Home /News /punjab /

Punjab News: ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਹੋਏ ਕੋਰੋਨਾ ਪੌਜ਼ੀਟਿਵ

Punjab News: ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਹੋਏ ਕੋਰੋਨਾ ਪੌਜ਼ੀਟਿਵ

(file photo)

(file photo)

Punjab News: ਦੇਸ਼ ਭਰ ਵਿੱਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ (Corona Virus in Punjab) ਦੇ ਪੰਜਾਬ ਵਿੱਚ ਵੀ ਤੇਜ਼ੀ ਨਾਲ ਮਾਮਲੇ ਸਾਹਮਣੇ ਆ ਰਹੇ ਹਨ। ਕੋਰੋਨਾ ਮਹਾਂਮਾਰੀ ਇਸ ਕਦਰ ਤੇਜ਼ੀ ਨਾਲ ਵਧ ਰਹੀ ਹੈ ਕਿ ਪੰਜਾਬ ਸਰਕਾਰ (Punjab Government) ਦੇ ਕੈਬਨਿਟ ਮੰਤਰੀ (Punjab Cabinet Minister) ਤੱਕ ਵੀ ਪੁੱਜ ਗਈ ਹੈ। ਪੰਜਾਬ ਸਰਕਾਰ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Warring) ਦੀ ਕੋਰੋਨਾ ਰਿਪੋਰਟ ਪੌਜ਼ੀਟਿਵ (Corona Positive) ਆਉਣ ਦੀ ਖ਼ਬਰ ਹੈ।

ਹੋਰ ਪੜ੍ਹੋ ...
  • Share this:

    ਚੰਡੀਗੜ੍ਹ: Punjab News: ਦੇਸ਼ ਭਰ ਵਿੱਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ (Corona Virus in Punjab) ਦੇ ਪੰਜਾਬ ਵਿੱਚ ਵੀ ਤੇਜ਼ੀ ਨਾਲ ਮਾਮਲੇ ਸਾਹਮਣੇ ਆ ਰਹੇ ਹਨ। ਕੋਰੋਨਾ ਮਹਾਂਮਾਰੀ ਇਸ ਕਦਰ ਤੇਜ਼ੀ ਨਾਲ ਵਧ ਰਹੀ ਹੈ ਕਿ ਪੰਜਾਬ ਸਰਕਾਰ (Punjab Government) ਦੇ ਕੈਬਨਿਟ ਮੰਤਰੀ (Punjab Cabinet Minister) ਤੱਕ ਵੀ ਪੁੱਜ ਗਈ ਹੈ। ਪੰਜਾਬ ਸਰਕਾਰ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Warring) ਦੀ ਕੋਰੋਨਾ ਰਿਪੋਰਟ ਪੌਜ਼ੀਟਿਵ (Corona Positive) ਆਉਣ ਦੀ ਖ਼ਬਰ ਹੈ।

    ਪੰਜਾਬ 'ਚ ਤੇਜ਼ੀ ਨਾਲ ਵਧ ਰਿਹਾ ਕੋਰੋਨਾ ਵਾਇਰਸ

    ਪੰਜਾਬ 'ਚ ਦਿਨੋਂ ਦਿਨ ਕੋਰੋਨਾ ਦੇ ਹਾਲਾਤ ਖ਼ਰਾਬ ਹੁੰਦੇ ਜਾ ਰਹੇ ਹਨ। ਹਰ ਰੋਜ਼ ਪੌਜ਼ਟਿਵ ਕੇਸਾਂ ਦਾ ਅੰਕੜਾ ਵਧਦਾ ਹੀ ਜਾ ਰਿਹਾ ਹੈ। ਕੇਸ ਰੁਕਣ ਜਾਂ ਘਟਣ ਦਾ ਨਾਂਅ ਨਹੀਂ ਲੈ ਰਹੇ ਹਨ। ਸੋਮਵਾਰ ਨੂੰ ਪੰਜਾਬ `ਚ 3969 ਕੋਰੋਨਾ ਦੇ ਪੌਜ਼ਟਿਵ ਮਰੀਜ਼ ਸਾਹਮਣੇ ਆਏ। ਇਸ ਦੇ ਨਾਲ ਹੀ ਸੂਬੇ ਵਿੱਚ ਕੋਰੋਨਾ ਦੇ ਕੁੱਲ ਕੇਸਾਂ ਦਾ ਅੰਕੜਾ 625347 `ਤੇ ਪਹੁੰਚ ਗਿਆ।

    ਦਸ ਦਈਏ ਕਿ ਸੋਮਵਾਰ ਨੂੰ 5 ਜ਼ਿਲ੍ਹਿਆਂ `ਚ 7 ਮਰੀਜ਼ਾਂ ਨੇ ਕੋਰੋਨਾ ਨਾਲ ਦਮ ਤੋੜ ਦਿੱਤਾ, ਜਿਸ ਤੋਂ ਬਾਅਦ ਪੰਜਾਬ `ਚ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਕੁੱਲ ਗਿਣਤੀ 16683 ਹੋ ਗਈ ਹੈ। 2022 ਦੇ ਸ਼ੁਰੂਆਤ ਵਿਚ ਹੀ ਇਹ ਅੰਕੜੇ ਹੈਰਾਨ ਪਰੇਸ਼ਾਨ ਕਰਦੇ ਹਨ। ਇਸ ਦੇ ਨਾਲ ਹੀ ਇਹ ਵੀ ਦੱਸ ਦਈਏ ਕਿ ਇਸ ਸਮੇਂ ਪੰਜਾਬ `ਚ ਕੁੱਲ 304 ਮਰੀਜ਼ਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜੋ ਇਸ ਸਮੇਂ ਆਕਸੀਜਨ ਸਪੋਰਟ `ਤੇ ਹਨ। ਇਨ੍ਹਾਂ ਵਿੱਚੋਂ 85 ਮਰੀਜ਼ਾਂ ਦੀ ਹਾਲਤ ਅਤਿ ਗੰਭੀਰ ਹੋਣ ਕਾਰਨ ਇਨ੍ਹਾਂ ਨੂੰ ਆਈਸੀਯੂ `ਚ ਸ਼ਿਫ਼ਟ ਕੀਤਾ ਗਿਆ ਹੈ। ਜਦਕਿ 12 ਮਰੀਜ਼ ਇਸ ਸਮੇਂ ਵੈਂਟੀਲੇਟਰ `ਤੇ ਹਨ। ਸਰਕਾਰੀ ਅੰਕੜਿਆਂ ਦੇ ਮੁਤਾਬਕ ਇਸ ਸਮੇਂ ਪੰਜਾਬ `ਚ ਕੁੱਲ 19379 ਕੇਸ ਐਕਟਿਵ ਦਸੇ ਜਾ ਰਹੇ ਹਨ।

    Published by:Krishan Sharma
    First published:

    Tags: Amarinder Raja Warring, Congress, Corona, Coronavirus, COVID-19, Omicron, Punjab congess, Transport