• Home
  • »
  • News
  • »
  • punjab
  • »
  • CHANDIGARH PUNJAB POLICE RECRUITMENT RECRUITMENT NOTIFICATION ISSUED FOR 787 POSTS OF HEAD CONSTABLES KS

ਪੰਜਾਬ ਪੁਲਿਸ ਭਰਤੀ: ਹੈਡ ਕਾਂਸਟੇਬਲਾਂ ਦੀਆਂ 787 ਆਸਾਮੀਆਂ 'ਤੇ ਭਰਤੀ ਨੋਟੀਫ਼ਿਕੇਸ਼ਨ ਜਾਰੀ

ਪੰਜਾਬ ਪੁਲਿਸ ਭਰਤੀ: ਹੈਡ ਕਾਂਸਟੇਬਲਾਂ ਦੀਆਂ 787 ਆਸਾਮੀਆਂ 'ਤੇ ਭਰਤੀ ਨੋਟੀਫ਼ਿਕੇਸ਼ਨ ਜਾਰੀ

ਪੰਜਾਬ ਪੁਲਿਸ ਭਰਤੀ: ਹੈਡ ਕਾਂਸਟੇਬਲਾਂ ਦੀਆਂ 787 ਆਸਾਮੀਆਂ 'ਤੇ ਭਰਤੀ ਨੋਟੀਫ਼ਿਕੇਸ਼ਨ ਜਾਰੀ

  • Share this:
    ਚੰਡੀਗੜ੍ਹ: ਪੰਜਾਬ ਸਰਕਾਰ ਨੇ ਪੁਲਿਸ ਵਿੱਚ ਹੈਡ ਕਾਂਸਟੇਬਲਾਂ ਦੀ ਭਰਤੀ ਲਈ 787 ਆਸਾਮੀਆਂ ਭਰਨ ਦਾ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ। ਪੰਜਾਬ ਪੁਲਿਸ ਵੱਲੋਂ ਜਾਰੀ ਭਰਤੀ ਲਈ ਅਰਜ਼ੀਆਂ ਲਈ ਬਿਨੈਪੱਤਰ 4 ਅਗਸਤ ਤੋਂ ਸ਼ੁਰੂ ਹੋ ਗਏ ਹਨ।

    ਬੁਲਾਰੇ ਅਨੁਸਾਰ, ਇਨ੍ਹਾਂ ਭਰਤੀਆਂ ਲਈ ਉਮੀਦਵਾਰ ਪੰਜਾਬ ਪੁਲਿਸ ਦੀ ਵੈਬਸਾਈਟ www.punjabpolice.gov.in 'ਤੇ ਜਾ ਕੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ ਅਤੇ ਵੈਬਸਾਈਟ ਰਾਹੀਂ ਹੀ ਆਨਲਾਈਨ ਅਪਲਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਹੈਡ ਕਾਂਸਟੇਬਲਾਂ ਦੀਆਂ ਇਹ ਆਨਲਾਈਨ ਭਰਤੀਆਂ ਦੀ ਆਖ਼ਰੀ ਮਿਤੀ 25 ਅਗਸਤ 2021 ਹੈ।

    ਬੁਲਾਰੇ ਨੇ ਅੱਗੇ ਦੱਸਿਆ ਕਿ ਇਹ ਭਰਤੀਆਂ ਜਾਂਚ ਕਾਡਰ ਵਿੱਚ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਕੁੱਲ 787 ਆਸਾਮੀਆਂ 'ਤੇ ਉਮੀਦਵਾਰ ਭਰਤੀ ਕੀਤੇ ਜਾਣੇ ਹਨ, ਜਿਨ੍ਹਾਂ ਵਿਚੋਂ 24 ਆਸਾਮੀਆਂ ਖੇਡ ਕੋਟੇ ਤਹਿਤ ਰਾਖਵੀਆਂ ਹਨ।

    ਬੁਲਾਰੇ ਨੇ ਦੱਸਿਆ ਕਿ ਯੋਗਤਾ ਤਹਿਤ ਉਮੀਦਵਾਰ ਕਿਸੇ ਵੀ ਵਿਸ਼ੇ ਵਿੱਚ ਗਰੈਜੂਏਸ਼ਨ ਹੋਵੇ ਅਤੇ 10ਵੀਂ ਤੱਕ ਪੰਜਾਬੀ ਵਿਸ਼ੇ ਨਾਲ ਪੜਿਆ ਹੋਵੇ। ਉਮੀਦਵਾਰ ਦੀ ਉਮਰ 21 ਤੋਂ 28 ਸਾਲ ਦੇ ਵਿਚਕਾਰ, ਜਦਕਿ ਐਸਸੀ ਅਤੇ ਬੀਸੀ ਉਮੀਦਵਾਰਾਂ ਨੂੰ ਉਮਰ ਵਿਚ 5 ਸਾਲ ਦੀ ਛੋਟ ਦਿੱਤੀ ਗਈ ਹੈ।
    Published by:Krishan Sharma
    First published: