• Home
 • »
 • News
 • »
 • punjab
 • »
 • CHANDIGARH PUNJAB GOVERNMENT TRANSFERS 6 IAS AND 5 PCS OFFICERS KS

ਪੰਜਾਬ ਸਰਕਾਰ ਵੱਲੋਂ 6 ਆਈਏਐਸ ਅਤੇ 5 ਪੀਸੀਐਸ ਅਧਿਕਾਰੀਆਂ ਦਾ ਤਬਾਦਲਾ

ਪੰਜਾਬ ਸਰਕਾਰ ਵੱਲੋਂ ਅਧਿਕਾਰੀਆਂ ਦੇ ਤਬਾਦਲਿਆਂ ਦੀ ਲੜੀ ਤਹਿਤ ਸ਼ੁੱਕਰਵਾਰ 11 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ, ਜਿਨ੍ਹਾਂ ਵਿੱਚ 6 ਆਈਏਐਸ ਅਤੇ 5 ਪੀਸੀਐਸ ਅਧਿਕਾਰ ਸ਼ਾਮਲ ਹਨ।

 • Share this:
  ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਅਧਿਕਾਰੀਆਂ ਦੇ ਤਬਾਦਲਿਆਂ ਦੀ ਲੜੀ ਤਹਿਤ ਸ਼ੁੱਕਰਵਾਰ 11 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ, ਜਿਨ੍ਹਾਂ ਵਿੱਚ 6 ਆਈਏਐਸ ਅਤੇ 5 ਪੀਸੀਐਸ ਅਧਿਕਾਰ ਸ਼ਾਮਲ ਹਨ। ਮੁੱਖ ਮੰਤਰੀ ਚੰਨੀ ਦੀ ਸਰਕਾਰ ਵੱਲੋਂ ਲਗਾਤਾਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਤਬਾਦਲੇ ਕੀਤੇ ਜਾ ਰਹੇ ਹਨ। ਪਿਛਲੇ ਦਿਨੀ ਵੀ ਪੁਲਿਸ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਸੀ।

  ਹੁਕਮਾਂ ਦੀ ਕਾਪੀ।


  ਸ਼ੁੱਕਰਵਾਰ ਤਬਾਦਲਿਆਂ ਦੀ ਲੜੀ ਵਿੱਚ 6 ਆਈਏਐਸ ਅਧਿਕਾਰੀਆਂ ਦੀ ਬਦਲੀ ਕੀਤੀ ਗਈ, ਜਿਨ੍ਹਾਂ ਵਿੱਚ ਮਾਲਵਿੰਦਰ ਸਿੰਘ ਜੱਗੀ, ਪਰਦੀਪ ਕੁਮਾਰ ਅਗਰਵਾਲ, ਸ੍ਰੀਮਤੀ ਅੰਮ੍ਰਿਤ ਕੌਰ ਗਿੱਲ, ਪਰਮਵੀਰ ਸਿੰਘ, ਉਮਾ ਸ਼ੰਕਰ ਗੁਪਤਾ, ਰਾਹੁਲ ਗੁਪਤਾ ਦੇ ਨਾਂਅ ਸ਼ਾਮਲ ਹਨ।

  ਇਸਤੋਂ ਇਲਾਵਾ 5 ਪੀਸੀਐਸ ਅਧਿਕਾਰੀਆਂ ਵਿੱਚ ਰਾਜੇਸ਼ ਤ੍ਰਿਪਾਠੀ, ਪਰਮਿੰਦਰ ਪਾਲ ਸਿੰਘ, ਸ੍ਰੀਮਤੀ ਹਰਜੋਤ ਕੌਰ, ਸ੍ਰੀਮਤੀ ਸਰਬਜੀਤ ਕੌਰ ਅਤੇ ਕ੍ਰਿਪਾਲ ਵੀਰ ਸਿੰਘ ਨੂੰ ਤਬਦੀਲ ਕੀਤਾ ਗਿਆ ਹੈ।
  Published by:Krishan Sharma
  First published:
  Advertisement
  Advertisement