Home /News /punjab /

ਕਸ਼ਮੀਰ ਮੁੱਦੇ 'ਤੇ ਖ਼ੁਦ ਸਪੱਸ਼ਟੀਕਰਨ ਦੇਣ ਨਵਜੋਤ ਸਿੰਘ ਸਿੱਧੂ: ਜਰਨੈਲ ਸਿੰਘ

ਕਸ਼ਮੀਰ ਮੁੱਦੇ 'ਤੇ ਖ਼ੁਦ ਸਪੱਸ਼ਟੀਕਰਨ ਦੇਣ ਨਵਜੋਤ ਸਿੰਘ ਸਿੱਧੂ: ਜਰਨੈਲ ਸਿੰਘ

ਕਸ਼ਮੀਰ ਮੁੱਦੇ 'ਤੇ ਖ਼ੁਦ ਸਪੱਸ਼ਟੀਕਰਨ ਦੇਣ ਨਵਜੋਤ ਸਿੰਘ ਸਿੱਧੂ: ਜਰਨੈਲ ਸਿੰਘ

ਕਸ਼ਮੀਰ ਮੁੱਦੇ 'ਤੇ ਖ਼ੁਦ ਸਪੱਸ਼ਟੀਕਰਨ ਦੇਣ ਨਵਜੋਤ ਸਿੰਘ ਸਿੱਧੂ: ਜਰਨੈਲ ਸਿੰਘ

  • Share this:
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਇੰਚਾਰਜ ਅਤੇ ਵਿਧਾਇਕ ਜਰਨੈਲ ਸਿੰਘ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਕਿਹਾ ਹੈ ਕਿ ਸਿੱਧੂ ਆਪਣੇ ਇੱਕ ਅਧਿਕਾਰਤ ਸਲਾਹਕਾਰ ਵੱਲੋਂ ਕਸ਼ਮੀਰ ਬਾਰੇ ਕੀਤੀ ਟਿੱਪਣੀ ਬਾਰੇ ਆਪਣਾ ਸਟੈਂਡ ਸਪੱਸ਼ਟ ਕਰਨ। ਜਰਨੈਲ ਸਿੰਘ ਨੇ ਇਹ ਪ੍ਰਤੀਕਿਰਿਆ ਬੁੱਧਵਾਰ ਨੂੰ ਚੰਡੀਗੜ੍ਹ ਵਿਖੇ ਦਿੱਤੀ। ਉਹ ਇੱਥੇ ਪਾਰਟੀ ਦਫ਼ਤਰ 'ਤੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ, ਚੰਡੀਗੜ੍ਹ ਦੇ ਸਾਬਕਾ ਮੇਅਰ ਅਤੇ 'ਆਪ' ਆਗੂ ਪ੍ਰਦੀਪ ਛਾਬੜਾ, ਚੰਡੀਗੜ੍ਹ ਇਕਾਈ ਦੇ ਪ੍ਰਧਾਨ ਪ੍ਰੇਮ ਗਰਗ ਅਤੇ ਚੰਡੀਗੜ੍ਹ ਨਗਰ ਨਿਗਮ ਚੋਣਾ ਦੇ ਇੰਚਾਰਜ ਚੰਦਰਮੁਖੀ ਸ਼ਰਮਾ ਨਾਲ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰ ਰਹੇ ਸਨ।

ਜਰਨੈਲ ਸਿੰਘ ਨੇ ਕਿਹਾ, ''ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਸਲਾਹਕਾਰ ਵੱਲੋਂ ਕਸ਼ਮੀਰ ਨੂੰ ਵੱਖਰਾ ਮੁਲਕ ਦੱਸਣਾ ਮੰਦਭਾਗਾ ਹੈ। ਅਸਲ 'ਚ ਇਹ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਦੀ ਟਿੱਪਣੀ ਨਹੀਂ, ਸਗੋਂ ਖ਼ੁਦ ਨਵਜੋਤ ਸਿੰਘ ਸਿੱਧੂ ਦੀ ਸੋਚ ਦਾ ਸੱਚ ਹੈ। ਸਿੱਧੂ ਆਪਣੀ ਗੱਲ ਆਪਣੇ ਸਲਾਹਕਾਰਾਂ ਕੋਲੋਂ ਕਹਾ ਰਹੇ ਹਨ। ਇਹ ਕਿਥੋਂ ਦੀ ਬਹਾਦਰੀ ਹੈ? ਨਵਜੋਤ ਸਿੱਧੂ ਨੂੰ ਚਾਹੀਦਾ ਹੈ ਕਿ ਕਸ਼ਮੀਰ ਬਾਰੇ ਜਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਪਸ 'ਚ ਰਲ਼ੇ ਹੋਣ ਬਾਰੇ ਜੋ ਵੀ ਕਹਿਣਾ ਹੈ ਖ਼ੁਦ ਕਹਿਣ ਦੀ ਹਿੰਮਤ ਦਿਖਾਉਣ।'' ਉਨ੍ਹਾਂ ਕਿਹਾ ਕਿ ਕਾਂਗਰਸ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦੀ ਹੈ, ਜਦੋਂਕਿ ਆਮ ਆਦਮੀ ਪਾਰਟੀ ਅਖੰਡ ਭਾਰਤ ਅਤੇ ਖ਼ੁਸ਼ਹਾਲ ਦੇਸ ਦੇ ਏਜੰਡੇ 'ਤੇ ਕੰਮ ਕਰਦੀ ਹੈ।

ਇੱਕ ਹੋਰ ਸਵਾਲ ਦੇ ਜਵਾਬ 'ਚ ਜਰਨੈਲ ਸਿੰਘ ਨੇ ਸੱਤਾਧਾਰੀ ਸਰਕਾਰ ਉੱਤੇ ਗੰਭੀਰ ਦੋਸ਼ ਲਾਉਂਦੇ ਹੋਏ ਕਿਹਾ, ''ਚੋਣਾਂ ਮੌਕੇ ਜਿਵੇਂ ਦੇਸ਼ 'ਚ ਭਾਜਪਾ ਨਫ਼ਰਤ ਅਤੇ ਡਰ ਦਾ ਮਾਹੌਲ ਪੈਦਾ ਕਰਕੇ ਵੋਟ ਬੈਂਕ ਦਾ ਧਰੁਵੀਕਰਨ ਕਰਦੀ ਹੈ, ਉਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਅਤੇ ਸਮੁੱਚੀ ਪੰਜਾਬ ਕਾਂਗਰਸ ਅੱਤਵਾਦ ਦਾ ਹਊਆ ਖੜ੍ਹਾ ਕਰਕੇ ਇੱਕ ਵਰਗ ਨੂੰ ਡਰਾਉਣ ਵਾਲੀ ਸੌੜੀ ਸਿਆਸਤ ਕਰਦੀ ਹੈ। ਪੰਜਾਬ ਦੇ ਲੋਕਾਂ ਨੂੰ ਕਾਂਗਰਸ, ਭਾਜਪਾ ਅਤੇ ਬਾਦਲਾਂ ਦੀ ਅਜਿਹੀ ਘਟੀਆ ਰਾਜਨੀਤੀ ਤੋਂ ਹਮੇਸ਼ਾ ਸੁਚੇਤ ਅਤੇ ਸਾਵਧਾਨ ਰਹਿਣਾ ਚਾਹੀਦਾ ਹੈ, ਕਿਉਂਕਿ 2022 ਦੀਆਂ ਚੋਣਾ ਦੇ ਮੱਦੇਨਜ਼ਰ ਇਹਨਾਂ ਰਿਵਾਇਤੀ ਪਾਰਟੀਆਂ ਨੇ ਅਜਿਹੇ ਹੱਥਕੰਡੇ ਵਰਤਣੇ ਸ਼ੁਰੂ ਕਰ ਦਿੱਤੇ ਹਨ।''

ਚੋਣਾਂ ਨੇੜੇ ਐਲਾਨਿਆ ਜਾਵੇਗਾ ਮੁੱਖ ਮੰਤਰੀ ਦਾ ਚਿਹਰਾ

ਉੱਤਰਾਖੰਡ 'ਚ 'ਆਪ' ਵੱਲੋਂ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੱਤੇ ਜਾਣ ਉਪਰੰਤ ਪੰਜਾਬ 'ਚ ਮੁੱਖ ਮੰਤਰੀ ਦੇ ਚਿਹਰੇ ਬਾਰੇ ਸਵਾਲ ਦੇ ਜਵਾਬ 'ਚ ਜਰਨੈਲ ਸਿੰਘ ਨੇ ਕਿਹਾ ਕਿ ਚੋਣਾ 'ਚ ਅਜੇ 5-6 ਮਹੀਨਿਆਂ ਦਾ ਸਮਾਂ ਬਾਕੀ ਹੈ, ਪੰਜਾਬ 'ਚ ਚੋਣਾਂ ਤੋਂ ਪਹਿਲਾਂ-ਪਹਿਲਾਂ ਸਹੀ ਸਮਾਂ ਆਉਣ 'ਤੇ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੱਤਾ ਜਾਵੇਗਾ।
Published by:Krishan Sharma
First published:

Tags: Aam Aadmi Party, AAP, Aap jarnail singh, Akali Dal, Congress, Navjot Sidhu, Navjot singh sidhu, Punjab Assembly Polls 2022, Punjab Congress, Punjab politics, Shiromani Akali Dal

ਅਗਲੀ ਖਬਰ