Home /News /punjab /

ਪੰਜਾਬ ਸਰਕਾਰ ਵੱਲੋਂ 7 ਕਾਰਜਕਾਰੀ ਇੰਜੀਨੀਅਰਾਂ ਦਾ ਤੁਰੰਤ ਪ੍ਰਭਾਵ ਨਾਲ ਤਬਾਦਲਾ

ਪੰਜਾਬ ਸਰਕਾਰ ਵੱਲੋਂ 7 ਕਾਰਜਕਾਰੀ ਇੰਜੀਨੀਅਰਾਂ ਦਾ ਤੁਰੰਤ ਪ੍ਰਭਾਵ ਨਾਲ ਤਬਾਦਲਾ

ਹੁਣ ਬਹਾਦਰੀ ਪੁਰਸਕਾਰ ਜੇਤੂਆਂ ਦੀਆਂ ਵਿਧਵਾਵਾਂ ਨੂੰ ਪੁਨਰ ਵਿਆਹ ਪਿੱਛੋਂ ਵੀ ਮਿਲੇਗਾ ਭੱਤਾ

ਹੁਣ ਬਹਾਦਰੀ ਪੁਰਸਕਾਰ ਜੇਤੂਆਂ ਦੀਆਂ ਵਿਧਵਾਵਾਂ ਨੂੰ ਪੁਨਰ ਵਿਆਹ ਪਿੱਛੋਂ ਵੀ ਮਿਲੇਗਾ ਭੱਤਾ

 • Share this:

  ਚੰਡੀਗੜ੍ਹ: ਪੰਜਾਬ ਸਰਕਾਰ ਨੇ ਵਾਟਰ ਰਿਸੋਰਸ ਵਿਭਾਗ ਵਿੱਚ 7 ਕਾਰਜਕਾਰੀ ਇੰਜੀਨੀਅਰ ਦਾ ਤਬਾਦਲਾ ਕਰਦੇ ਹੋਏ ਨਵੀਆਂ ਵੱਖ ਵੱਖ ਥਾਂਵਾਂ 'ਤੇ ਲਾਇਆ ਗਿਆ ਹੈ।

  ਸਰਕਾਰ ਵੱਲੋਂ ਤਬਾਦਲਾ ਕੀਤੇ ਗਏ ਅਧਿਕਾਰੀਆਂ ਵਿੱਚ ਰੁਪਿੰਦਰ ਸਿੰਘ ਕਾਰਜਕਾਰੀ ਇੰਜੀਨੀਅਰ ਜੋ ਡਰੇਨੇਜ ਇੰਜੀਨੀਅਰ ਫਰੀਦਕੋਟ ਵਿਖੇ ਤੈਨਾਤ ਸੀ, ਨੂੰ ਕਾਰਜਕਾਰੀ ਇੰਜੀਨੀਅਰ ਦੇ ਵਾਧੂ ਚਾਰਜ ਨਾਲ ਲਾਈਨਿੰਗ ਮੰਡਲ 3, ਪਜਸਪ੍ਰਵਕ ਲਿਮ; ਮਲੋਟ, ਗਗਨਦੀਪ ਸਿੰਘ ਕਾਰਜਕਾਰੀ ਇੰਜੀਨੀਅਰ ਡਰੇਨੇਜ ਡਿਵੀਜ਼ਨ ਸੰਗਰੂਰ ਨੂੰ ਬਦਲ ਕੇ ਕਾਰਜਕਾਰੀ ਇੰਜੀਨੀਅਰ ਦੇ ਵਾਧੂ ਚਾਰਜ ਨਾਲ ਲਾਈਨਿੰਗ ਮੰਡਲ 3, ਪਜਸਪ੍ਰਵਕ ਲਿਮ; ਬਠਿੰਡਾ, ਸੁਖਜੀਤ ਸਿੰਘ ਕਾਰਜਕਾਰੀ ਇੰਜੀਨੀਅਰ, ਆਈਬੀ ਡਿਵੀਜ਼ਨ ਸੰਗਰੂਰ ਤੋਂ ਬਦਲ ਕੇ ਕਾਰਜਕਾਰੀ ਇੰਜੀਨੀਅਰ ਦੇ ਵਾਧੂ ਚਾਰਜ ਨਾਲ ਟਿਊਬਵੈਲ ਮੰਡਲ, ਪਜਸਪ੍ਰਵਕ ਲਿਮ; ਮਲੇਰਕੋਟਲਾ, ਜਗਮੀਤ ਸਿੰਘ ਕਾਰਜਕਾਰੀ ਇੰਜੀਨੀਅਰ ਨੂੰ ਆਈਬੀ ਡਿਵੀਜਨ ਮਾਨਸਾ ਤੋਂ ਬਦਲ ਕੇ ਕਾਰਜਕਾਰੀ ਇੰਜੀਨੀਅਰ ਦੇ ਵਾਧੂ ਚਾਰਜ ਨਾਲ ਲਾਈਨਿੰਗ ਮੰਡਲ 2, ਪਜਸਪ੍ਰਵਕ ਲਿਮ; ਮਾਨਸਾ ਵਿਖੇ ਲਾਇਆ ਗਿਆ ਹੈ।

  ਇਸਤੋਂ ਇਲਾਵਾ ਸਰੂਪ ਚੰਦ ਕਾਰਜਕਾਰੀ ਇੰਜੀਨੀਅਰ ਨੂੰ ਡਰੇਨੇਜ ਡਿਵੀਜ਼ਨ ਮਾਨਸਾ ਤੋਂ ਬਦਲ ਕੇ ਕਾਰਜਕਾਰੀ ਇੰਜੀਨੀਅਰ ਦੇ ਵਾਧੂ ਚਾਰਜ ਨਾਲ ਲਾਈਨਿੰਗ ਮੰਡਲ 6, ਪਜਸਪ੍ਰਵਕ ਲਿਮ; ਰਾਮਪੁਰਾ, ਬਲਵਿੰਦਰ ਸਿੰਘ ਕਾਰਜਕਾਰੀ ਇੰਜੀਨੀਅਰ ਨੂੰ ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਕਾਰਪੋਰੇਸ਼ਨ ਮਲੇਰਕੋਟਲਾ ਤੋਂ ਬਦਲ ਕੇ  ਭਾਖੜਾ ਮੇਨ ਲਾਈਨ ਮੰਡਲ ਪਟਿਆਲਾ ਅਤੇ ਮੁਖਤਿਆਰ ਸਿੰਘ ਰਾਣਾ ਕਾਰਜਕਾਰੀ ਇੰਜੀਨੀਅਰ ਨੂੰ ਅਬੋਹਰ ਕੈਨਾਲ ਮੰਡਲ ਅਬੋਹਰ ਤੋਂ ਬਦਲ ਕੇ ਜਲ ਨਿਕਾਸ ਉਸਾਰੀ ਮੰਡਲ ਫਰੀਦਕੋਟ ਐਟ ਗਿੱਦੜਬਾਹਾ ਤਬਦੀਲ ਕੀਤਾ ਗਿਆ ਹੈ।

  ਪੰਜਾਬ ਸਰਕਾਰ ਵੱਲੋਂ ਕੀਤੇ ਗਏ ਇਹ ਤਬਾਦਲਾ ਤੁਰੰਤ ਪ੍ਰਭਾਵ ਨਾਲ ਕੀਤੇ ਗਏ ਹਨ।

  Published by:Krishan Sharma
  First published:

  Tags: Engineer, Punjab, Punjab government, Transfers, Water