Home /News /punjab /

'ਤੁਸੀਂ ਜਿਵੇਂ ਇਨਸਾਫ਼ ਚਾਹੁੰਦੇ ਹੋ, ਉਸੇ ਤਰ੍ਹਾਂ ਮਿਲੇਗਾ', ਬਹਿਬਲ ਕਲਾਂ ਇਨਸਾਫ਼ ਮੋਰਚੇ ਪੁੱਜੇ ਕੁਲਤਾਰ ਸੰਧਵਾਂ

'ਤੁਸੀਂ ਜਿਵੇਂ ਇਨਸਾਫ਼ ਚਾਹੁੰਦੇ ਹੋ, ਉਸੇ ਤਰ੍ਹਾਂ ਮਿਲੇਗਾ', ਬਹਿਬਲ ਕਲਾਂ ਇਨਸਾਫ਼ ਮੋਰਚੇ ਪੁੱਜੇ ਕੁਲਤਾਰ ਸੰਧਵਾਂ

'ਤੁਸੀਂ ਜਿਵੇਂ ਇਨਸਾਫ਼ ਚਾਹੁੰਦੇ ਹੋ, ਉਸੇ ਤਰ੍ਹਾਂ ਮਿਲੇਗਾ', ਬਹਿਬਲ ਕਲਾਂ ਇਨਸਾਫ਼ ਮੋਰਚੇ ਪੁੱਜੇ ਕੁਲਤਾਰ ਸੰਧਵਾਂ

Punjab News: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ (Kultar Singh Sandhwa) ਨੇ ਬਹਿਬਲ ਕਲਾਂ ਵਿਖੇ ਲੱਗੇ ਇਨਸਾਫ਼ ਮੋਰਚੇ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਮੋਰਚੇ ਦੇ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਜ਼ਰੂਰ ਸਜ਼ਾ ਮਿਲੇਗੀ। ਉਨ੍ਹਾਂ ਮੋਰਚੇ ਨੂੰ ਕਿਹਾ ਕਿ ਉਹ ਜਿਸ ਤਰ੍ਹਾਂ ਦਾ ਇਨਸਾਫ਼ ਚਾਹੁੰਦੇ ਹਨ, ਉਸੇ ਤਰ੍ਹਾਂ ਦਾ ਇਨਸਾਫ਼ ਮਿਲੇਗਾ।

ਹੋਰ ਪੜ੍ਹੋ ...
 • Share this:
  ਚੰਡੀਗੜ੍ਹ: Punjab News: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ (Kultar Singh Sandhwa) ਨੇ ਬਹਿਬਲ ਕਲਾਂ ਵਿਖੇ ਲੱਗੇ ਇਨਸਾਫ਼ ਮੋਰਚੇ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਮੋਰਚੇ ਦੇ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਜ਼ਰੂਰ ਸਜ਼ਾ ਮਿਲੇਗੀ। ਉਨ੍ਹਾਂ ਮੋਰਚੇ ਨੂੰ ਕਿਹਾ ਕਿ ਉਹ ਜਿਸ ਤਰ੍ਹਾਂ ਦਾ ਇਨਸਾਫ਼ ਚਾਹੁੰਦੇ ਹਨ, ਉਸੇ ਤਰ੍ਹਾਂ ਦਾ ਇਨਸਾਫ਼ ਮਿਲੇਗਾ।

  ਉਧਰ, ਐਤਵਾਰ ਇਨਸਾਫ਼ ਮੋਰਚੇ ਦੀਆਂ ਸਿੱਖ ਜਥੇਬੰਦੀਆਂ ਵੱਲੋਂ ਕੀਤੀ ਗਈ ਮੀਟਿੰਗ ਵਿੱਚ ਫੈਸਲਾ ਤਹਿਤ ਪੰਜਾਬ ਸਰਕਾਰ ਨੂੰ 15 ਦਿਨ ਦਾ ਅਲਟੀਮੇਟਮ ਦਿੱਤਾ ਗਿਆ। ਇਸ ਮੌਕੇ ਜਥੇਬੰਦੀਆਂ ਨੇ ਸਮੂਹ ਸਿੱਖਾਂ ਨੂੰ ਆਪਣੇ ਘਰਾਂ 'ਤੇ 15 ਅਗਸਤ ਤੱਕ ਕੇਸਰੀ ਝੰਡੇ ਲਗਾਉਣ ਦੀ ਅਪੀਲ ਕੀਤੀ।

  ਇਸਤੋਂ ਪਹਿਲਾਂ ਮੋਰਚੇ 'ਚ ਪੁੱਜੇ ਸਪੀਕਰ ਸੰਧਵਾਂ ਨੇ ਕਿਹਾ ਕਿ ਮੈਂ ਤੁਹਾਡਾ ਆਪਣਾ ਕੁਲਤਾਰ ਹਾਂ ਅਤੇ ਜਿਸ ਤਰ੍ਹਾਂ ਦਾ ਤੁਸੀ ਇਨਸਾਫ਼ ਚਾਹੁੰਦੇ ਹੋ, ਉਸ ਤਰ੍ਹਾਂ ਦਾ ਹੀ ਮਿਲੇਗਾ। ਉਨ੍ਹਾਂ ਕਿਹਾ ਕਿ ਸਾਡਾ ਇਤਿਹਾਸ ਦੱਸਦਾ ਹੈ ਕਿ ਅਸੀਂ ਹੁਣ ਤੱਕ ਹਮੇਸ਼ਾ ਹਰ ਇੱਕ ਨਾਲ ਇਨਸਾਫ਼ ਕੀਤਾ ਹੈ ਅਤੇ ਇਨਸਾਫ਼ ਹੋਵੇਗਾ।

  ਉਨ੍ਹਾਂ ਕਿਹਾ ਕਿ ਮੈਂ ਪੰਥ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ ਕਿ ਪਹਿਲਾਂ ਜਿੰਨੇ ਧੋਖੇ ਹੋਣੇ ਸਨ ਹੋ ਗਏ, ਪਰੰਤੂ ਹੁਣ ਧੋਖਾ ਨਹੀਂ ਇਨਸਾਫ਼ ਹੋਵੇਗਾ। ਪਰੰਤੂ ਸਮਾਂ ਜ਼ਰੂਰ ਲੱਗੇਗਾ, ਜੋ ਸੰਗਤ ਨੇ ਸਰਕਾਰ ਨੂੰ ਦੇਣਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਨਸਾਫ਼ ਕਰਨ ਲਈ ਵਚਨਬੱਧ ਹੈ।
  Published by:Krishan Sharma
  First published:

  Tags: AAP Punjab, Kultar Singh Sandhwan, Punjab government

  ਅਗਲੀ ਖਬਰ