• Home
  • »
  • News
  • »
  • punjab
  • »
  • CHANDIGARH PUNJAB POLICE POLICEMEN WERE DRUNK AT CMS SONS WEDDING SENIOR PUNJAB POLICE OFFICIAL REVEALS IN LETTER KS

CM ਦੇ ਮੁੰਡੇ ਦੇ ਵਿਆਹ 'ਚ 'ਸ਼ਰਾਬੀ' ਸਨ ਪੁਲਿਸ ਮੁਲਾਜ਼ਮ, ਪੰਜਾਬ ਦੇ ਸੀਨੀਅਰ ਪੁਲਿਸ ਅਧਿਕਾਰੀ ਨੇ ਪੱਤਰ 'ਚ ਖੁਲਾਸਾ

ਰਾਜ ਦੇ ਪੁਲਿਸ ਡਾਇਰੈਕਟਰ ਜਨਰਲ ਨੂੰ ਲਿਖੇ ਇੱਕ ਵਿਸਤ੍ਰਿਤ ਪੱਤਰ ਵਿੱਚ ਸੀਨੀਅਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸੁਰੱਖਿਆ ਪ੍ਰਬੰਧਾਂ ਵਿੱਚ ਕਮੀ ਪਾਈ ਗਈ ਸੀ। ਬਹੁਤ ਸਾਰੇ ਹਥਿਆਰਬੰਦ ਕਰਮਚਾਰੀ ਮੁੱਖ ਗੇਟ 'ਤੇ 'ਕਮਜ਼ੋਰ ਚੈਕਿੰਗ' ਕਾਰਨ ਬਿਨਾਂ ਜਾਂਚ ਦੇ ਹੀ ਸਮਾਗਮ ਅੰਦਰ ਦਾਖਲ ਹੋਏ।

 file photo

file photo

  • Share this:
    ਚੰਡੀਗੜ੍ਹ: ਮੁੱਖ ਮੰਤਰੀ (Chief Minister) ਚਰਨਜੀਤ ਸਿੰਘ ਚੰਨੀ (Charanjeet Singh Channi) ਦੇ ਮੁੰਡੇ ਦੇ ਵਿਆਹ ਸਮਾਰੋਹ ਵਿੱਚ ਕਈ ਵਰਦੀਧਾਰੀ ਪੁਲਿਸ ਮੁਲਾਜ਼ਮਾਂ ਨੇ ਸ਼ਰਾਬ (Drunken Policemen) ਪੀਤੀ ਹੋਈ ਸੀ। ਇਹ ਖੁਲਾਸਾ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਸੂਬੇ ਦੇ ਉੱਚ ਪੁਲਿਸ ਅਧਿਕਾਰੀ ਨੂੰ ਲਿਖੇ ਪੱਤਰ ਵਿੱਚ ਕੀਤਾ ਹੈ। ਪੱਤਰ ਵਿੱਚ ਸੁਰੱਖਿਆ ਵਿੱਚ ਕਈ ਹੋਰ ਕਮੀਆਂ ਵੀ ਦੱਸੀਆਂ ਗਈਆਂ ਹਨ। ਇਸ ਸਬੰਧ 'ਚ ਇੱਕ ਪੁਲਿਸ ਅਧਿਕਾਰੀ ਨੂੰ ਮੁਅੱਤਲ ਵੀ ਕੀਤਾ ਗਿਆ ਹੈ।

    ਦੱਸ ਦੇਈਏ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੁੱਤਰ ਨਵਜੋਤ ਸਿੰਘ ਦਾ ਵਿਆਹ (Channi Son wedding) ਐਤਵਾਰ ਨੂੰ ਮੋਹਾਲੀ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਸਿਮਰਨਧੀਰ ਕੌਰ ਨਾਲ ਹੋਇਆ। ਵਿਆਹ ਸਮਾਗਮ ਨਾਲ ਸਬੰਧਤ 8 ਅਕਤੂਬਰ ਨੂੰ ਮੋਹਾਲੀ (Mohali) ਦੇ ਅਰਿਸਤਾ ਰਿਜ਼ੋਰਟ ਵਿੱਚ ਆਯੋਜਿਤ "ਮਹਿਲਾ ਸੰਗੀਤ ਸਮਾਰੋਹ" ਵਿੱਚ ਸੁਰੱਖਿਆ ਕਮੀਆਂ ਮਿਲੀਆਂ ਸਨ।

    ਰਾਜ ਦੇ ਪੁਲਿਸ ਡਾਇਰੈਕਟਰ ਜਨਰਲ (DGP) ਨੂੰ ਲਿਖੇ ਇੱਕ ਵਿਸਤ੍ਰਿਤ ਪੱਤਰ ਵਿੱਚ ਸੀਨੀਅਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸੁਰੱਖਿਆ ਪ੍ਰਬੰਧਾਂ ਵਿੱਚ ਕਮੀ ਪਾਈ ਗਈ ਸੀ। ਬਹੁਤ ਸਾਰੇ ਹਥਿਆਰਬੰਦ ਕਰਮਚਾਰੀ ਮੁੱਖ ਗੇਟ 'ਤੇ 'ਕਮਜ਼ੋਰ ਚੈਕਿੰਗ' ਕਾਰਨ ਬਿਨਾਂ ਜਾਂਚ ਦੇ ਹੀ ਸਮਾਗਮ ਅੰਦਰ ਦਾਖਲ ਹੋਏ।

    ਐਨਡੀਟੀਵੀ ਦੀ ਰਿਪੋਰਟ ਅਨੁਸਾਰ, ਘਟਨਾ ਸਥਾਨ 'ਤੇ ਸਾਦੇ ਕੱਪੜਿਆਂ 'ਚ ਤਾਇਨਾਤ ਮਹਿਲਾ ਪੁਲਿਸ ਕਰਮਚਾਰੀਆਂ ਨੂੰ ਤਿਉਹਾਰਾਂ 'ਚ ਹਿੱਸਾ ਲੈਂਦੇ ਹੋਏ ਅਤੇ ਸਮੂਹਾਂ 'ਚ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਦਾ ਸੇਵਨ ਕਰਦੇ ਦੇਖਿਆ ਗਿਆ। ਇੱਕ ਗਜ਼ਟਿਡ ਰੈਂਕ ਦੇ ਪੁਲਿਸ ਅਧਿਕਾਰੀ ਨੂੰ ਇੱਕ ਮੰਤਰੀ ਦੇ ਪੈਰ ਛੂਹਦੇ ਹੋਏ ਦੇਖਿਆ ਗਿਆ, ਜੋ ਕਿ ਪੱਤਰ ਦੇ ਅਨੁਸਾਰ ਬਹੁਤ ਚਰਚਾ ਦਾ ਵਿਸ਼ਾ ਸੀ।

    ਸਮਾਗਮ ਦੌਰਾਨ, ''ਵੀਆਈਪੀਜ਼ ਅਤੇ "ਵਿਸ਼ੇਸ਼ ਵਿਅਕਤੀਆਂ" ਦੀ ਨਿਗਰਾਨੀ ਕਰਨ ਲਈ ਕੋਈ ਸੀਸੀਟੀਵੀ ਕੈਮਰੇ ਨਹੀਂ ਲਗਾਏ ਗਏ ਸਨ, ਜਦੋਂ ਉਹ ਆਪਣੇ ਵਾਹਨਾਂ ਤੋਂ ਬਾਹਰ ਨਿਕਲ ਰਹੇ ਸਨ।'' ਪੱਤਰ ਵਿੱਚ ਕਿਹਾ ਗਿਆ ਹੈ, “ਕੋਈ ਵੀ ਵੀਆਈਪੀ ਦੀ ਆੜ ਵਿੱਚ ਇਸ ਸਥਾਨ 'ਤੇ ਦਾਖਲ ਹੋ ਸਕਦਾ ਹੈ।”

    ਸੀਨੀਅਰ ਅਧਿਕਾਰੀ ਨੇ ਪੱਤਰ ਵਿੱਚ ਕਿਹਾ, ''ਸ੍ਰੀ ਚੰਨੀ ਦੀ ਸੁਰੱਖਿਆ ਲਈ ਤਾਇਨਾਤ ਕਮਾਂਡੋਜ਼ "ਜ਼ਿਆਦਾਤਰ ਆਪਣੇ ਫ਼ੋਨਾਂ 'ਤੇ ਵੀਡੀਓ ਦੇਖਣ ਵਿੱਚ ਰੁੱਝੇ ਹੋਏ ਸਨ", ਅਤੇ ਉਨ੍ਹਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੌਂਪੇ ਗਏ ਕੁਝ ਸੁਰੱਖਿਆ ਕਰਮਚਾਰੀ ਸ਼ਰਾਬ ਪੀਂਦੇ ਹੋਏ ਪਾਏ ਗਏ। ਮੁੱਖ ਗੇਟ 'ਤੇ ਤਾਇਨਾਤ ਕਰਮਚਾਰੀਆਂ ਨੇ ਵੀ ਕਥਿਤ ਤੌਰ 'ਤੇ ਸਮਾਗਮ ਦੇ ਅੰਤ ਤੋਂ ਪਹਿਲਾਂ ਆਪਣੇ ਡਿਊਟੀ ਸਥਾਨ ਛੱਡ ਦਿੱਤੇ। ਇਥੋਂ ਤੱਕ ਕਿ ਕੁਝ ਅਣਅਧਿਕਾਰਤ ਕਰਮਚਾਰੀਆਂ ਨੇ ਮੁੱਖ ਮੰਤਰੀ ਦੀ ਸੁਰੱਖਿਆ ਦਾ ਘੇਰਾ ਵੀ ਪਾਰ ਕਰ ਲਿਆ।
    Published by:Krishan Sharma
    First published: