Home /News /punjab /

ਸਹੂਲਤ: ਹੁਣ NRI ਨੂੰ ਨਹੀਂ ਪਵੇਗੀ ਚੰਡੀਗੜ੍ਹ ਜਾਣ ਦੀ ਲੋੜ, 500 ਰੁਪਏ ਨਾਲ ਕਰਵਾ ਸਕਣਗੇ ਦਸਤਾਵੇਜ਼ਾਂ ਦੀ ਜਾਂਚ 

ਸਹੂਲਤ: ਹੁਣ NRI ਨੂੰ ਨਹੀਂ ਪਵੇਗੀ ਚੰਡੀਗੜ੍ਹ ਜਾਣ ਦੀ ਲੋੜ, 500 ਰੁਪਏ ਨਾਲ ਕਰਵਾ ਸਕਣਗੇ ਦਸਤਾਵੇਜ਼ਾਂ ਦੀ ਜਾਂਚ 

ਹੁਣ NRI ਨੂੰ ਨਹੀਂ ਪਵੇਗੀ ਚੰਡੀਗੜ੍ਹ ਜਾਣ ਦੀ ਲੋੜ, 500 ਰੁਪਏ ਨਾਲ ਕਰਵਾ ਸਕਣਗੇ ਦਸਤਾਵੇਜ਼ਾਂ ਦੀ ਜਾਂਚ

ਹੁਣ NRI ਨੂੰ ਨਹੀਂ ਪਵੇਗੀ ਚੰਡੀਗੜ੍ਹ ਜਾਣ ਦੀ ਲੋੜ, 500 ਰੁਪਏ ਨਾਲ ਕਰਵਾ ਸਕਣਗੇ ਦਸਤਾਵੇਜ਼ਾਂ ਦੀ ਜਾਂਚ

 • Share this:
  ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ 'ਤੇ NRI ਨੂੰ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਹੁਣ ਇੱਕ ਨਵੀਂ ਸਹੂਲਤ ਨਾਲ ਐਨਆਰਆਈ ਨੂੰ (NRI) ਸੈਲ ਨਾਲ ਜੁੜੇ ਦਸਤਾਵੇਜ਼ ਨੂੰ ਤਸਦੀਕ ਕਰਵਾਉਣ ਲਈ ਕਿਤੇ ਜਾਣ ਦੀ ਲੋੜ ਨਹੀਂ ਹੈ। ਇਸਤੋਂ ਪਹਿਲਾਂ ਐਨਆਰਆਈਜ਼ ਨੂੰ ਦਸਤਾਵੇਜ਼ਾਂ ਦੀ ਜਾਂਚ ਲਈ ਚੰਡੀਗੜ੍ਹ ਦਫ਼ਤਰ ਵਿਖੇ ਜਾਣਾ ਪੈਂਦਾ ਸੀ, ਪਰੰਤੂ ਹੁਣ ਉਹ ਇਹ ਜਾਂਚ ਨੇੜਲੇ ਸੇਵਾ ਕੇਂਦਰਾਂ ਵਿਚੋਂ ਹੀ ਕਰਵਾ ਸਕਣਗੇ।

  ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਚਾਹਵਾਨ ਐਨਆਰਆਈਜ਼ ਇਹ ਸਹੂਲਤ ਸੇਵਾ ਕੇਂਦਰਾਂ ਵਿਚੋਂ 500 ਰੁਪਏ ਰਾਹੀਂ ਪ੍ਰਾਪਤ ਕਰ ਸਕਦੇ, ਜਿਸ ਦੀ ਉਨ੍ਹਾਂ ਨੂੰ ਬਾਕਾਇਦਾ ਰਸੀਦ ਵੀ ਮਿਲ ਜਾਵੇਗੀ।

  ਉਨ੍ਹਾਂ ਦੱਸਿਆ ਕਿ ਇੱਕ ਵਾਰੀ ਐਨਆਰਆਈ ਸੇਵਾ ਕੇਂਦਰਾਂ ਵਿੱਚ ਆਪਣੇ ਦਸਤਾਵੇਜ਼ ਜਮ੍ਹਾਂ ਕਰਵਾਉਂਦੇ ਹਨ ਤਾਂ ਇਨ੍ਹਾਂ ਨੂੰ ਤਸਦੀਕ ਕਰਵਾਉਣ ਦੀ ਸਾਰੀ ਜ਼ਿੰਮੇਵਾਰ ਸੇਵਾ ਕੇਂਦਰ ਦੀ ਹੋਵੇਗੀ। ਬਿਨੈਕਰਤਾ ਵੱਲੋਂ ਦਸਤਾਵੇਜ਼ ਜਮ੍ਹਾਂ ਕਰਵਾਉਣ ਦੀ ਜਾਣਕਾਰੀ ਮੋਬਾਈਲ ਨੰਬਰ 'ਤੇ ਸੰਦੇਸ਼ ਰਾਹੀਂ ਵੀ ਪ੍ਰਾਪਤ ਹੋਵੇਗੀ। ਇਸਤੋਂ ਇਲਾਵਾ ਤਸਦੀਕ ਹੋਣ ਉਪਰੰਤ ਵੀ ਜਾਣਕਾਰੀ ਸੰਦੇਸ਼ ਰਾਹੀਂ ਹੀ ਮਿਲੇਗੀ ਅਤੇ ਉਹ ਕੇਂਦਰ ਤੋਂ ਦਸਤਾਵੇਜ਼ ਦੀ ਰਿਪੋਰਟ ਪ੍ਰਾਪਤ ਕਰ ਸਕਦੇ ਹਨ।

  ਜਲੰਧਰ ਦੇ 13 ਕੇਂਦਰਾਂ ਵਿੱਚ ਸਹੂਲਤ

  ਡੀਸੀ ਥੋਰੀ ਨੇ ਦੱਸਿਆ ਕਿ ਜਲੰਧਰ ਜ਼ਿਲ੍ਹੇ ਵਿੱਚ 33 ਸੇਵਾ ਕੇਂਦਰਾਂ ਵਿੱਚ ਇਹ ਸਹੂਲਤ ਮਿਲ ਰਹੀ ਹੈ, ਜਿਨ੍ਹਾਂ ਵਿੱਚੋਂ ਲਗਭਗ 18 ਇਕੱਲੇ ਸ਼ਹਿਰ ਵਿੱਚ ਹੀ ਹਨ। ਉਕਤ ਸੇਵਾ ਕਿਸੇ ਵੀ ਸੇਵਾ ਕੇਂਦਰ ਵਿਚੋਂ ਲਈ ਜਾ ਸਕਦੀ ਹੈ। ਇਸਤੋਂ ਪਹਿਲਾਂ ਸੇਵਾ ਕੇਂਦਰ ਵਿੱਚ ਆਧਾਰ ਕਾਰਡ, ਜਨਮ-ਮੌਤ, ਜਾਤੀ ਪ੍ਰਮਾਣ ਪੱਤਰ, ਰਿਹਾਇਸ਼ੀ ਦਸਤਾਵੇਜ਼ ਸਣੇ 332 ਸਹੂਲਤਾਂ ਪਹਿਲਾਂ ਹੀ ਮਿਲ ਰਹੀਆਂ ਹਨ।

  Published by:Krishan Sharma
  First published:

  Tags: NRIs, Punjab, Punjabi NRIs, Scheme

  ਅਗਲੀ ਖਬਰ