• Home
 • »
 • News
 • »
 • punjab
 • »
 • CHANDIGARH PUNJAB GOVERNMENT SANCTIONED GST OF RS 1189 CRORE IN AUGUST REVENUE COLLECTED KS

ਪੰਜਾਬ ਸਰਕਾਰ ਨੇ ਅਗਸਤ ਮਹੀਨੇ 1188.70 ਕਰੋੜ ਰੁਪਏ ਦਾ ਜੀ.ਐਸ.ਟੀ. ਮਾਲੀਆ ਇਕੱਠਾ ਕੀਤਾ

ਪੰਜਾਬ ਸਰਕਾਰ ਨੇ ਅਗਸਤ ਮਹੀਨੇ 1188.70 ਕਰੋੜ ਰੁਪਏ ਦਾ ਜੀ.ਐਸ.ਟੀ. ਮਾਲੀਆ ਇਕੱਠਾ ਕੀਤਾ

 • Share this:
  ਚੰਡੀਗੜ੍ਹ: ਪੰਜਾਬ ਸਰਕਾਰ ਨੂੰ ਇਸ ਸਾਲ ਅਗਸਤ ਮਹੀਨੇ ਦੌਰਾਨ ਵੱਖ-ਵੱਖ ਵਸੂਲੀਆਂ ਦੇ ਆਧਾਰ 'ਤੇ 1188.70 ਕਰੋੜ ਰੁਪਏ ਦਾ ਜੀ.ਐਸ.ਟੀ. ਮਾਲੀਆ ਇਕੱਤਰ ਹੋਇਆ ਜਦੋਂ ਕਿ ਪਿਛਲੇ ਸਾਲ 2020 ਦੌਰਾਨ ਅਗਸਤ ਮਹੀਨੇ ਦੌਰਾਨ 987.20 ਕਰੋੜ ਰੁਪਏ ਇਕੱਠੇ ਹੋਏ ਸਨ। ਇਸ ਹਿਸਾਬ ਨਾਲ ਜੀ.ਐਸ.ਟੀ. ਮਾਲੀਏ ਵਿੱਚ ਪਿਛਲੇ ਸਾਲ ਨਾਲੋਂ 20.41 ਫੀਸਦੀ ਵਾਧਾ ਹੋਇਆ ਹੈ। ਇਹ ਵਾਧਾ ਕੋਵਿਡ ਦੀ ਦੂਜੀ ਲਹਿਰ ਤੋਂ ਬਾਅਦ ਅਰਥ ਵਿਵਸਥਾ ਵਿੱਚ ਹੋ ਰਹੇ ਤੇਜ਼ੀ ਨਾਲ ਸੁਧਾਰ ਦਾ ਪ੍ਰਤੱਖ ਸੂਚਕ ਹੈ।

  ਕਰ ਕਮਿਸ਼ਨਰ ਦੇ ਬੁਲਾਰੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸੂਬੇ ਨੂੰ ਇਕੱਤਰ ਹੁੰਦੇ ਮਾਲੀਏ ਦਾ ਵੱਖ-ਵੱਖ ਖੇਤਰਾਂ ਦੇ ਹਿਸਾਬ ਨਾਲ ਜੇ ਅਧਿਐਨ ਕੀਤਾ ਜਾਵੇ ਤਾਂ ਲੋਹਾ ਤੇ ਸਟੀਲ, ਇਲੈਕਟ੍ਰਾਨਿਕਸ ਵਸਤਾਂ, ਖਾਦਾਂ, ਟੈਲੀਕਾਮ ਤੇ ਬੈਂਕਿੰਗ ਜਿਹੇ ਖੇਤਰਾਂ ਵਿੱਚ ਆਰਥਿਕ ਸੁਧਾਰ ਦੀ ਗਤੀ ਵਿੱਚ ਤੇਜ਼ੀ ਦੇਖਣ ਨੂੰ ਮਿਲੀ ਹੈ।

  ਪਿਛਲੇ ਸਾਲ ਦੇ ਅਣਕਿਆਸੇ ਸੰਕਟ ਦੇ ਮਾੜੇ ਪ੍ਰਭਾਵਾਂ ਤੋਂ ਇਲਾਵਾ ਮਾਲੀਆ ਵਿੱਚ ਵਾਧਾ ਸੂਬੇ ਵੱਲੋਂ ਪ੍ਰਭਾਵਸ਼ਾਲੀ ਢੰਗ ਨਾਲ ਜਾਅਲੀ ਬਿਲਿੰਗ ਅਤੇ ਗਲਤ ਵਪਾਰ ਦੀ ਸਖਤੀ ਨਾਲ ਕੀਤੀ ਜਾ ਰਹੀ ਨਿਗਰਾਨੀ ਦਾ ਵੀ ਸਿੱਟਾ ਹੈ। ਕਰ ਵਿਭਾਗ ਪੰਜਾਬ ਵੱਲੋਂ ਕਈ ਸਰੋਤਾਂ ਤੋਂ ਆਧੁਨਿਕ ਡਾਟਾ ਵਿਸ਼ਲੇਸ਼ਣ ਦੀ ਵਰਤੋਂ ਅਤੇ ਖਾਸ ਖੇਤਰਾਂ ਵਿੱਚ ਟੈਕਸ ਚੋਰੀ ਦਾ ਅਧਿਐਨ ਕੀਤਾ ਜਾਂਦਾ ਹੈ। ਪ੍ਰਭਾਵਸ਼ਾਲੀ ਟੈਕਸ ਪ੍ਰਸ਼ਾਸਨ ਨੇ ਟੈਕਸ ਮਾਲੀਏ ਵਿੱਚ ਵਾਧੇ ਲਈ ਯੋਗਦਾਨ ਪਾਇਆ ਹੈ। ਜੀ.ਐਸ.ਟੀ. ਵਿੱਚ ਇਹ ਵਾਧਾ ਆਉਣ ਵਾਲੇ ਮਹੀਨਿਆਂ ਵਿੱਚ ਜਾਰੀ ਰਹਿਣ ਦੀ ਸੰਭਾਵਨਾ ਹੈ।

  ਅਗਸਤ-2020 ਮਹੀਨੇ ਮੁਕਾਬਲੇ 20.41 ਫੀਸਦੀ ਵੱਧ ਮਾਲੀਆ ਇਕੱਠਾ ਹੋਇਆ

  ਬੁਲਾਰੇ ਨੇ ਅੱਗੇ ਦੱਸਿਆ ਕਿ ਪੱਕੇ ਆਈ.ਜੀ.ਐਸ.ਟੀ. ਬੰਦੋਬਸਤ ਤੋਂ ਇਲਾਵਾ ਪੰਜਾਬ ਨੂੰ ਵਿੱਤੀ ਸਾਲ 2021-22 ਦੀ ਪਹਿਲੀ ਤਿਮਾਹੀ ਲਈ ਅਗਸਤ-2021 ਵਿੱਚ 448.35 ਕਰੋੜ ਰੁਪਏ ਆਰਜ਼ੀ ਬੰਦੋਬਸਤ ਵਜੋਂ ਮਿਲੇ ਹਨ। ਇਸੇ ਦੇ ਨਤੀਜੇ ਵਜੋਂ ਅਗਸਤ ਮਹੀਨੇ ਦੇ ਜੀ.ਐਸ.ਟੀ. ਮਾਲੀਆ ਵਿੱਚ ਵਾਧੇ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਮੁਕਾਬਲੇ 80 ਫੀਸਦੀ ਦੇ ਕਰੀਬ ਹੋਇਆ ਹੈ।

  ਬੁਲਾਰੇ ਨੇ ਅੱਗੇ ਦੱਸਿਆ ਕਿ ਅਗਸਤ 2021 ਦੌਰਾਨ ਵੈਟ ਅਤੇ ਸੀ.ਐਸ.ਟੀ. ਮਾਲੀਆ ਕ੍ਰਮਵਾਰ 648.44 ਕਰੋੜ ਰੁਪਏ ਅਤੇ 26.97 ਕਰੋੜ ਰੁਪਏ ਹੋਇਆ। ਪਿਛਲੇ ਸਾਲ ਦੇ ਮੁਕਾਬਲੇ ਇਹ ਕ੍ਰਮਵਾਰ 24 ਫੀਸਦੀ ਅਤੇ 40 ਫੀਸਦੀ ਵੱਧ ਹੈ ਜੋ ਅਰਥਵਿਵਸਥਾ ਦੀ ਬਹਾਲੀ ਦਾ ਪ੍ਰਗਟਾਵਾ ਕਰਦਾ ਹੈ।

  ਇਸੇ ਤਰ੍ਹਾਂ ਅਗਸਤ 2021 ਵਿੱਚ ਇਕੱਤਰ ਹੋਇਆ ਪੰਜਾਬ ਰਾਜ ਵਿਕਾਸ ਟੈਕਸ 11.38 ਕਰੋੜ ਰੁਪਏ ਸੀ ਜੋ ਕਿ ਪਿਛਲੇ ਸਾਲ ਦੇ ਅਗਸਤ ਮਹੀਨੇ ਨਾਲੋਂ 9.63 ਫੀਸਦੀ ਵੱਧ ਹੈ।
  Published by:Krishan Sharma
  First published:
  Advertisement
  Advertisement