Home /News /punjab /

ਅੰਮ੍ਰਿਤਪਾਲ ਨੇ ਦੀਪ ਸਿੱਧੂ ਦੀ ਪ੍ਰਸਿੱਧੀ ਦਾ ਫਾਇਦਾ ਚੁੱਕਿਆ, 'ਵਾਰਿਸ ਪੰਜ-ਆਬ ਦੇ' ਜਥੇਬੰਦੀ ਬਣਾਈ...

ਅੰਮ੍ਰਿਤਪਾਲ ਨੇ ਦੀਪ ਸਿੱਧੂ ਦੀ ਪ੍ਰਸਿੱਧੀ ਦਾ ਫਾਇਦਾ ਚੁੱਕਿਆ, 'ਵਾਰਿਸ ਪੰਜ-ਆਬ ਦੇ' ਜਥੇਬੰਦੀ ਬਣਾਈ...

ਅੰਮ੍ਰਿਤਪਾਲ ਨੇ ਦੀਪ ਸਿੱਧੂ ਦੀ ਪ੍ਰਸਿੱਧੀ ਦਾ ਫਾਇਦਾ ਚੁੱਕਿਆ, 'ਵਾਰਿਸ ਪੰਜਾਬ ਦੇ' ਨਾਲ ਮਿਲੀ-ਜੁਲਦੀ ਜਥੇਬੰਦੀ ਬਣਾਈ... (ਫਾਇਲ ਫੋਟੋ)

ਅੰਮ੍ਰਿਤਪਾਲ ਨੇ ਦੀਪ ਸਿੱਧੂ ਦੀ ਪ੍ਰਸਿੱਧੀ ਦਾ ਫਾਇਦਾ ਚੁੱਕਿਆ, 'ਵਾਰਿਸ ਪੰਜਾਬ ਦੇ' ਨਾਲ ਮਿਲੀ-ਜੁਲਦੀ ਜਥੇਬੰਦੀ ਬਣਾਈ... (ਫਾਇਲ ਫੋਟੋ)

ਅੰਮ੍ਰਿਤਪਾਲ ਵਿਰੁੱਧ ਚੱਲ ਰਹੀ ਕਾਰਵਾਈ ਦੌਰਾਨ ਸਾਹਮਣੇ ਆਏ ਕੁਝ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਮੋਗਾ ਜ਼ਿਲ੍ਹੇ ਦੇ ਪਿੰਡ ਦੁੱਨੇਕੇ ਵਿੱਚ ਅੰਮ੍ਰਿਤਪਾਲ ਦੇ ਨਜ਼ਦੀਕੀ ਸਾਥੀ ਗੁਰਮੀਤ ਸਿੰਘ ਬੁੱਕਣਵਾਲਾ ਦੇ "ਗੁਰੂ ਨਾਨਕ ਫਰਨੀਚਰ ਸਟੋਰ" ਦੇ ਪਤੇ 'ਤੇ 'ਵਾਰਿਸ ਪੰਜ-ਆਬ ਦੇ' ਦੀ ਸਥਾਪਨਾ ਕੀਤੀ ਗਈ ਸੀ।

ਹੋਰ ਪੜ੍ਹੋ ...
  • Share this:

ਸੜਕ ਹਾਦਸੇ 'ਚ ਮਾਰੇ ਗਏ ਅਦਾਕਾਰ ਦੀਪ ਸਿੱਧੂ (Deep Siddhu) ਦੇ ਭਰਾ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦੇ ਪਰਿਵਾਰ ਨੇ ਖਾਲਿਸਤਾਨੀ ਆਗੂ ਅੰਮ੍ਰਿਤਪਾਲ ਸਿੰਘ (Amritpal Singh) ਨੂੰ 'ਵਾਰਿਸ ਪੰਜਾਬ ਦੇ' ਜਥੇਬੰਦੀ ਦਾ ਉੱਤਰਾਧਿਕਾਰੀ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।

ਇਸ ਤੋਂ ਬਾਅਦ ਅੰਮ੍ਰਿਤਪਾਲ ਨੇ ਇਸੇ ਨਾਂ ਨਾਲ ਮਿਲਦੀ-ਜੁਲਦੀ ਨਵੀਂ ਜਥੇਬੰਦੀ ਬਣਾਈ। ਇਸ ਦੇ ਨਾਲ ਹੀ ਦੀਪ ਸਿੱਧੂ ਨੇ ਫਰਵਰੀ 2022 ਵਿੱਚ ਅੰਮ੍ਰਿਤਪਾਲ ਦਾ ਫੋਨ ਨੰਬਰ ਵੀ ਬਲਾਕ ਕਰ ਦਿੱਤਾ ਸੀ।

ਸਮਾਚਾਰ ਏਜੰਸੀ ਪੀ.ਟੀ.ਆਈ ਦੀ ਇੱਕ ਰਿਪੋਰਟ ਅਨੁਸਾਰ ਜਥੇਬੰਦੀ ਦਾ ਉੱਤਰਾਧਿਕਾਰੀ ਨਾ ਮੰਨਣ ਤੋਂ ਬਾਅਦ ਖਾਲਿਸਤਾਨੀ ਨੇਤਾ ਅੰਮ੍ਰਿਤਪਾਲ ਸਿੰਘ ਨੇ 'ਵਾਰਿਸ ਪੰਜ-ਆਬ ਦੇ' (Warris Panj-Aab De) ਬਣਾਉਣ ਦਾ ਫੈਸਲਾ ਕੀਤਾ।

ਪੁਲਿਸ ਕਾਰਵਾਈ ਦੌਰਾਨ ਜ਼ਬਤ ਕੀਤੇ ਗਏ ਦਸਤਾਵੇਜ਼ਾਂ ਤੋਂ ਪਤਾ ਲੱਗਾ ਹੈ ਕਿ ਅੰਮ੍ਰਿਤਪਾਲ ਵਾਰਿਸ ਪੰਜਾਬ ਦੇ ਸੰਸਥਾ ਦੀ ਪ੍ਰਸਿੱਧੀ ਦਾ ਫਾਇਦਾ ਉਠਾਉਣਾ ਚਾਹੁੰਦਾ ਸੀ। ਦੱਸ ਦਈਏ ਕਿ ਦੀਪ ਸਿੱਧੂ ਦੇ ਭਰਾ ਮਨਦੀਪ ਨੇ 4 ਜੁਲਾਈ 2022 ਨੂੰ ਫਤਿਹਗੜ੍ਹ ਸਾਹਿਬ ਵਿਖੇ 'ਸਰਵ ਸਿੱਖਿਆ ਅਭਿਆਨ' ਨੂੰ ਉਤਸ਼ਾਹਿਤ ਕਰਨ, ਪ੍ਰਦੂਸ਼ਣ ਨਾਲ ਜੁੜੇ ਮੁੱਦਿਆਂ ਬਾਰੇ ਜਾਗਰੂਕਤਾ ਫੈਲਾਉਣ, ਨਸ਼ਿਆਂ ਦੇ ਆਦੀ ਲੋਕਾਂ ਨੂੰ ਖੇਡਾਂ ਵੱਲ ਆਕਰਸ਼ਿਤ ਕਰਨ ਅਤੇ ਲੋਕਾਂ ਦੀ ਮਦਦ ਕਰਨ ਲਈ ਫਤਹਿਗੜ੍ਹ ਸਾਹਿਬ ਵਿੱਚ ਇੱਕ ਜਥੇਬੰਦੀ ਬਣਾਈ ਗਈ।

ਮਨਦੀਪ ਨੇ ਕਿਹਾ ਕਿ ਇਹ ਸੰਸਥਾ ਉਸ ਦੇ ਮਰਹੂਮ ਭਰਾ ਦੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦੇ ਸੁਪਨੇ ਨੂੰ ਪੂਰਾ ਕਰਨ ਲਈ ਬਣਾਈ ਗਈ ਸੀ।

ਅਗਸਤ 2022 ਵਿਚ ਜਦੋਂ ਅੰਮ੍ਰਿਤਪਾਲ ਵਿਦੇਸ਼ ਤੋਂ ਪਰਤਿਆ ਅਤੇ 'ਵਾਰਿਸ ਪੰਜਾਬ ਦੇ' ਦੇ ਕਾਗਜ਼ਾਤ ਮੰਗੇ ਤਾਂ ਮਨਦੀਪ ਨੇ ਉਨ੍ਹਾਂ ਨੂੰ ਸੌਂਪਣ ਤੋਂ ਇਨਕਾਰ ਕਰ ਦਿੱਤਾ। ਇਸ ਪਿੱਛੋਂ ਅਚਾਨਕ 'ਵਾਰਿਸ ਪੰਜ-ਆਬ ਦੇ' ਨਾਂ ਦੀ ਨਵੀਂ ਸੰਸਥਾ ਸਾਹਮਣੇ ਆਈ, ਜਿਸ ਨਾਲ ਦੀਪ ਸਿੱਧੂ ਦਾ ਅਧਿਕਾਰਤ ਫੇਸਬੁੱਕ ਪੇਜ ਜੁੜਿਆ ਹੋਇਆ ਸੀ।

ਮਿਲਦੇ ਜੁਲਦੇ ਨਾਮ ਹੋਣ ਕਾਰਨ ਫੇਸਬੁੱਕ ਪੇਜ ਦੇ ਫਾਲੋਅਰਜ਼ ਦੀ ਗਿਣਤੀ ਬਹੁਤ ਜ਼ਿਆਦਾ ਹੋ ਗਈ, ਜਿਸ ਕਾਰਨ ਲੋਕਾਂ ਵਿਚ ਭੰਬਲਭੂਸਾ ਪੈਦਾ ਹੋ ਗਿਆ ਅਤੇ ਉਨ੍ਹਾਂ ਨੇ ਇਹ ਮੰਨ ਲਿਆ ਕਿ ਦੀਪ ਸਿੱਧੂ ਵੱਲੋਂ ਬਣਾਈ ਗਈ ਸੰਸਥਾ ਨੂੰ ਹੁਣ ਅੰਮ੍ਰਿਤਪਾਲ ਹੀ ਦੇਖ ਰਿਹਾ ਹੈ।

ਅੰਮ੍ਰਿਤਪਾਲ ਵਿਰੁੱਧ ਚੱਲ ਰਹੀ ਕਾਰਵਾਈ ਦੌਰਾਨ ਸਾਹਮਣੇ ਆਏ ਕੁਝ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਮੋਗਾ ਜ਼ਿਲ੍ਹੇ ਦੇ ਪਿੰਡ ਦੁੱਨੇਕੇ ਵਿੱਚ ਅੰਮ੍ਰਿਤਪਾਲ ਦੇ ਨਜ਼ਦੀਕੀ ਸਾਥੀ ਗੁਰਮੀਤ ਸਿੰਘ ਬੁੱਕਣਵਾਲਾ ਦੇ "ਗੁਰੂ ਨਾਨਕ ਫਰਨੀਚਰ ਸਟੋਰ" ਦੇ ਪਤੇ 'ਤੇ 'ਵਾਰਿਸ ਪੰਜ-ਆਬ ਦੇ' ਦੀ ਸਥਾਪਨਾ ਕੀਤੀ ਗਈ ਸੀ।

Published by:Gurwinder Singh
First published:

Tags: Amritpal amritpal singh Twitter, Amritpal singh, Amritpal Singh Khalsa, Nsa on amritpal singh, Operation Amritpal