ਰਾਜ ਭਾਗ ਖਾਲਸਾ ਪੰਥ ਦੇ ਮੱਥੇ ਉਪਰ ਕਲੰਕ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸ੍ਰੋਮਣੀ ਅਕਾਲੀ ਦਲ ਹੀ ਇਕਲੌਤੀ ਪੰਥ ਦੀ ਨੁਮਾਇੰਦਗੀ ਕਰਨ ਵਾਲੀ ਸੰਸਥਾ ਹੈ।

  ਇਸ ਲਾਲ ਹੀ ਉਨ੍ਹਾਂ ਕਿਹਾ ਸੀ ਕਿ ਪੰਥ ਨੂੰ ਚਾਹੀਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਹੱਥਾਂ ਨੂੰ ਹੋਰ ਮਜ਼ਬੂਤ ਕਰਨ ਨੂੰ ਸਮੇਂ ਦੀ ਲੋੜ ਦੱਸਿਆ। ਉਨ੍ਹਾਂ ਬਿਆਨ ਵਿੱਚ ਇਹ ਵੀ ਕਿਹਾ ਹੈ ਕਿ ਮੇਰੀ ਰੂਹ ਅਕਾਲੀ, ਮੇਰਾ ਦਿਲ ਅਕਾਲੀ ਅਤੇ ਮੈਂ ਅਕਾਲੀ ਹਾਂ।

  ਰਾਜੋਆਣਾ ਦੇ ਇਸ ਬਿਆਨ ਨੂੰ ਲੈ ਕੇ ਕਾਂਗਰਸ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਬਿਆਨ ਦੇਣੇ ਹੀ ਅਜਿਹੇ ਕਾਰਨ ਹਨ ਕਿ ਅਜਿਹੇ ਲੋਕਾਂ ਨੂੰ ਜੇਲ੍ਹ ਵਿੱਚ ਰਹਿਣਾ ਚਾਹੀਦਾ ਹੈ, ਬਾਹਰ ਆਉਂਦੇ ਹੀ ਨਫਰਤ ਫੈਲਾ ਦਿੱਤੀ ਹੈ।

  ਬਿੱਟੂ ਨੇ ਅਕਾਲੀ ਦਲ 'ਤੇ ਵੀ ਨਿਸ਼ਾਨਾ ਲਾਇਆ ਅਤੇ ਕਿਹਾ ਕਿ ਬਾਦਲਾਂ ਦਾ ਅੱਤਵਾਦੀਆਂ ਨਾਲ ਸਬੰਧ ਹੈ ਤਾਂ ਹੀ ਅੱਤਵਾਦੀ, ਅਕਾਲੀ ਦਲ ਨੂੰ ਜਿਤਾਉਣ ਦੀ ਗੱਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬਾਦਲਾਂ ਦੇ ਵੀ ਬਲਵੰਤ ਰਾਜੋਆਣਾ ਨਾਲ ਸਬੰਧਾਂ ਦੀ ਜਾਂਚ ਹੋਣੀ ਚਾਹੀਦੀ ਹੈ।
  Published by:Krishan Sharma
  First published:

  Tags: Assembly Elections 2022, Congress, Punjab Assembly election 2022, Punjab Congress, Punjab Election 2022, Punjab politics, Ravneet Singh Bittu

  ਅਗਲੀ ਖਬਰ