• Home
  • »
  • News
  • »
  • punjab
  • »
  • CHANDIGARH PUNJAB NOW CONGRESS QUESTION BJP ON ISSUE OF BSF TARUN CHUGH TOOK CONGRESS BY SURPRISE KS

ਹੁਣ ਕਾਂਗਰਸੀ, ਭਾਜਪਾ ਨੂੰ ਸਵਾਲ ਕਰਨਗੇ? ਬੀਐਸਐਫ ਦੇ ਮੁੱਦੇ 'ਤੇ ਤਰੁਣ ਚੁੱਘ ਨੇ ਕਾਂਗਰਸੀਆਂ ਨੂੰ ਲਿਆ ਆੜੇ ਹੱਥੀਂ

ਭਾਜਪਾ ਆਗੂ ਨੇ ਕਿਹਾ ਕਿ ਕਾਂਗਰਸ ਨੇ ਹੀ ਸ੍ਰੀ ਹਰਮੰਦਿਰ ਸਾਹਿਬ 'ਤੇ ਫੌਜਾਂ ਚੜ੍ਹਾਈਆਂ ਸਨ ਅਤੇ ਸੰਘੀ ਢਾਂਚੇ ਦੀ ਸੰਘੀ ਘੁੱਟੀ ਸੀ, ਤਾਂ ਫਿਰ ਅੱਜ ਕੇਂਦਰ ਸਰਕਾਰ ਵੱਲੋਂ ਬੀਐਸਐਫ ਦਾ ਘੇਰਾ ਵਧਾਉਣ 'ਤੇ ਉਹ ਕਿਸ ਹੱਕ ਨਾਲ ਸਵਾਲ ਚੁੱਕ ਰਹੀ ਹੈ।

  • Share this:
    ਚੰਡੀਗੜ੍ਹ: ਪੰਜਾਬ (Punjab) ਵਿੱਚ ਕੇਂਦਰ ਸਰਕਾਰ (Center Government) ਵੱਲੋਂ ਬੀਐਸਐਫ (BSF) ਦਾ ਘੇਰਾ 15 ਕਿਲੋਮੀਟਰ ਤੋਂ 50 ਕਿਲੋਮੀਟਰ ਤੱਕ ਵਧਾਏ ਜਾਣ ਦੇ ਮੁੱਦੇ 'ਤੇ ਛਿੜੀ ਰਾਜਨੀਤੀ 'ਤੇ ਭਾਜਪਾ ਨੇ ਪੰਜਾਬ ਕਾਂਗਰਸ (Punjab Congress) 'ਤੇ ਵੱਡਾ ਹਮਲਾ ਕੀਤਾ ਹੈ। ਕਾਂਗਰਸ 'ਤੇ ਹਮਲਾ ਕਰਦਿਆਂ ਭਾਜਪਾ (Bjp) ਆਗੂ ਨੇ ਕਿਹਾ ਕਿ ਹੁਣ ਇਨ੍ਹਾਂ ਕਾਂਗਰਸੀਆਂ ਦੀ ਇੰਨੀ ਹਿੰਮਤ ਹੋ ਗਈ ਕਿ ਸਾਡੇ ਕੋਲੋਂ ਸਵਾਲ ਪੁੱਛਣਗੇ?, ਜਿਹੜੀ ਕਾਂਗਰਸ ਨੇ ਖੁਦ ਸਿੱਖਾਂ ਦੇ ਪਵਿੱਤਰ ਧਾਰਮਿਕ ਸਥਾਨ ਸ੍ਰੀ ਹਰਮੰਦਿਰ ਸਾਹਿਬ (Sri Harmandir Sahib) 'ਤੇ ਫੌਜਾਂ ਚੜ੍ਹਾਈਆਂ।

    ਭਾਜਪਾ ਆਗੂ ਤਰੁਣ ਚੁੱਘ (Tarun Chugh) ਨੇ ਕਾਂਗਰਸ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਬੀਐਸਐਫ ਦੇ ਮੁੱਦੇ 'ਤੇ ਸੰਘੀ ਢਾਂਚੇ ਦਾ ਗਲਾ ਘੁੱਟਣ ਦੀ ਗੱਲ ਕਹਿਣ ਵਾਲੀ ਕਾਂਗਰਸ ਨੇ ਹੀ ਅਸਲ ਵਿੱਚ ਸੰਘੀ ਢਾਂਚੇ ਦਾ ਗਲਾ ਘੁੱਟਿਆ ਸੀ। ਆਗੂ ਨੇ ਕਿਹਾ ਕਿ ਇਹ ਕਾਂਗਰਸ ਹੀ ਸੀ, ਜਿਸ ਨੇ ਪੰਜਾਬ ਦੇ ਚੌਂਕਾਂ ਵਿੱਚ ਫੌਜਾਂ ਤੈਨਾਤ ਕੀਤੀਆਂ ਸਨ। ਹੁਣ ਕਾਂਗਰਸ ਉਨ੍ਹਾਂ ਨੂੰ ਸਵਾਲ ਪੁੱਛੇਗੀ?

    ਭਾਜਪਾ ਆਗੂ ਨੇ ਕਿਹਾ ਕਿ ਕਾਂਗਰਸ ਨੇ ਹੀ ਸ੍ਰੀ ਹਰਮੰਦਿਰ ਸਾਹਿਬ 'ਤੇ ਫੌਜਾਂ ਚੜ੍ਹਾਈਆਂ ਸਨ ਅਤੇ ਸੰਘੀ ਢਾਂਚੇ ਦੀ ਸੰਘੀ ਘੁੱਟੀ ਸੀ, ਤਾਂ ਫਿਰ ਅੱਜ ਕੇਂਦਰ ਸਰਕਾਰ ਵੱਲੋਂ ਬੀਐਸਐਫ ਦਾ ਘੇਰਾ ਵਧਾਉਣ 'ਤੇ ਉਹ ਕਿਸ ਹੱਕ ਨਾਲ ਸਵਾਲ ਚੁੱਕ ਰਹੀ ਹੈ। ਕਿਸ ਹੱਕ ਨਾਲ ਉਹ ਭਾਜਪਾ ਨੂੰ ਬੀਐਸਐਫ ਦੇ ਮੁੱਦੇ 'ਤੇ ਸਵਾਲ ਚੁੱਕ ਸਕਦੀ ਹੈ। ਜਦੋਂ ਕਿ ਭਾਜਪਾ ਸਰਕਾਰ ਨੇ ਦੇਸ਼ ਅਤੇ ਪੰਜਾਬ ਦੀ ਅੰਦਰੂਨੀ ਸੁਰੱਖਿਆ ਨੂੰ ਲੈ ਕੇ ਇਹ ਕਦਮ ਚੁੱਕਿਆ ਹੈ।

    ਉਨ੍ਹਾਂ ਕਿਹਾ ਕਿ ਪੰਜਾਬ ਦਾ ਬੱਚਾ-ਬੱਚਾ ਜਾਣਦਾ ਹੈ ਕਿ ਪੰਜਾਬ ਵਿੱਚ ਲੋਕਤੰਤਰ ਦਾ ਘਾਣ ਕਿਸ ਨੇ ਕੀਤਾ। ਇਹ ਕਾਂਗਰਸ ਹੀ ਹੈ, ਜਿਸ ਨੇ ਫੈਡਰਲ ਸਿਸਟਮ ਨੂੰ ਤਬਾਹ ਕੀਤਾ ਸੀ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਦੀਆਂ ਕਿੰਨੀਆਂ ਸਰਕਾਰਾਂ ਆਈਆਂ, ਜਿਹੜੀਆਂ ਕਾਂਗਰਸ ਨੇ ਭੰਗ ਕੀਤੀਆਂ। ਹਰਚੰਦ ਸਿੰਘ ਲੌਂਗੋਵਾਲ ਸਮਝੌਤਾ ਵੀ ਕਾਂਗਰਸ ਨੇ ਭੰਗ ਕੀਤਾ ਤੇ ਹੁਣ ਕਾਂਗਰਸ ਉਨ੍ਹਾਂ ਨੂੰ ਫੈਡਰਲ ਸਿਸਟਮ ਸਮਝਾਵੇਗੀ?
    Published by:Krishan Sharma
    First published: