• Home
  • »
  • News
  • »
  • punjab
  • »
  • CHANDIGARH PUNJAB NEWS ONLY BROTHER OF 3 SISTERS FROM SANDOR VILLAGE IN PATIALA DIED IN A ROAD ACCIDENT IN CANADA KS

3 ਭੈਣਾਂ ਦੇ ਇਕਲੌਤੇ ਭਰਾ ਦੀ ਕੈਨੇਡਾ 'ਚ ਸੜਕ ਹਾਦਸੇ ਦੌਰਾਨ ਮੌਤ

Accident: ਕੈਨੇਡਾ ਵਿਖੇ ਇੱਕ ਸੜਕ ਹਾਦਸੇ (Road Accident) ਵਿੱਚ ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ ਹੋ ਜਾਣ ਦੀ ਸੂਚਨਾ ਹੈ। ਦੱਸਿਆ ਜਾਂਦਾ ਹੈ ਕਿ ਮ੍ਰਿਤਕ ਕੁਲਵਿੰਦਰ ਸਿੰਘ ਨੂੰ ਅਜੇ 15 ਕੁ ਦਿਨ ਹੀ ਕੈਨੇਡਾ ਦੀ ਪੀ.ਆਰ. ਮਿਲੀ ਨੂੰ ਹੋਏ ਸਨ ਅਤੇ ਮਾਪਿਆਂ ਅਤੇ ਭੈਣਾਂ ਨੂੰ ਪੱਕੇ ਹੋਣ ਦੀ ਬਹੁਤ ਖੁਸ਼ੀ ਸੀ, ਪਰੰਤੂ ਇਸ ਭਾਣੇ ਨਾਲ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਡਿੱਗ ਪਿਆ ਹੈ।

  • Share this:
    ਚੰਡੀਗੜ੍ਹ/ਪਟਿਆਲਾ(Punjab news) : Accident: ਕੈਨੇਡਾ ਵਿਖੇ ਇੱਕ ਸੜਕ ਹਾਦਸੇ (Road Accident) ਵਿੱਚ ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ ਹੋ ਜਾਣ ਦੀ ਸੂਚਨਾ ਹੈ। ਦੱਸਿਆ ਜਾਂਦਾ ਹੈ ਕਿ ਮ੍ਰਿਤਕ ਕੁਲਵਿੰਦਰ ਸਿੰਘ ਨੂੰ ਅਜੇ 15 ਕੁ ਦਿਨ ਹੀ ਕੈਨੇਡਾ ਦੀ ਪੀ.ਆਰ. ਮਿਲੀ ਨੂੰ ਹੋਏ ਸਨ ਅਤੇ ਮਾਪਿਆਂ ਅਤੇ ਭੈਣਾਂ ਨੂੰ ਪੱਕੇ ਹੋਣ ਦੀ ਬਹੁਤ ਖੁਸ਼ੀ ਸੀ, ਪਰੰਤੂ ਇਸ ਭਾਣੇ ਨਾਲ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਡਿੱਗ ਪਿਆ ਹੈ।

    ਐਤਵਾਰ ਕੁਲਵਿੰਦਰ ਸਿੰਘ ਦੀ ਮ੍ਰਿਤਕ ਦੇਹ ਪਟਿਆਲਾ ਜ਼ਿਲ੍ਹੇ ਦੇ ਸੰਦੋੜ ਵਿਖੇ ਜੱਦੀ ਪਿੰਡ ਬਿਸ਼ਨਗੜ੍ਹ ਪੁੱਜੀ। ਕੁਲਵਿੰਦਰ (ਉਮਰ 25 ਸਾਲ) ਦੇ ਪਿਤਾ ਮੌਜੂਦ ਸਰਪੰਚ ਬਿਸ਼ਨਗੜ੍ਹ ਨੇ ਦੱਸਿਆ ਕਿ ਉਨ੍ਹਾਂ ਦੇ ਇਕਲੌਤੇ ਮੁੰਡੇ ਨੂੰ ਅਜੇ 15 ਦਿਨ ਹੀ ਕੈਨੇਡਾ ਵਿੱਚ ਪੱਕੇ ਨੂੰ ਹੋਏ ਸਨ ਕਿ ਵੈਨਕੂਵਰ ਸ਼ਹਿਰ ਵਿੱਚ ਇੱਕ ਸੜਕ ਹਾਦਸੇ ਦੌਰਾਨ ਉਸ ਦੀ ਮੌਤ ਹੋ ਗਈ।

    ਬਾਬੂਸ਼ਾਹੀ ਡਾਟਕਾਮ ਦੀ ਖ਼ਬਰ ਅਨੁਸਾਰ, ਮ੍ਰਿਤਕ ਕੁਲਵਿੰਦਰ ਸਿੰਘ ਕਿੰਦੂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਅਜੇ 2 ਮਹੀਨੇ ਪਹਿਲਾਂ ਹੀ ਪਿੰਡ ਆਇਆ ਸੀ ਅਤੇ ਪਰਿਵਾਰ ਨੂੰ ਮਿਲ ਕੇ ਕੈਨੇਡਾ ਵਾਪਸ ਗਿਆ ਸੀ ਕਿ ਕੰਮ ਤੋਂ ਘਰ ਵਾਪਸ ਆਉਂਦੇ ਹਾਦਸਾ ਵਾਪਰ ਗਿਆ। ਪਿੰਡ ਵਾਸੀਆਂ ਵਿੱਚ ਵੀ ਇਹ ਭਾਣਾ ਵਾਪਰਨ ਕਾਰਨ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
    Published by:Krishan Sharma
    First published: