ਕੋਟਕਪੂਰਾ/ਚੰਡੀਗੜ੍ਹ: ਬਹਿਬਲ ਕਲਾਂ, ਬਰਗਾੜੀ ਬੇਅਦਬੀ ਕਾਂਡ, ਕੋਟਕਪੂਰਾ ਗੋਲੀ ਕਾਂਡ ਦਾ ਇਨਸਾਫ਼ ਲੈਣ ਲਈ ਵੀਰਵਾਰ 152ਵੇਂ ਜਥੇ ਨੇ ਗ੍ਰਿਫ਼ਤਾਰੀ ਦਿੱਤੀ। 1 ਜੁਲਾਈ ਤੋਂ 2021 ਤੋਂ ਸ਼ੁਰੂ ਹੋਇਆ ਇਹ ਮੋਰਚਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਚੱਲ ਰਿਹਾ ਹੈ। ਵੀਰਵਾਰ ਇਸ ਮੋਰਚੇ ਦੇ ਹਰਿਆਣਾ ਦੇ ਕੈਥਲ ਵਾਸੀ 5 ਸਿੰਘਾਂ ਨੇ ਗ੍ਰਿਫ਼ਤਾਰੀ ਦਿੱਤੀ।
ਗ੍ਰਿਫਤਾਰੀ ਦੇਣ ਵਾਲੇ ਇਨ੍ਹਾਂ ਸਿੰਘਾਂ ਵਿੱਚ ਕੈਥਲ ਜ਼ਿਲ੍ਹੇ ਦੇ ਹਰਦੀਪ ਸਿੰਘ, ਪਲਵਿੰਦਰ ਸਿੰਘ, ਸੁਰਿੰਦਰ ਸਿੰਘ, ਭੁਪਿੰਦਰ ਸਿੰਘ ਅਤੇ ਦਲਜੀਤ ਸਿੰਘ ਸ਼ਾਮਲ ਰਹੇ। ਗ੍ਰਿਫ਼ਤਾਰੀ ਦੇਣ ਤੋਂ ਪਹਿਲਾਂ ਸਿੰਘਾਂ ਨੇ ਸਿੱਖ ਸੰਗਤਾਂ ਸਮੇਤ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਬਰਗਾੜੀ ਤੋਂ ਅਰਦਾਸ ਕੀਤੀ ਅਤੇ ਫਿਰ ਮੋਰਚੇ ਵਾਲੀ ਥਾਂ ਨੇੜੇ ਦਾਣਾ ਮੰਡੀ ਵਿੱਚ ਗ੍ਰਿਫਤਾਰੀ ਦਿੱਤੀ।
ਜਥੇ ਨੂੰ ਰਵਾਨਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਰਨਲ ਸਕੱਤਰ ਹਰਪਾਲ ਸਿੰਘ ਬਲੇਰ, ਜਤਿੰਦਰ ਸਿੰਘ ਥਿੰਦ ਜਰਨਲ ਸਕੱਤਰ ਯੂਥ ਵਿੰਗ ਅਤੇ ਹੋਰ ਸਿੱਖ ਆਗੂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਇਸ ਮੌਕੇ ਸਟੇਜ ਦੀ ਸੇਵਾ ਗੁਰਦੀਪ ਸਿੰਘ ਢੁੱਡੀ ਜ਼ਿਲ੍ਹਾ ਪ੍ਰਧਾਨ ਫਰੀਦਕੋਟ ਨੇ ਸੁਚੱਜੇ ਢੰਗ ਨਾਲ ਨਿਭਾਈ, ਜਥੇ: ਦਰਸਨ ਸਿੰਘ ਦਲੇਰ, ਰਾਮ ਸਿੰਘ ਢੋਲਕੀ ਵਾਦਕ ਦੇ ਢਾਡੀ ਜਥੇ ਨੇ ਗੁਰ ਇਤਿਹਾਸ ਸੁਣਾ ਕੇ ਸੰਗਤਾ ਨੂੰ ਨਿਹਾਲ ਕੀਤਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bargadi morcha, Punjab, Sikh