• Home
 • »
 • News
 • »
 • punjab
 • »
 • CHANDIGARH PUNJAB GOVT GIVING SPECIAL TRAINING TO RURAL YOUTH TO SET UP DAIRY BUSINESS BAJWA KS

ਸਰਕਾਰ ਪੇਂਡੂ ਨੌਜਵਾਨਾਂ ਨੂੰ ਡੇਅਰੀ ਧੰਦਾ ਸਥਾਪਤ ਕਰਨ ਲਈ ਦੇ ਰਹੀ ਹੈ ਵਿਸ਼ੇਸ਼ ਸਿਖਲਾਈ: ਕੈਬਿਨੇਟ ਮੰਤਰੀ ਬਾਜਵਾ

ਸਰਕਾਰ ਪੇਂਡੂ ਨੌਜਵਾਨਾਂ ਨੂੰ ਡੇਅਰੀ ਧੰਦਾ ਸਥਾਪਤ ਕਰਨ ਲਈ ਦੇ ਰਹੀ ਹੈ ਵਿਸ਼ੇਸ਼ ਸਿਖਲਾਈ: ਕੈਬਿਨੇਟ ਮੰਤਰੀ ਬਾਜਵਾ

 • Share this:
  ਚੰਡੀਗੜ੍ਹ: ਡੇਅਰੀ ਵਿਕਾਸ ਵਿਭਾਗ ਵੱਲੋਂ ਪੰਜਾਬ ਰਾਜ ਵਿੱਚ ਸਥਾਪਿਤ ਕੀਤੇ ਗਏ ਆਪਣੇ 9 ਸਿਖਲਾਈ ਕੇਂਦਰਾਂ ਰਾਹੀ ਪੇਂਡੂ ਬੇਰੁਜ਼ਗਾਰ ਨੌਜਵਾਨਾਂ ਨੂੰ ਆਪਣੇ ਘਰਾਂ ਵਿੱਚ ਰਹਿ ਕੇ ਰੁਜ਼ਗਾਰ ਹਾਸਿਲ ਕਰਨ ਲਈ ਦੋ ਹਫਤੇ ਦਾ ਡੇਅਰੀ ਸਿਖਲਾਈ ਪ੍ਰੋਗਰਾਮ ਚਲਾਇਆ ਜਾਂਦਾ ਹੈ, ਜਿਸ ਵਿੱਚ ਹਰ ਸਾਲ ਲਗਭਗ 6000 ਬੇਰੁਜ਼ਗਾਰ ਨੌਜਵਾਨਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ।

  ਇਹ ਜਾਣਕਾਰੀ ਦਿੰਦੇ ਹੋਏ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਵਿਭਾਗ ਦੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਇਸ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਤੋਂ ਇਲਾਵਾ ਵਿਭਾਗ ਵੱਲੋਂ 4 ਹਫਤੇ ਦਾ ਡੇਅਰੀ ਉੱਦਮ ਸਿਖਲਾਈ ਪ੍ਰੋਗਰਾਮ ਵੀ ਚਲਾਇਆ ਜਾਂਦਾ ਹੈ, ਜਿਸ ਵਿੱਚ ਮੋਜੂਦਾ ਦੁੱਧ ਉਤਪਾਦਕਾ ਨੂੰ ਵਿਗਿਆਨਿਕ ਤਰੀਕੇ ਨਾਲ ਡੇਅਰੀ ਦਾ ਕੀਤਾ ਅਪਣਾਉਣ ਲਈ ਉਨੱਤ ਸਿਖਲਾਈ ਦਿੱਤੀ ਜਾਂਦੀ ਹੈ, ਜਿਸ ਵਿੱਚ ਹਰ ਸਾਲ 1000 ਸਿਖਆਰਥੀਆਂ ਨੂੰ  ਸਿਖਲਾਈ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਨਵਾਂ ਡੇਅਰੀ ਯੂਨਿਟ ਸਥਾਪਿਤ ਕਰਨ ਹਿੱਤ 2 ਤੋ 20 ਦੁਧਾਰੂ ਪਸ਼ੂਆਂ ਦੀ ਖਰੀਦ ਕਰਨ ਤੇ 17500 ਰੁਪਏ ਪ੍ਰਤੀ ਪਸ਼ੂ ਜਰਨਲ ਜਾਤੀ ਅਤੇ 23100/- ਰੁਪਏ ਅ.ਜਾਤੀ ਦੇ ਲਾਭਪਾਤਰੀ ਨੂੰ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ।

  ਕੈਬਿਨੇਟ ਮੰਤਰੀ ਨੇ ਦੱਸਿਆ ਕਿ ਦੁਧਾਰੂ ਪਸ਼ੂਆਂ ਨੂੰ ਗਰਮੀ ਸਰਦੀ, ਉੱਚੇ ਨੀਵੇ ਸਥਾਨ ਅਤੇ ਭੀੜ ਭੜਕੇ ਤੋ ਬਚਾਣਾ ਪਸ਼ੂ ਪਾਲਕ ਦਾ ਪਹਿਲਾ ਫਰਜ ਹੈ ਇਹ ਤਾ ਹੀ ਸੰਭਵ ਹੋ ਸਕਦਾ ਹੈ ਜੇ ਪਸ਼ੂਆਂ ਦੇ ਰੱਖਣ ਵਾਲੀ ਥਾਂ ਸਾਫ ਸੁਥਰੀ, ਖੁੱਲੀ ਹਵਾਦਾਰ ਹੋਵੇ ਅਤੇ ਪਸ਼ੂਆਂ ਨੂੰ ਆਪਣੀ ਮਰਜੀ ਦੇ ਨਾਲ ਨਾਲ ਘੁੰਮਣ ਫਿਰਨ, ਖਾਣ ਪੀਣ ਅਤੇ ਉੱਠਣ ਬੈਠਣ ਦੀ ਅਜਾਦੀ ਹੋਵੇ।

  ਉਨ੍ਹਾਂ ਕਿਹਾ ਕਿ ਇਹ ਸਾਰੀ ਸਹੂਲਤਾਂ ਦੇਣ ਲਈ ਡੇਅਰੀ ਵਿਕਾਸ ਵਿਭਾਗ ਵੱਲੋਂ ਮਾਹਰਾ ਦਾ ਰਾਏ ਨਾਲ ਡੇਅਰੀ ਸ਼ੈਡਾਂ ਦੇ ਡਿਜਾਇਨ ਤਿਆਰ ਕੀਤੇ ਗਏ ਹਨ। ਇਸ ਮੁਤਾਬਿਕ ਸ਼ੈਡ ਬਣਾਉਣ ਵਾਲੇ ਪਸ਼ੂ ਪਾਲਕ ਨੂੰ 1.50 ਲੱਖ ਰੁਪਏ ਤੱਕ ਦੀ ਸਬਸਿਡੀ ਦਿੱਤੀ ਜਾਂਦੀ ਹੈ। ਇਨ੍ਹਾਂ ਸ਼ੈਡਾਂ ਦੇ ਡਿਜਾਇਨ ਜੋ ਕਿ ਗੁਰੂ ਅੰਗਦ ਦੇਵ ਵੈਟਨਰੀ ਐਡ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਅਤੇ ਅਗਾਂਹਵਧੂ ਦੁੱਧ ਉਤਪਾਦਕਾਂ ਨਾਲ ਵਿਚਾਰ ਕਰਕੇ ਬਣਾਏ ਗਏ ਹਨ, ਜਿਸ ਵਿੱਚ 10 ਤੋਂ 20 ਪਸ਼ੂਆਂ ਲਈ ਡਿਜਾਇਨ ਤਿਆਰ ਕੀਤੇ ਗਏ ਹਨ ਜਿਨਾ ਦੀ ਲਾਗਤ ਕੀਮਤ 4 ਤੋਂ 6 ਲੱਖ ਰੁਪਏ ਤੱਕ ਹੈ।
  Published by:Krishan Sharma
  First published:
  Advertisement
  Advertisement