Home /News /punjab /

Punjab Election Results 2022: ਪੰਜਾਬ 'ਚ 'AAP' ਦੀ ਹੂੰਝਾ ਫੇਰ ਜਿੱਤ, 92 ਸੀਟਾਂ ਨਾਲ ਕੀਤੀ ਜਿੱਤ ਦਰਜ

Punjab Election Results 2022: ਪੰਜਾਬ 'ਚ 'AAP' ਦੀ ਹੂੰਝਾ ਫੇਰ ਜਿੱਤ, 92 ਸੀਟਾਂ ਨਾਲ ਕੀਤੀ ਜਿੱਤ ਦਰਜ

Punjab Election Results 2022: ਬਰਨਾਲਾ ਜ਼ਿਲ੍ਹੇ ਦੀਆਂ ਤਿੰਨੋਂ ਵਿਧਾਨ ਸਭਾ ਸੀਟਾਂ 'ਤੇ 'ਆਪ' ਦੇ ਉਮੀਦਵਾਰ ਜੇਤੂ (ਸੰਕੇਤਿਕ ਫੋਟੋ)

Punjab Election Results 2022: ਬਰਨਾਲਾ ਜ਼ਿਲ੍ਹੇ ਦੀਆਂ ਤਿੰਨੋਂ ਵਿਧਾਨ ਸਭਾ ਸੀਟਾਂ 'ਤੇ 'ਆਪ' ਦੇ ਉਮੀਦਵਾਰ ਜੇਤੂ (ਸੰਕੇਤਿਕ ਫੋਟੋ)

Punjab Election Results 2022: ਅੱਜ 10 ਮਾਰਚ ਨੂੰ ਪੰਜਾਬ ਦੇ ਲੋਕਾਂ ਨੇ ਸੂਬੇ ਦਾ ਨਿਜ਼ਾਮ ਬਦਲ ਦਿੱਤਾ ਹੈ। ਇਹ ਸਵੇਰੇ ਪੰਜਾਬ ਦੇ ਲੋਕਾਂ ਲਈ ਨਵੀਂ ਉਮੀਦ ਦੀ ਕਿਰਨ ਲੈ ਕੇ ਆਈ ਹੈ। ਪੰਜਾਬ ਵਾਸੀਆਂ ਨੇ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਡੀ ਪਾਰਟੀ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਹੈ। ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਚਿਹਰੇ ਦੇ ਉਮੀਦਵਾਰ ਭਗਵੰਤ ਮਾਨ ਦੀ ਅਗਵਾਈ ਹੇਠ ਪਾਰਟੀ ਨੇ ਇਕ ਪਾਸੜ ਜਿੱਤ ਹਾਸਲ ਕਰਦੇ ਹੋਏ 92 ਸੀਟਾਂ 'ਤੇ ਜਿੱਤ ਦਰਜ ਕੀਤੀ ਹੈ।

ਹੋਰ ਪੜ੍ਹੋ ...
 • Share this:
  Punjab Election Results 2022: ਅੱਜ 10 ਮਾਰਚ ਨੂੰ ਪੰਜਾਬ ਦੇ ਲੋਕਾਂ ਨੇ ਸੂਬੇ ਦਾ ਨਿਜ਼ਾਮ ਬਦਲ ਦਿੱਤਾ ਹੈ। ਇਹ ਸਵੇਰੇ ਪੰਜਾਬ ਦੇ ਲੋਕਾਂ ਲਈ ਨਵੀਂ ਉਮੀਦ ਦੀ ਕਿਰਨ ਲੈ ਕੇ ਆਈ ਹੈ। ਪੰਜਾਬ ਵਾਸੀਆਂ ਨੇ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਡੀ ਪਾਰਟੀ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਹੈ। ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਚਿਹਰੇ ਦੇ ਉਮੀਦਵਾਰ ਭਗਵੰਤ ਮਾਨ ਦੀ ਅਗਵਾਈ ਹੇਠ ਪਾਰਟੀ ਨੇ ਇਕ ਪਾਸੜ ਜਿੱਤ ਹਾਸਲ ਕਰਦੇ ਹੋਏ 92 ਸੀਟਾਂ 'ਤੇ ਜਿੱਤ ਦਰਜ ਕੀਤੀ ਹੈ, ਜਦਕਿ ਸੱਤਾਧਾਰੀ ਕਾਂਗਰਸ ਪਾਰਟੀ 13 ਜਿੱਤਾਂ ਨਾਲ ਦੂਜੇ ਨੰਬਰ 'ਤੇ 'ਤੇ ਹੈ। ਬਾਕੀ ਸੀਟਾਂ ਵਿੱਚ ਅਕਾਲੀ ਦਲ ਨੂੰ 1, ਭਾਜਪਾ ਨੂੰ 2 ਅਤੇ ਆਜ਼ਾਦ ਨੂੰ 1 ਸੀਟ ਮਿਲੀ ਹੈ।

  ਆਮ ਆਦਮੀ ਪਾਰਟੀ ਦੀ ਇਸ ਹੂੰਝਾ ਫੇਰ ਜਿੱਤ ਨਾਲ ਉਸ ਨੇ ਪੂਰਨ ਬਹੁਮਤ ਨੂੰ ਵੀ ਪਿਛੇ ਛੱਡ ਦਿੱਤਾ। ਹੁਣ ਪੰਜਾਬ ਨੂੰ ਅਗਲੇ ਦਿਨਾਂ ਦੌਰਾਨ ਨਵੇਂ ਮੁੱਖ ਮੰਤਰੀ ਵੱਜੋਂ ਭਗਵੰਤ ਮਾਨ ਵੇਖਣ ਨੂੰ ਮਿਲਣਗੇ, ਜਦਕਿ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਛੇਤੀ ਹੀ ਅਸਤੀਫਾ ਸੌਂਪਣਗੇ।

  AAP- ਦਾ ਪੰਜਾਬ ਅਤੇ ਕੌਮੀ ਰਾਜਨੀਤੀ 'ਚ ਉਭਾਰ; ਕਿਵੇਂ ਇਥੋਂ ਤੱਕ ਪੁੱਜੀ ਅਤੇ ਹੁਣ ਅੱਗੇ ਪਾਰਟੀ ਲਈ ਕੀ..., ਪੜ੍ਹੋ ਪੂਰੀ ਖ਼ਬਰ

  ਪੰਜਾਬ ਦੇ ਲੋਕਾਂ ਨੇ ਸੱਤਾਧਾਰੀ ਕਾਂਗਰਸ ਅਤੇ ਅਕਾਲੀ ਦਲ ਨੂੰ ਭਾਂਜ ਦਿੰਦਿਆਂ ਵੱਡੀ ਪੱਧਰ 'ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਇਆ ਹੈ। ਲੋਕਾਂ ਨੇ ਕਾਂਗਰਸ, ਅਕਾਲੀ ਦਲ, ਭਾਜਪਾ, ਬਸਪਾ ਅਤੇ ਪੰਜਾਬ ਲੋਕ ਕਾਂਗਰਸ ਦੇ ਵੱਡੇ ਤੋਂ ਵੱਡੇ ਲੀਡਰ ਵੀ ਨਹੀਂ ਬਖ਼ਸ਼ ਅਤੇ ਆਮ ਵਿਅਕਤੀਆਂ ਨੂੰ ਉਨ੍ਹਾਂ ਉਪਰ ਜਿੱਤ ਹਾਸਲ ਕਰਵਾਈ।

  ਇਹ ਵੱਡੇ ਲੀਡਰ ਉਡੇ 'ਆਪ' ਦੇ ਤੂਫਾਨ 'ਚ 

  ਇਨ੍ਹਾਂ ਵੱਡੇ ਲੀਡਰਾਂ ਵਿੱਚ ਮੁੱਖ ਮੰਤਰੀ ਅਤੇ ਕਾਂਗਰਸ ਦੇ ਅਗਲੇ ਸੀਐਮ ਚਿਹਰੇ ਚਰਨਜੀਤ ਸਿੰਘ ਚੰਨੀ (Charanjit Singh Channi) ਦੋਵੇਂ ਸੀਟਾਂ ਤੋਂ, ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜ ਵਾਰ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ (Parkash Singh Badal), ਅਕਾਲੀ ਦਲ ਦੇ ਮੁੱਖ ਮੰਤਰੀ ਚਿਹਰੇ ਦੇ ਉਮੀਦਵਾਰ ਅਤੇ ਪ੍ਰਧਾਨ ਸੁਖਬੀਰ ਬਾਦਲ (Sukhbir Badal), ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ (Navjot Sidhu), ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ (Bikram Majithia) ਅਤੇ ਹੋਰ ਕਈ ਅਜਿਹੇ ਨੇਤਾ ਹਨ, ਜਿਹੜੇ ਅੱਜ ਇਸ ਝਾੜੂ ਦੀ ਹਨੇਰ੍ਹੀ ਵਿੱਚ ਰੁੜ੍ਹ ਗਏ।

  ਜਿਨ੍ਹਾਂ ਵਿਧਾਨ ਸਭਾ ਹਲਕਿਆਂ ਵਿੱਚ ਆਪ ਨੂੰ ਸਾਰੀਆਂ ਸੀਟਾਂ ਮਿਲੀਆਂ...

  ਇਹ ਉਹ ਹਲਕੇ ਹਨ ਜਿਨ੍ਹਾਂ ਵਿੱਚ ਆਮ ਆਦਮੀ ਪਾਰਟੀ ਨੇ ਸਾਰੀਆਂ ਵਿਧਾਨ ਸਭਾ ਸੀਟਾਂ ਹਾਸਲ ਕੀਤੀਆਂ ਹਨ। ਇਨ੍ਹਾਂ ਵਿੱਚ ਮੋਹਾਲੀ ਦੀਆਂ 2, ਸੰਗਰੂਰ ਦੀਆਂ 5, ਪਟਿਆਲਾ ਦੀਆਂ 9, ਫ਼ਤਿਹਗੜ੍ਹ ਸਾਹਿਬ ਦੀਆਂ 3, ਮੋਗਾ ਦੀਆਂ 4, ਫਿਰੋਜ਼ਪੁਰ ਦੀਆਂ 4, ਫਰੀਦਕੋਟ ਦੀਆਂ 3, ਬਠਿੰਡਾ ਦੀਆਂ 6, ਮਾਨਸਾ ਦੀਆਂ 3, ਬਰਨਾਲਾ ਦੀਆਂ 3, ਤਰਨਤਾਰਨ ਦੀਆਂ 5, ਪਟਿਆਲਾ ਦੀਆਂ 9, ਮਲੇਰਕੋਟਲਾ ਦੀਆਂ 2, ਰੂਪਨਗਰ ਦੀਆਂ 3 ਸਾਰੀਆਂ ਸੀਟਾਂ ਆਮ ਆਦਮੀ ਪਾਰਟੀ ਨੂੰ ਪ੍ਰਾਪਤ ਹੋਈਆਂ ਹਨ।

  ਇਨ੍ਹਾਂ ਹਲਕਿਆਂ ਵਿੱਚੋਂ ਦੂਜੀਆਂ ਪਾਰਟੀਆਂ ਨੇ ਵੀ ਦਰਜ ਕੀਤੀ ਜਿੱਤ

  ਫਾਜਿਲਕਾ ਦੀਆਂ 4 ਸੀਟਾਂ ਵਿਚੋਂ 3 ਆਪ ਅਤੇ 1 ਕਾਂਗਰਸ ਨੂੰ, ਪਠਾਨਕੋਟ ਵਿੱਚ ਕਾਂਗਰਸ, ਆਪ ਅਤੇ ਭਾਜਪਾ ਨੂੰ 1-1 ਸੀਟ, ਕਪੂਰਥਲਾ ਦੀਆਂ 3 ਕਾਂਗਰਸ ਨੂੰ ਅਤੇ 1 ਆਜ਼ਾਦ ਉਮੀਦਵਾਰ ਦੇ ਹਿੱਸੇ, ਅੰਮ੍ਰਿ਼ਤਸਰ ਦੀਆਂ 10 ਵਿਚੋਂ 8 ਸੀਟਾਂ ਆਪ ਨੂੰ, 1 ਕਾਂਗਰਸ ਅਤੇ 1 ਅਕਾਲੀ ਦਲ, ਹੁਸ਼ਿਆਰਪੁਰ 'ਚ ਆਪ 5, ਅਕਾਲੀ 1 ਅਤੇ ਭਾਜਪਾ 1, ਜਲੰਧਰ 'ਚ ਕਾਂਗਰਸ ਨੂੰ 6 ਅਤੇ ਆਪ ਨੂੰ 4, ਲੁਧਿਆਣਾ 'ਚ 13 ਆਪ ਨੂੰ ਅਤੇ 1 ਅਕਾਲੀ ਦਲ ਨੂੰ, ਮੁਕਤਸਰ ਦੀਆਂ 4 ਵਿਚੋਂ 3 ਆਪ ਨੂੰ 1 ਕਾਂਗਰਸ ਨੂੰ, ਗੁਰਦਾਸਪੁਰ 'ਚ 5 ਕਾਂਗਰਸ ਅਤੇ 2 ਆਪ ਨੂੰ, ਨਵਾਂਸ਼ਹਿਰ 'ਚ ਅਕਾਲੀ ਦਲ ਨੂੰ 2 ਅਤੇ ਆਪ ਨੂੰ 1 ਸੀਟ 'ਤੇ ਜਿੱਤ ਹਾਸਲ ਹੋਈ ਹੈ।
  Published by:Krishan Sharma
  First published:

  Tags: Aam Aadmi Party, AAP, AAP Punjab, Assembly Elections 2022, Bhagwant Mann, Punjab Assembly election 2022, Punjab Assembly Polls 2022

  ਅਗਲੀ ਖਬਰ