• Home
 • »
 • News
 • »
 • punjab
 • »
 • CHANDIGARH PUNJAB NEWS PUNJAB RICE MILLERS ASSOCIATION WARNS TO GO TO HIGH COURT AGAINST FCI DEMANDS CBI PROBE KS

ਪੰਜਾਬ ਦੇ ਰਾਈਸ ਮਿੱਲ ਮਾਲਕ FCI ਵਿਰੁੱਧ ਕਰਨਗੇ ਹਾਈਕੋਰਟ ਦਾ ਰੁਖ਼! ਗੁਣਵੱਤਾ ਪ੍ਰਣਾਲੀ ਦੀ CBI ਜਾਂਚ ਮੰਗੀ

Punjab News: ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਸੈਣੀ ਨੇ ਕਿਹਾ ਕਿ ਅਨਾਜ ਲਈ ਐਫਸੀਆਈ ਵੱਲੋਂ ਅਪਨਾਈ ਗਈ ਗੁਣਵੱਤਾ ਮੁੱਲਾਕਣ ਪ੍ਰਕਿਰਿਆ ਵਿੱਚ ਕਈ ਤਰਾਂ ਦੀਆਂ ਕਮੀਆਂ ਹਨ। ਇਹ ਕਈ ਤਰਾਂ ਦੀਆਂ ਖਾਮੀਆਂ ਨਾਲ ਭਰਿਆ ਹੈ। ਪਿਛਲੇ 4-5 ਸਾਲਾਂ ਤੋਂ ਅਸੀਂ ਕੰਪਿਊੁਟਰਾਈਜ਼ਡ ਪ੍ਰਯੋਗਸ਼ਾਲਾਵਾਂ ਦੀ ਮੰਗ ਕਰ ਰਹੇ ਹਾਂ ਪਰ ਸਭ ਬੇਕਾਰ, ਉਨਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਹੀ ਨਹੀਂ ਦਿੱਤਾ ਜਾਂਦਾ।

 • Share this:
  ਚੰਡੀਗੜ੍ਹ: Punjab News: ਭਾਰਤੀ ਖਾਦ ਨਿਗਮ (FCI) ਵੱਲੋਂ ਅਨਾਜ ਦੀ ਗੁਣਵੱਤਾ ਪ੍ਰੀਖਣ ਪ੍ਰਣਾਲੀ ਨੂੰ ਲੈ ਕੇ ਜਬਰਦਸਤੀ ਦੇ ਉਪਾਵਾਂ ਤੋਂ ਤੰਗ ਆ ਕੇ ਪੰਜਾਬ ਰਾਈਸ ਮਿਲਰਜ਼ ਐਸੋਸੀਏਸ਼ਨ (PRMA) ਨੇ ਮੰਗਲਵਾਰ ਨੂੰ ਭਾਰਤ ਦੇ ਸਭ ਤੋਂ ਵੱਡੇ ਸਰਵਜਨਕ ਖੇਤਰ ਦੇ ਅਨਾਜ ਖਰੀਦ ਏਜੰਸੀ ਦੇ ਵਿਰੁੱਧ ਹਾਈਕੋਰਟ ਜਾਣ ਦੀ ਚਿਤਾਵਨੀ ਦਿੱਤੀ ਹੈ। ਪੰਜਾਬ ਭਰ ਦੇ ਰਾਈਸ ਮਿਲ ਮਾਲਕਾਂ ਨੇ ਕਿਹਾ ਹੈ ਕਿ ਜੇਕਰ ਗੈਰ ਜ਼ਰੂਰੀ ਅਧਾਰ ’ਤੇ ਮਿਲ ਮਾਲਕਾਂ ਨੂੰ ਪ੍ਰੇਸ਼ਾਨ ਕਰਨਾ ਜਾਰੀ ਰੱਖਿਆ ਜਾਂਦਾ ਹੈ ਤਾਂ ਉਨ੍ਹਾਂ ਕੋਲ ਅਦਾਲਤ ਵਿੱਚ ਜਾਣ ਤੋਂ ਸਿਵਾਏ ਕੋਈ ਚਾਰਾ ਨਹੀਂ ਬਚੇਗਾ।

  ਮੰਗਲਵਾਰ ਇੱਥੇ ਸੈਕਟਰ 27 ਵਿੱਚ ਸਥਿਤ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਆਯੋਜਿਤ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਸੈਣੀ ਨੇ ਕਿਹਾ ਕਿ ਅਨਾਜ ਲਈ ਐਫਸੀਆਈ ਵੱਲੋਂ ਅਪਨਾਈ ਗਈ ਗੁਣਵੱਤਾ ਮੁੱਲਾਕਣ ਪ੍ਰਕਿਰਿਆ ਵਿੱਚ ਕਈ ਤਰਾਂ ਦੀਆਂ ਕਮੀਆਂ ਹਨ। ਇਹ ਕਈ ਤਰਾਂ ਦੀਆਂ ਖਾਮੀਆਂ ਨਾਲ ਭਰਿਆ ਹੈ। ਪਿਛਲੇ 4-5 ਸਾਲਾਂ ਤੋਂ ਅਸੀਂ ਕੰਪਿਊੁਟਰਾਈਜ਼ਡ ਪ੍ਰਯੋਗਸ਼ਾਲਾਵਾਂ ਦੀ ਮੰਗ ਕਰ ਰਹੇ ਹਾਂ ਪਰ ਸਭ ਬੇਕਾਰ, ਉਨਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਹੀ ਨਹੀਂ ਦਿੱਤਾ ਜਾਂਦਾ।

  ਸੈਣੀ ਨੇ ਅੱਗੇ ਕਿਹਾ ਕਿ ਅਨਾਜ ਦੀ ਗੁਣਵੱਤਾ ਦੀ ਜਾਂਚ ਲਈ ਐਫਸੀਆਈ ਦੇ ਪ੍ਰੀਖਣ ਤੰਤਰ ਨੂੰ ਵਿਵਸਥਿਤ ਕਰਨ ਦੀ ਬਜਾਏ ਐਫਸੀਆਈ ਅਧਿਕਾਰੀ ਵਾਰ ਵਾਰ ਸਟਾਕ ਰਿਜੈਕਸ਼ਨ ਦੇ ਮੌਖਿਕ ਆਦੇਸ਼ ਜਾਰੀ ਕਰਕੇ ਸਾਨੂੰ ਪ੍ਰੇਸ਼ਾਨ ਕਰਦੇ ਹਨ। ਹਰ ਤਰਾਂ ਦੇ ਅਨਾਜਾਂ ਦੇ ਪ੍ਰੀਖਣ ਅਜੇ ਵੀ ਮੈਨੂਅਲ ਪ੍ਰਯੋਗਸ਼ਾਲਾਵਾਂ ਵਿੱਚ ਕੀਤੇ ਜਾਂਦੇ ਹਨ, ਜਿਥੇ ਗਲਤ ਨਤੀਜੇ ਆਉਂਦੇ ਹਨ। ਜੇਕਰ ਐਫਸੀਆਈ ਪ੍ਰਬੰਧਨ ਇਸ ਸਬੰਧ ਵਿਚ ਤੁਰੰਤ ਸੁਧਾਰਾਤਮਕ ਉਪਾਅ ਨਹੀਂ ਕਰਦਾ ਅਤੇ ਆਪਣੇ ਕੰਮਕਾਜ ਨੂੰ ਪਾਰਦਰਸ਼ੀ ਨਹੀਂ ਬਣਾਉਂਦਾ ਤਾਂ ਪੀਆਰਐਫਏ ਨੂੰ ਹਾਈਕੋਰਟ ਜਾਣ ਲਈ ਮਜ਼ਬੂਰ ਹੋਣਾ ਪਵੇਗਾ। ਜੇਕਰ ਜ਼ਰੂਰਤ ਪਈ ਤਾਂ ਅਸੀਂ ਸਾਰੇ ਸੜਕਾਂ ’ਤੇ ਵੀ ਉਤਰਨ ਲਈ ਤਿਆਰ ਹਾਂ।

  ਪੀਆਰਐਫਏ ਦੇ ਅਧਿਕਾਰੀਆਂ ਨੇ ਨਿਰਾਸ਼ਾ ਪ੍ਰਗਟ ਕੀਤੀ ਕਿ ਕੁਝ ਦਿਨ ਪਹਿਲਾਂ 14 ਜਨਵਰੀ 2022 - ਐਫਸੀਆਈ ਦੇ 58ਵੇਂ ਸਥਾਪਨਾ ਦਿਵਸ ’ਤੇ ਕੇਂਦਰੀ ਖਾਦ, ਨਾਗਰਿਕ ਸਪਲਾਈ ਅਤੇ ਉਪਭੋਗਤਾ ਮਾਮਲਿਆਂ ਦੇ ਮੰਤਰੀ ਪਿਯੁਸ਼ ਗੋਇਲ ਨੇ ਇਕ ਪ੍ਰੇਸ ਨੋਟ ਦੇ ਮਾਧਿਅਮ ਨਾਲ ਐਫਸੀਆਈ ਦੇ ਕੰਮਕਾਜ ਨੂੰ ਵਿਵਸਥਿਤ ਕਰਨ ਦੇ ਬਾਰੇ ਵਿੱਚ ਇਕ ਨਵੀਂ ਸ਼ੁਰੂਆਤ ਕਰਨ ਦੀ ਸਲਾਹ ਦਿੱਤੀ ਸੀ ਅਤੇ ਆਪਣੇ ਆਪ ਨੂੰ ਇਕ ਪਾਰਦਰਸ਼ੀ ਅਤੇ ਭਿ੍ਰਸ਼ਟਾਚਾਰ ਮੁਕਤ ਸੰਗਠਨ ਦੇ ਰੂਪ ਵਿਚ ਬਦਲਣ ਲਈ ਕਿਹਾ ਸੀ ਪਰ ਅਫਸੋਸ ਦੀ ਗੱਲ ਹੈ ਕਿ ਐਫਸੀਆਈ ਅਧਿਕਾਰੀ ਕੁਝ ਵੀ ਬਦਲਣ ਲਈ ਤਿਆਰ ਨਹੀਂ ਹਨ। ਜ਼ਮੀਨੀ ਪੱਧਰ ਤੇ ਹਾਲਾਤ ਪੂਰੀ ਤਰਾਂ ਨਾਲ ਉਲਟ ਹਨ ਅਤੇ ਕੁਝ ਵੀ ਬਦਲਿਆ ਨਹੀਂ ਜਾ ਰਿਹਾ ਹੈ।

  ਐਫਸੀਆਈ ਦੇ ਕੰਮ ਕਰਨ ਦੇ ਅਨੈਤਿਕ ਤਰੀਕੇ ਦਾ ਉਦਾਹਰਣ ਦਿੰਦੇ ਹੋਏ ਪੀਆਰਐਫਏ ਦੇ ਜਨਰਲ ਸਕੱਤਰ ਗੁਰਦੀਪ ਸਿੰਘ ਚੀਮਾ ਨੇ ਕਿਹਾ ਕਿ 30 ਦਸੰਬਰ 2021 ਨੂੰ ਐਫਸੀਆਈ ਦੇ ਪੰਜਾਬ ਰੀਜਨ ਆਫਿਸ ਚੰਡੀਗੜ ਤੋਂ ਐਫਸੀਆਈ ਦੇ ਕੁਝ ਅਧਿਕਾਰੀਆਂ ਨੇ ਐਫਸੀਆਈ ਦੇ ਰੂਪਨਗਰ ਡਿਪੂ ਦਾ ਦੌਰਾ ਕੀਤਾ। ਚੌਲ ਦੇ ਸਟਾਕ ਲੈ ਜਾਣ ਵਾਲੇ ਕੁਝ ਟਰੱਕਾਂ ਨੂੰ ਉਨਾਂ ਦੇ ਮੌਖਿਕ ਹੁਣ ’ਤੇ ਹੀ ਵਾਪਸ ਭੇਜ ਦਿੱਤਾ ਗਿਆ।

  ਚੀਮਾ ਨੇ ਦਸਿਆ ਕਿ ਹਾਲਾਂਕਿ ਜਦੋਂ ਡਿਪੂ ਅਧਿਕਾਰੀਆਂ ਵੱਲੋਂ ਸਟਾਕ ਦੀ ਜਾਂਚ ਕੀਤੀ ਗਈ ਤਾਂ ਇਹ ਮਨਜ਼ੂਰ ਸੀਮਾ ਦੇ ਅੰਦਰ ਪਾਏ ਗਏ ਪਰ ਉਨਾਂ ਨੂੰ ਐਫਸੀਆਈ, ਚੰਡੀਗੜ ਦੇ ਨਰੀਖਣ ਟੀਮ ਦੇ ਮੌਖਿਕ ਹੁਕਮ ’ਤੇ ਖਾਰਜ ਕਰ ਦਿੱਤਾ ਗਿਆ। ਮੌਕੇ ’ਤੇ ਮੌਜੂਦਾ ਪੀਆਰਐਫਏ ਪਦਅਧਿਕਾਰੀਆਂ ਨੇ ਐਫਸੀਆਈ ਕੋਲ ਅਪੀਲ ਦਾਇਰ ਕੀਤੀ। ਰੂਪ ਨਗਰ ਤੋਂ ਨਮੁਨੇ ਸੀਲ ਕਰਕੇ ਵਿਸ਼ਲੇਸ਼ਣ ਲਈ ਭੇਜੇ ਗਏ ਸਨ। ਨਮੂਨਿਆਂ ਦੇ ਵਿਸ਼ਲੇਸ਼ਣ ਦੇ ਨਤੀਜੇ ਜ਼ਿਲਾ ਪ੍ਰਯੋਗਸ਼ਾਲਾ ਚੰਡੀਗੜ ਖੇਤਰੀ ਪ੍ਰਯੋਗਸ਼ਾਲਾ ਅਤੇ ਸੀਜੀਏਐਲ ਪ੍ਰਯੋਗਸ਼ਾਲਾ ਨਵੀਂ ਦਿੱਲੀ ਵੱਲੋਂ ਕੀਤੇ ਗਏ ਸਨ, ਜੋ ਇਕ ਦੂਜੇ ਨਾਲ ਮੇਲ ਨਹੀਂ ਖਾਂਦੇ ਸਨ। ਨਤੀਜੇ ਨੂੰ ਲੈ ਕੇ ਹੈਰਾਨੀ ਦੀ ਗੱਲ ਹੈ ਕਿ ਇਕ ਹੀ ਸੈਂਪਲ ਦੇ ਨਤੀਜੇ ਵਿੱਚ ਗੁਣਵੱਤਾ ਨੂੰ ਲੈ ਕੇ 10 ਫੀਸਦੀ ਤੋਂ 200 ਫੀਸਦੀ ਤੱਕ ਦਾ ਵਖਰੇਵਾਂ ਦਸਿਆ ਗਿਆ ਸੀ।

  ਰਾਈਸ ਮਿਲਰਜ਼ ਨੇ ਵੀ ਮੀਡੀਆ ਦੇ ਸਾਮਹਣੇ ਇਸ ਤਰਾਂ ਦੇ ਮਾਮਲਿਆਂ ਦੀ ਰਿਪੋਰਟ ਪੇਸ਼ ਕੀਤੀ। ਪ੍ਰੈਸ ਮਿਲਣੀ ਦੇ ਦੌਰਾਨ, ਪੰਜਾਬ ਦੇ ਰਾਈਸ ਮਿੱਲਰਾਂ ਨੇ ਐਫਸੀਆਈ ਦੇ 'ਗਲਤ' ਗੁਣਵੱਤਾ ਜਾਂਚ ਪ੍ਰਣਾਲੀਆਂ ਦੀ ਸੀਬੀਆਈ ਜਾਂ ਵਿਜੀਲੈਂਸ ਜਾਂਚ ਦੀ ਮੰਗ ਕੀਤੀ।

  ਐਸੋ. ਦੇ ਵਾਈਸ ਪ੍ਰਧਾਨ ਸੰਜੀਵ ਕੁਮਾਰ ਨੇ ਕਿਹਾ ਕਿ ਕੇਂਦਰੀ ਖਾਦ ਮੰਤਰਾਲੇ ਨੂੰ ਐਫਸੀਆਈ ਦੇ ਉਚ ਅਧਿਕਾਰੀਆਂ ਵਿਰੁੱਧ ਅਨੁਸ਼ਾਸਨਿਕ ਕਾਰਵਾਈ ਸ਼ੁਰੂ ਕਰਨੀ ਚਾਹੀਦੀ ਹੈ, ਜੋ ਵੱਖ ਵੱਖ ਪ੍ਰਯੋਗਸ਼ਾਲਾਵਾਂ ਤੋਂ ਇਕ ਹੀ ਸਟਾਕ ਦੇ ਨਮੂਨਿਆਂ ਦੇ ਪਰਸਪਰ ਵਿਰੋਧੀ ਵਿਸ਼ਲੇਸ਼ਣ ਨਤੀਜਿਆਂ ਨੂੰ ਲੈ ਕੇ ਅੱਖਾਂ ਬੰਦ ਕਰ ਰਹੇ ਹਨ। ਇਹ ਪੂਰੀ ਤਰਾਂ ਨਾਲ ਹਾਸੇਜਨਕ ਨਤੀਜੇ ਹਨ, ਪਰ ਇਹ ਪੂਰੀ ਖੇਡ ਐਫਸੀਆਈ ਦੇ ਕੁਝ ਅਧਿਕਾਰੀਆਂ ਵੱਲੋਂ ਮੈਨੇਜ ਕੀਤੀ ਜਾ ਰਹੀ ਹੈ। ਜਿਸ ਦਾ ਸਾਲਾਂ ਤੋਂ ਤਬਾਦਲਾ ਨਹੀਂ ਹੋਇਆ ਹੈ। ਉਹ ਐਫਸੀਆਈ ਦੇ ਕੰਮ ਕਾਜ ਨੂੰ ਸਹੀ ਢੰਗ ਨਾਲ ਚਲਾਉਣ ਵਿੱਚ ਸਭ ਤੋਂ ਵੱਡੀ ਰੁਕਾਵਟ ਹਨ ਅਤੇ ਉਹ ਆਪਣੇ ਨਿੱਜੀ ਹਿਤਾਂ ਲਈ ਪੂਰੇ ਸਿਸਟਮ ਨੂੰ ਖਰਾਬ ਕਰ ਰਹੇ ਹਨ।

  ਪੰਜਾਬ ਦੇ ਵੱਖ ਵੱਖ ਇਲਾਕਿਆਂ ਤੋਂ ਆਏ ਚੌਲ ਮਿਲ ਮਾਲਿਕਾਂ ਨੇ ਦਸਿਆ ਕਿ ਰੂਪਨਗਰ ਕਾਂਡ ਸਿਰਫ਼ ਇਕ ਇਕੱਲਾ ਮਾਮਲਾ ਨਹੀਂ ਹੈ, ਸਗੋਂ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਅਜਿਹੀਆਂ ਕਈ ਘਟਨਾਵਾਂ ਹੋਈਆਂ ਹਨ। ਹਾਲਾਤ ਇਸ ਤਰਾਂ ਨਾਲ ਬਣੇ ਹੋਏ ਹਨ ਕਿ ਗਲਤ ਕੰਮ ਕਰਨ ਵਾਲੇ ਐਫਸੀਆਈ ਦੇ ਰੀਜਨ ਦਫਤਰ ਦੇ ਇਨਾਂ ਗੜਬੜ ਅਧਿਕਾਰੀਆਂ ਨੂੰ ਕਾਬੂ ਕਰਨ ਲਈ ਸਖਤ ਕਦਮ ਨਹੀਂ ਚੁੱਕੇ ਗਏ ਤਾਂ ਅੱਗੇ ਤੋਂ ਵੀ ਅਜਿਹੇ ਹੀ ਕਾਂਡ ਹੁੰਦੇ ਰਹਿਣਗੇ। ਉਨਾਂ ਨੇ ਕਿਹਾ ਕਿ ਇਨਾਂ ਮੁੱਦਿਆਂ ’ਤੇ ਕੇਂਦਰੀ ਖਾਦ ਮੰਤਰਾਲੇ ਅਤੇ ਐਫਸੀਆਈ ਪ੍ਰਬੰਧਨ ਨਾਲ ਕਈ ਵਾਰ ਚਰਚਾ ਕੀਤੀ ਜਾ ਚੁੱਕੀ ਹੈ। ਪਰ ਇਸ ਦਾ ਕੋਈ ਸਾਰਥਕ ਨਤੀਜਾ ਨਹੀਂ ਨਿਕਲਿਆ। ਕਿਤੋਂ ਵੀ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ।

  ਪੀਆਰਐਮਏ ਦੇ ਪਦਾਅਧਿਕਾਰੀਆਂ ਨੇ ਨਿਰਾਸ਼ਾ ਪ੍ਰਗਟ ਕੀਤੀ ਕਿ ਜਿਸ ਤਰਾਂ ਨਾਲ ਰਾਈਸ ਮਿਲਰਜ਼ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਉਸ ਨੂੰ ਲੈ ਕੇ ਉਨਾਂ ਦੀ ਫਰਿਆਦ ਨੂੰ ਕੋਈ ਸੁਣ ਵੀ ਨਹੀਂ ਰਿਹਾ ਹੈ। ਜਿਸ ਤੋਂ ਤਾਂ ਇਹ ਲਗਦਾ ਹੈ ਕਿ ਹੇਠਾਂ ਤੋਂ ਲੈ ਕੇ ਉਪਰ ਤੱਕ ਸਾਰੇ ਇਕ ਹੀ ਹਨ। ਇਸ ਤਰਾਂ ਦੇ ਹਾਲਾਤ ਨੂੰ ਦੇਖਦੇ ਹੋਏ ਹੀ ਉਨਾਂ ਨੂੰ ਮੀਡੀਆ ਵਿੱਚ ਆਉਣਾ ਪਿਆ ਅਤੇ ਜੇਕਰ ਅਜੇ ਵੀ ਉਨ੍ਹਾਂ ਦੀ ਆਵਾਜ਼ ਨਹੀਂ ਸੁਣੀ ਗਈ ਤਾਂ ਉਹ ਇਨਸਾਫ਼ ਲਈ ਅਦਾਲਤ ਵਿੱਚ ਜਾਣ ਲਈ ਮਜ਼ਬੂੁਰ ਹੋਣਗੇ।
  Published by:Krishan Sharma
  First published: