ਚੰਡੀਗੜ੍ਹ: ਰਣਜੀਤ ਸਿੰਘ ਕਤਲ ਕਾਂਡ (Ranjit Murder Case) ਵਿੱਚ ਸੀਬੀਆਈ ਅਦਾਲਤ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ (Dera chief Gurmeet Ram Rahim) ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਪਰੰਤੂ ਹਾਲੇ ਡੇਰਾ ਸਿਰਸਾ ਮੁਖੀ ਦੀਆਂ ਮੁਸ਼ਕਿਲਾਂ ਮੁੱਕੀਆਂ ਨਹੀਂ ਕਿ ਬੀਤੇ ਦਿਨ ਪੰਜਾਬ ਵਿੱਚ 2015 ਦੇ ਬਰਗਾੜੀ ਵਿਖੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ ਨੇ ਰਾਮ ਰਹੀਮ ਦੇ ਨਾਮ ਦਾ ਪ੍ਰੋਡਕਸ਼ਨ ਵਾਰੰਟ ਕੋਟਕਪੂਰਾ ਅਦਾਲਤ ਤੋਂ ਹਾਸਲ ਕਰ ਲਿਆ ਹੈ।
ਉਧਰ, ਪੰਜਾਬ ਪੁਲਿਸ ਵੱਲੋਂ ਡੇਰਾ ਮੁਖੀ ਦੇ ਵਾਰੰਟ ਹਾਸਲ ਕੀਤੇ ਜਾਣ 'ਤੇ ਬਾਬਾ ਬਲਜੀਤ ਸਿੰਘ ਦਾਦੂਵਾਲ ਇਸ ਮਸਲੇ 'ਤੇ ਤਿੱਖਾ ਬਿਆਨ ਦਿੱਤਾ ਹੈ। ਉਨ੍ਹਾਂ ਆਪਣੇ ਟਵਿੱਟਰ ਅਕਾਊਂਟ 'ਤੇ ਜਾਰੀ ਬਿਆਨ ਵਿੱਚ ਪੰਜਾਬ ਪੁਲਿਸ ਨੂੰ ਡੇਰਾ ਮੁਖੀ ਨੂੰ ਅਦਾਲਤ ਵਿੱਚ ਪੇਸ਼ ਕਰਨ ਅਤੇ ਹੁਣ ਕੋਈ ਬਹਾਨਾ ਨਾ ਬਣਾਉਣ ਲਈ ਕਿਹਾ ਹੈ।
ਸੌਦਾ ਅਸਾਧ ਦੇ ਵਰੰਟ ਜ਼ਾਰੀ.ਪੰਜਾਬ ਸਰਕਾਰ 29 ਅਕਤੂਬਰ ਤੱਕ ਫਰੀਦਕੋਟ ਅਦਾਲਤ ਚ ਕਰੇ ਪੇਸ਼.ਪੰਜਾਬ ਪੁਲਿਸ ਫੇਰੇ ਪਟਾ.ਬਰਗਾੜੀ ਬੇਅਦਬੀ ਦੀ ਸਾਰੀ ਸਾਜਿਸ਼ ਹੋਵੇ ਬੇਨਕਾਬ.ਪੰਜਾਬ ਸਰਕਾਰ ਨਾ ਬਣਾਵੇ ਹੁਣ ਕੋਈ ਬਹਾਨਾ @ ਦਾਦੂਵਾਲ
— Jathedar Daduwal (@dadusahib) October 26, 2021
ਬਾਬਾ ਦਾਦੂਵਾਲ ਨੇ ਸਾਂਝੀ ਪੋਸਟ ਵਿੱਚ ਕਿਹਾ ਕਿ ਸੌਦਾ ਸਾਧ ਦੇ ਪ੍ਰੋਡਕਸ਼ਨ ਵਰੰਟ ਜਾਰੀ ਹੋ ਗਏ ਹਨ ਅਤੇ ਹੁਣ ਪੰਜਾਬ ਪੁਲਿਸ 29 ਤਰੀਕ ਨੂੰ ਫਰੀਦਕੋਟ ਅਦਾਲਤ 'ਚ ਉਸ ਨੂੰ ਪੇਸ਼ ਕਰੇ। ਨਾਲ ਹੀ ਉਨ੍ਹਾਂ ਕਿਹਾ ਕਿ ਹੁਣ ਬਰਗਾੜੀ ਬੇਅਦਬੀ ਮਾਮਲੇ ਦੀ ਸਾਰੀ ਸਾਜਿਸ਼ ਬੇਨਕਾਬ ਕੀਤੀ ਜਾਵੇ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਰਾਮ ਰਹੀਮ ਪਹਿਲਾਂ ਹੀ ਕਤਲ ਅਤੇ ਬਲਾਤਕਾਰ ਦੇ ਮਾਮਲੇ ‘ਚ ਰੋਹਤਕ ਦੀ ਸੁਨਾਰੀਆ ਜੇਲ ‘ਚ ਸਜ਼ਾ ਕੱਟ ਰਿਹਾ ਹੈ। ਜੂਡਿਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਬਾਜਾਖਾਨਾ ਦੀ ਅਦਾਲਤ ਨੇ ਇਹ ਵਾਰੰਟ ਜਾਰੀ ਕੀਤੇ ਹਨ।
ਪਿਛਲੇ ਸਾਲ ਜੁਲਾਈ ਵਿੱਚ ਰਾਮ ਰਹੀਮ ਨੂੰ ਇਸ ਮਾਮਲੇ 'ਚ ਨਾਮਜ਼ਦ ਕੀਤਾ ਗਿਆ ਸੀ। ਇਸ ਮਾਮਲੇ 'ਚ ਰਾਮ ਰਹੀਮ ਨੂੰ ਮਿਲਾ ਕਿ ਕੁਲ 11 ਆਰੋਪੀ ਸੀ ਜਿਨ੍ਹਾਂ ਵਿੱਚ ਇੱਕ (ਮਹਿੰਦਰ ਪਾਲ ਬਿੱਟੂ) ਦਾ ਕਤਲ ਕਰ ਦਿੱਤਾ ਗਿਆ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bargadi morcha, Daduwal punjab, Dera Sacha Sauda, Gurmeet Ram Rahim, Gurmeet Ram Rahim Singh, Punjab government, Punjab Police