• Home
  • »
  • News
  • »
  • punjab
  • »
  • CHANDIGARH PUNJAB KHABAR RAILWAY TRACKS TO BE VACATED IMMEDIATELY GURJEET AUJLA URGES FARMERS HOW JUSTIFIED TO HARASS COMMON MAN KS

ਰੇਲਵੇ ਟ੍ਰੈਕ ਤੁਰੰਤ ਖ਼ਾਲੀ ਕੀਤੇ ਜਾਣ: ਔਜਲਾ ਨੇ ਕਿਸਾਨਾਂ ਨੂੰ ਕਿਹਾ; ਆਮ ਲੋਕਾਂ ਨੂੰ ਤੰਗ ਕਰਨਾ ਕਿੱਥੋਂ ਤੱਕ ਜਾਇਜ?

Punjab Elections 2022: Punjab Elections 2022: ਅੰਮ੍ਰਿਤਸਰ (Amritsar) ਲੋਕ ਸਭਾ ਹਲਕੇ ਤੋਂ ਕਾਂਗਰਸ (Congress) ਪਾਰਟੀ ਦੇ ਮੈਂਬਰ ਪਾਰਲੀਮੈਂਟ Member of Parliament) ਗੁਰਜੀਤ ਸਿੰਘ ਔਜਲਾ (Gurjit Singh Aujla) ਨੇ ਅੰਮ੍ਰਿਤਸਰ ਤੋਂ ਜਾਣ ਵਾਲੀਆਂ ਟ੍ਰੇਨਾਂ ਨੂੰ ਰੋਕੇ ਜਾਣ ਦੀ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮੰਗਾਂ ਮਨਵਾਉਣ ਦਾ ਇਹ ਤਰੀਕਾ ਜਾਇਜ਼ ਨਹੀਂ।

  • Share this:
    ਅੰਮ੍ਰਿਤਸਰ: Punjab Elections 2022: ਅੰਮ੍ਰਿਤਸਰ (Amritsar) ਲੋਕ ਸਭਾ ਹਲਕੇ ਤੋਂ ਕਾਂਗਰਸ (Congress) (ਪਾਰਟੀ ਦੇ ਮੈਂਬਰ ਪਾਰਲੀਮੈਂਟ Member of Parliament) ਗੁਰਜੀਤ ਸਿੰਘ ਔਜਲਾ (Gurjit Singh Aujla) ਨੇ ਅੰਮ੍ਰਿਤਸਰ ਤੋਂ ਜਾਣ ਵਾਲੀਆਂ ਟ੍ਰੇਨਾਂ ਨੂੰ ਰੋਕੇ ਜਾਣ ਦੀ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਰੇਲਵੇ ਟ੍ਰੈਕ 'ਤੇ ਬੈਠੇ ਕਿਸਾਨ-ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਅਹੁਦੇਦਾਰਾਂ ਨੂੰ ਪੰਜਾਬ ਅਤੇ ਬਾਰਡਰ ਬੈਲਟ ਦੇ ਲੋਕਾਂ ਦੇ ਵਡੇਰੇ ਹਿੱਤਾਂ ਲਈ ਰੇਲਵੇ ਟਰੈਕ ਤੁਰੰਤ ਖ਼ਾਲੀ ਕੀਤੇ ਜਾਣ ਦੀ ਅਪੀਲ ਕੀਤੀ ਹੈ।

    ਗੁਰਜੀਤ ਔਜਲਾ ਨੇ ਕਿਹਾ ਕਿ ਸਰਹੱਦੀ ਖੇਤਰ ਦੇ ਲੋਕ ਪਹਿਲਾਂ ਹੀ ਗੰਭੀਰ ਆਰਥਿਕ ਮੰਦਹਾਲੀ ਵਿਚੋਂ ਨਿਕਲ ਰਹੇ ਹਨ। ਵਪਾਰੀ, ਉਦਯੋਗਪਤੀ ਅਤੇ ਮਜ਼ਦੂਰ ਹਰ ਵਰਗ ਨੂੰ ਟ੍ਰੇਨਾਂ ਬੰਦ ਹੋਣ ਕਾਰਨ ਆਰਥਿਕਤਾ ਦੀ ਮਾਰ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਮੰਗਾਂ ਮਨਵਾਉਣ ਦਾ ਇਹ ਤਰੀਕਾ ਜਾਇਜ਼ ਨਹੀਂ। ਸ਼ਾਂਤਮਈ ਪ੍ਰਦਰਸ਼ਨ ਕਰਨਾ ਲੋਕਤੰਤਰ ਵਿੱਚ ਹਰ ਕਿਸੇ ਦਾ ਹੱਕ ਹੈ ਪਰ ਸੂਬੇ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚਾ ਕੇ ਕੁੱਝ ਕਿਸਾਨ ਜਥੇਬੰਦੀਆਂ ਪੰਜਾਬ ਹਿਤੈਸ਼ੀ ਨਹੀਂ ਬਣ ਸਕਦੀਆਂ।

    ਉਨ੍ਹਾਂ ਕਿਹਾ ਕਿਸਾਨੀ ਦਾ ਵੱਡਾ ਮੁੱਦਾ ਤਿੰਨੇ ਖੇਤੀ ਬਿਲ ਵਾਪਸ ਹੋ ਚੁੱਕੇ ਹਨ, ਜੇ ਰਾਜ ਸਰਕਾਰ ਜਾਂ ਕੇਂਦਰ ਸਰਕਾਰ ਨਾਲ ਕਿਸੇ ਕਿਸਾਨ ਜਥੇਬੰਦੀ ਨੂੰ ਕੁਝ ਮੰਗਾਂ ਨੂੰ ਲੈ ਕੇ ਕੋਈ ਵਿਵਾਦ ਹੈ ਤਾਂ ਇਸ ਲਈ ਆਮ ਲੋਕਾਂ ਨੂੰ ਤੰਗ ਕਰਨਾ ਕਿੱਥੋਂ ਤੱਕ ਜਾਇਜ਼ ਹੈ?

    ਕਾਂਗਰਸੀ ਐਮ.ਪੀ. ਨੇ ਕਿਹਾ ਕਿ ਸ਼ਹਿਰੀ ਲੋਕਾਂ ਨੇ ਆਪਣੇ ਕਾਰੋਬਾਰਾਂ ਦੀ ਪਰਵਾਹ ਨਾ ਕਰਦਿਆਂ ਹੋਇਆਂ ਕਿਸਾਨੀ ਸੰਘਰਸ਼ ਵਿੱਚ ਆਪਣਾ ਪੂਰਾ ਯੋਗਦਾਨ ਪਾਇਆ ਸੀ। ਕੋਰੋਨਾ ਦੀ ਮਾਰ ਤੋਂ ਬਾਅਦ ਕਿਸਾਨੀ ਸੰਘਰਸ਼ ਦੇ ਲੰਮੇ ਸਮੇਂ ਕਾਰਨ ਸੈਰ ਸਪਾਟਾ ਅਤੇ ਹੋਟਲ ਇੰਡਸਟਰੀ ਨੂੰ ਕਾਫ਼ੀ ਮਾਰ ਝੱਲਣੀ ਪਈ। ਰੇਲਵੇ ਟ੍ਰੈਕ ਬੰਦ ਹੋਣ ਕਾਰਨ ਖਾਦ ਦੀ ਸਮੱਸਿਆ ਨਾਲ ਵੀ ਦੋ-ਚਾਰ ਹੋਣਾ ਪੈ ਰਿਹਾ ਹੈ। ਟੈਕਸੀ, ਆਟੋ-ਰਿਕਸ਼ਾ ਤੇ ਰਿਕਸ਼ਾ ਚਾਲਕ ਜਿਹੜੇ ਆਪਣੇ ਬੱਚਿਆਂ ਲਈ ਰੋਜ਼ੀ-ਰੋਟੀ ਕਮਾਉਦੇ ਕਿਸਾਨਾਂ ਰੇਲਵੇ ਬੰਦ ਹੋਣ ਕਾਰਨ ਸਨ ਸ਼ਾਮ ਨੂੰ ਖਾਲੀ ਹੱਥੀਂ ਘਰ ਪਰਤਦੇ ਹਨ। ਜਿਹੜੇ ਸਰਕਾਰੀ ਜਾਂ ਪ੍ਰਾਈਵੇਟ ਮੁਲਾਜਮ, ਸਟੂਡੈਂਟ, ਆਰਮੀ ਜਵਾਨ ਟਰੇਨ ਰਾਹੀਂ ਸਫਰ ਕਰਦੇ ਸਨ ਉਹਨਾਂ ਨੂੰ ਵੀ ਆਪਣੇ ਨਿੱਜੀ ਵਹੀਕਲ ਜਾਂ ਬੱਸਾਂ ਵਰਤਣੇ ਪੈ ਰਹੇ ਹਨ ਜਿਸ ਨਾਲ ਭਰੀ ਅਸੁਵਿਧਾ ਹੋ ਰਹੀ ਹੈ।
    Published by:Krishan Sharma
    First published: