
(file Image Courtesy : UNI)
ਚੰਡੀਗੜ੍ਹ: ਬਰਗਾੜੀ ਬੇਅਦਬੀ ਮਾਮਲੇ ਵਿੱਚ ਫਰੀਦਕੋਟ ਅਦਾਲਤ ਵੱਲੋਂ ਡੇਰਾ ਸਿਰਸਾ ਮੁਖੀ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਪੰਜਾਬ ਲਿਆਉਣ ਅਤੇ ਪੁੱਛਗਿੱਛ ਕਰਨ ਦੇ ਹੁਕਮਾਂ ਵਿਰੁੱਧ ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਡੇਰਾ ਸਿਰਸਾ ਮੁਖੀ ਵੱਲੋਂ ਦਾਖ਼ਲ ਅਰਜ਼ੀ 'ਤੇ ਸੁਣਵਾਈ ਹੋਈ, ਜਿਸ 'ਤੇ ਹਾਈਕੋਰਟ ਨੇ ਡੇਰਾ ਮੁਖੀ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ ਨਾ ਲਿਜਾਉਣ 'ਤੇ ਰੋਕ ਲਾਈ ਹੈ। ਸੁਣਵਾਈ ਦੌਰਾਨ ਜਦੋਂ ਪੰਜਾਬ ਦੇ ਐਡਵੋਕੇਟ ਜਨਰਲ ਨੇ ਡੇਰਾ ਮੁਖੀ ਨੂੰ ਫਰੀਦਕੋਟ ਲਿਜਾਉਣ ਦੀ ਅਦਾਲਤ ਅੱਗੇ ਪੇਸ਼ਕਸ਼ ਕੀਤੀ ਤਾਂ ਕੀ ਹੋਇਆ, ਇਸ ਸਬੰਧੀ ਪੂਰੀ ਗੱਲਬਾਤ ਹੇਠ ਲਿਖੇ ਅਨੁਸਾਰ ਹੈ:
ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਨੇ ਸੁਨਾਰੀਆ ਜੇਲ 'ਚ ਬੰਦ ਗੁਰਮੀਤ ਰਾਮ ਰਹੀਮ ਨੂੰ ਕ੍ਰਿਸ਼ਨਾ ਵਾਰੰਟ 'ਤੇ ਫਰੀਦਕੋਟ ਲਿਆਉਣ ਲਈ ਪੂਰੀ ਕੋਸ਼ਿਸ਼ ਕੀਤੀ। ਵੀਰਵਾਰ ਦੇਰ ਸ਼ਾਮ ਤੱਕ ਹਾਈਕੋਰਟ ਵਿੱਚ ਸੁਣਵਾਈ ਦੌਰਾਨ ਐਡਵੋਕੇਟ ਜਨਰਲ ਏਪੀਐਸ ਦਿਓਲ ਨੇ ਰਾਮ ਰਹੀਮ ਨੂੰ ਫਰੀਦਕੋਟ ਏਅਰਲਿਫਟ ਕਰਨ ਦੀ ਗੱਲ ਕਹੀ ਸੀ। ਪਰ ਅਦਾਲਤ ਦੇ ਸਾਹਮਣੇ ਇਹ ਦਲੀਲ ਵੀ ਕੰਮ ਨਾ ਆਈ। ਪੰਜਾਬ-ਹਰਿਆਣਾ ਹਾਈਕੋਰਟ 'ਚ ਸੁਣਵਾਈ ਦੌਰਾਨ ਏਪੀਐਸ ਦਿਓਲ ਅਤੇ ਰਾਮ ਰਹੀਮ ਦੇ ਵਕੀਲ ਸੀਨੀਅਰ ਐਡਵੋਕੇਟ ਵਿਨੋਦ ਘਈ ਤੇ ਕਨਿਕਾ ਆਹੂਜਾ ਵਿਚਾਲੇ ਗਰਮਾ-ਗਰਮ ਬਹਿਸ ਹੋਈ। ਪਹਿਲੇ ਵੀਸੀ ਰਾਹੀਂ ਬਾਅਦ ਵਿੱਚ ਸ਼ਾਮ ਨੂੰ ਦੋਵਾਂ ਧਿਰਾਂ ਨੂੰ ਅਦਾਲਤ ਵਿੱਚ ਪੇਸ਼ੀ ਲਈ ਬੁਲਾਇਆ ਗਿਆ।
ਪੰਜਾਬ ਦੇ ਐਡਵੋਕੇਟ ਜਨਰਲ ਦਿਓਲ ਨੇ ਕਿਹਾ ਕਿ ਰਾਮ ਰਹੀਮ ਨੂੰ ਲਿਆਉਣ ਲਈ ਜੈਮਰ ਲਗਾਏ ਗਏ ਹਨ। ਇਸ 'ਤੇ ਅਦਾਲਤ ਨੇ ਕਿਹਾ ਕਿ ਤਿਉਹਾਰਾਂ ਦਾ ਸੀਜ਼ਨ ਹੈ, ਸੁਰੱਖਿਆ ਦੇ ਮੁੱਦੇ 'ਤੇ ਵੀ ਧਿਆਨ ਦਿੱਤਾ ਜਾਣਾ ਹੈ। ਇਸ 'ਤੇ ਦਿਓਲ ਨੇ ਕਿਹਾ ਕਿ ਅਸੀਂ ਏਅਰਲਿਫਟ ਲਈ ਵੀ ਤਿਆਰ ਹਾਂ।
ਸਰਕਾਰੀ ਵਕੀਲ ਦਿਓਲ ਨੇ ਕਿਹਾ ਕਿ ਜੇਲ 'ਚ ਰਾਮ ਰਹੀਮ ਤੋਂ ਪੁੱਛ-ਗਿੱਛ ਨਹੀਂ ਕੀਤੀ ਜਾ ਸਕਦੀ, ਫਿਰ ਉਸ ਕੋਲ ਇੰਨਾ ਵਿਸ਼ੇਸ਼ ਅਧਿਕਾਰ ਕਿਉਂ ਹੈ। ਇਸ 'ਤੇ ਅਦਾਲਤ ਨੇ ਕਿਹਾ ਕਿ ਤੁਸੀਂ ਏਅਰਲਿਫਟ ਕਰਨ ਲਈ ਤਿਆਰ ਹੋ, ਕੀ ਇਹ ਵਿਸ਼ੇਸ਼ ਅਧਿਕਾਰ ਨਹੀਂ ਹੈ।
ਰਾਮ ਰਹੀਮ ਦੇ ਵਕੀਲ ਨੇ ਕਿਹਾ ਕਿ ਤੁਸੀਂ ਜੇਲ੍ਹ 'ਚ ਵੀ ਪੁੱਛਗਿੱਛ ਕਰ ਸਕਦੇ ਹੋ। ਜੇਕਰ ਫਰੀਦਕੋਟ ਲਿਜਾਇਆ ਜਾਵੇ ਤਾਂ ਰਾਮ ਰਹੀਮ ਖਿਲਾਫ ਕੁਝ ਹੋਰ ਕੇਸ ਦਰਜ ਹੋ ਸਕਦੇ ਹਨ। ਕਿਉਂਕਿ ਏ.ਪੀ.ਐਸ. ਦਿਓਲ ਜਦੋਂ ਸੈਣੀ ਦੇ ਵਕੀਲ ਸਨ ਤਾਂ ਉਨ੍ਹਾਂ ਨੂੰ ਸੈਣੀ ਲਈ ਇਹੀ ਡਰ ਸਤਾਉਂਦਾ ਸੀ।
ਅਦਾਲਤ ਨੇ ਰਾਮ ਰਹੀਮ ਦੇ ਵਕੀਲ ਤੋਂ ਪੁੱਛਿਆ, ਕੀ ਜੇਲ 'ਚ ਵੱਖਰੀ ਪੁੱਛਗਿੱਛ ਹੋ ਸਕਦੀ ਹੈ, ਜਿਸ 'ਤੇ ਘਈ ਨੇ ਕਿਹਾ ਕਿ ਜਦੋਂ ਟਾਡਾ ਅਦਾਲਤ ਜੇਲ ਦੇ ਅੰਦਰ ਲੱਗ ਸਕਦੀ ਹੈ, ਤਾਂ ਪੁੱਛਗਿੱਛ ਵੀ ਹੋ ਸਕਦੀ ਹੈ। ਜਦੋਂ ਅਦਾਲਤ ਨੇ ਕਿਹਾ ਕਿ ਅਸੀਂ ਫਿਰ ਸੂਬੇ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਗਾ ਦਿੰਦੇ ਹਾਂ ਤਾਂ ਦਿਓਲ ਨੇ ਸਟੇਅ 'ਤੇ ਇਤਰਾਜ਼ ਜਤਾਇਆ ਅਤੇ ਕਿਹਾ ਕਿ ਐਸਆਈਟੀ ਜੇਲ੍ਹ ਵਿੱਚ ਪੁੱਛਗਿਛ ਕਰੇਗੀ। ਅਦਾਲਤ ਨੇ ਕਿਹਾ ਕਿ ਅਸੀਂ ਤੁਹਾਡਾ ਇਹ ਬਿਆਨ ਰਿਕਾਰਡ 'ਤੇ ਲੈ ਰਹੇ ਹਾਂ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।