• Home
  • »
  • News
  • »
  • punjab
  • »
  • CHANDIGARH PUNJAB GOVT APPOINTS ADVOCATE HARPREET SANDHU CHAIRMAN OF INFOTECH KS

ਪੰਜਾਬ ਸਰਕਾਰ ਨੇ ਐਡਵੋਕੇਟ ਹਰਪ੍ਰੀਤ ਸੰਧੂ ਨੂੰ ਇਨਫੋਟੈਕ ਦਾ ਚੇਅਰਮੈਨ ਕੀਤਾ ਨਿਯੁਕਤ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਦਯੋਗ ਮੰਤਰੀ ਗੁਰਕੀਰਤ ਸਿੰਘ ਦਾ ਧੰਨਵਾਦ ਕਰਦਿਆਂ ਐਡਵੋਕੇਟ ਹਰਪ੍ਰੀਤ ਸੰਧੂ ਨੇ ਇਸ ਕਾਰਜ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਦਾ ਵਾਅਦਾ ਕੀਤਾ।

  • Share this:
    ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਅੱਜ ਉੱਘੇ ਵਕੀਲ, ਲੇਖਕ ਅਤੇ ਨੇਚਰ ਆਰਟਿਸਟ ਹਰਪ੍ਰੀਤ ਸਿੰਘ ਸੰਧੂ ਨੂੰ ਪੰਜਾਬ ਸੂਚਨਾ ਤਕਨਾਲੋਜੀ ਅਤੇ ਸੰਚਾਰ ਤਕਨਾਲੋਜੀ ਕਾਰਪੋਰੇਸ਼ਨ ਲਿਮਟਿਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।

    ਇਸ ਵੱਡੀ ਜ਼ਿੰਮੇਵਾਰੀ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਦਯੋਗ ਮੰਤਰੀ ਗੁਰਕੀਰਤ ਸਿੰਘ ਦਾ ਧੰਨਵਾਦ ਕਰਦਿਆਂ ਐਡਵੋਕੇਟ ਹਰਪ੍ਰੀਤ ਸੰਧੂ ਨੇ ਇਸ ਕਾਰਜ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਦਾ ਵਾਅਦਾ ਕੀਤਾ।

    ਉਦਯੋਗ ਮੰਤਰੀ ਗੁਰਕੀਰਤ ਸਿੰਘ ਨੇ ਸੰਧੂ ਨੂੰ ਵਧਾਈ ਅਤੇ ਸ਼ੁਭ ਕਾਮਨਾਵਾਂ ਦਿੱਤੀਆਂ।

    ਜ਼ਿਕਰਯੋਗ ਹੈ ਕਿ ਐਡਵੋਕੇਟ ਹਰਪ੍ਰੀਤ ਸੰਧੂ ਅੰਤਰਰਾਸ਼ਟਰੀ ਕਾਨੂੰਨਾਂ ਅਤੇ ਸਬੰਧਾਂ ਵਿੱਚ ਮੁਹਾਰਤ ਦੇ ਨਾਲ ਇੱਕ ਅਭਿਆਸੀ ਵਕੀਲ ਹਨ। ਉਹ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਪੰਜਾਬ, ਉੱਘੇ ਲੇਖਕ ਅਤੇ ਨੇਚਰ ਆਰਟਿਸਟ ਵੀ ਹਨ। ਉਨ੍ਹਾਂ ਨੇ ਵੱਖ-ਵੱਖ ਦੇਸ਼ਾਂ ਦੇ ਕਾਨੂੰਨਾਂ ਦੀ ਭਾਰਤ ਨਾਲ ਤੁਲਨਾ ਕਰਦੇ ਹੋਏ ਕਾਨੂੰਨੀ ਤੁਲਨਾਤਮਕ ਅਧਿਐਨ 'ਤੇ ਚਾਰ ਕਿਤਾਬਾਂ ਲਿਖੀਆਂ ਹਨ। ਉਨ੍ਹਾਂ ਨੂੰ ਇੰਗਲੈਂਡ ਐਂਡ ਵੇਲਜ਼, ਯੂਨਾਈਟਿਡ ਕਿੰਗਡਮ ਦੇ ਕਾਲਜ ਆਫ਼ ਲਾਅ ਤੋਂ ਇੰਟਰਨੈਸ਼ਨਲ ਹਿਊਮਨ ਰਾਈਟਸ ਐਂਡ ਕ੍ਰੀਮਿਨਲ ਪ੍ਰੋਸੀਜ਼ਰ ਵਿੱਚ ਪ੍ਰੈਕਟਿਸ ਡਿਪਲੋਮਾ ਵੀ ਪ੍ਰਦਾਨ ਕੀਤਾ ਗਿਆ ਹੈ। ਉਨ੍ਹਾਂ ਨੇ ਫਰਾਂਸ ਵਿੱਚ ਐਂਬੈਸਡਰ ਆਫ਼ ਗੁੱਡਵਿਲ (ਆਈ.ਆਈ.-ਜੀਐਸਈ ਅਵਾਰਡੀ) ਵਜੋਂ ਭਾਰਤ ਦੀ ਨੁਮਾਇੰਦਗੀ ਕੀਤੀ ਹੈ। ਉਨ੍ਹਾਂ ਨੇ ਭਾਰਤ ਵਿੱਚ ਘਾਨਾ ਹਾਈ ਕਮਿਸ਼ਨ ਦੀ ਤਰਫੋਂ ਆਪਸੀ ਵਪਾਰਕ ਸਬੰਧਾਂ ਨੂੰ ਉਤਸ਼ਾਹਿਤ ਕਰਨ ਲਈ ਕੋਆਰਡੀਨੇਟਰ ਵਜੋਂ ਵੀ ਸੇਵਾਵਾਂ ਨਿਭਾਈਆਂ ਹਨ।

    ਉਨ੍ਹਾਂ ਨੇ ਪੰਜਾਬ ਦੀ ਕੁਦਰਤ ਦੇ ਨਾਲ-ਨਾਲ ਇਤਿਹਾਸਕ ਗੁਰਦੁਆਰਿਆਂ 'ਤੇ ਤਸਵੀਰਾਂ ਸਬੰਧੀ ਨਵੀਨਤਾਕਾਰੀ ਚਿੱਤਰਕਾਰੀ ਦਾ ਕੰਮ ਸ਼ੁਰੂ ਕੀਤਾ ਹੈ। ਉਨ੍ਹਾਂ ਨੇ ਆਪਣੀ ਫੋਟੋਗ੍ਰਾਫੀ ਨਾਲ ਪੰਜਾਬ ਦੇ ਵਿਰਾਸਤੀ ਸਮਾਰਕਾਂ ਜਿਵੇਂ ਕਿ ਪੁਲ ਕੰਜਰੀ (ਅੰਮ੍ਰਿਤਸਰ), ਮੂਰਿਸ਼ ਮਸਜਿਦ (ਕਪੂਰਥਲਾ), ਬਠਿੰਡੇ ਦਾ ਕਿਲ੍ਹਾ (ਬਠਿੰਡਾ) ਦਾ ਵੀ ਪ੍ਰਚਾਰ ਕੀਤਾ ਹੈ। ਉਨ੍ਹਾਂ ਨੇ ਨਾਮਵਰ ਰਸਾਲਿਆਂ ਲਈ ਨਿਯਮਤ ਯੋਗਦਾਨ ਵੀ ਪਾ ਰਹੇ ਹਨ।
    Published by:Krishan Sharma
    First published: