• Home
  • »
  • News
  • »
  • punjab
  • »
  • CHANDIGARH PUNJAB POLICE SEIZED 4600 CARTONS OF LIQUOR AND 2 OTHERS KS

ਪੰਜਾਬ ਪੁਲਿਸ ਨੇ ਕਸੀ ਨਕਲੀ ਸ਼ਰਾਬ 'ਤੇ ਨਕੇਲ, 4600 ਪੇਟੀਆਂ ਸ਼ਰਾਬ ਸਣੇ 2 ਕਾਬੂ

ਮੋਹਾਲੀ ਜ਼ਿਲ੍ਹੇ 'ਚ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ, ਜਿਸ ਵਿੱਚ ਫੇਜ਼1 ਪੁਲਿਸ ਨੇ ਇੱਕ ਟਰੱਕ ਵਿੱਚੋਂ 600 ਸ਼ਰਾਬ ਦੀਆਂ ਪੇਟੀਆਂ ਬਰਾਮਦ ਹੋਈਆਂ ਹਨ।

  • Share this:
ਪੰਜਾਬ ਦੇ ਮੋਹਾਲੀ ਜ਼ਿਲ੍ਹੇ 'ਚ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ, ਜਿਸ ਵਿੱਚ ਫੇਜ਼1 ਪੁਲਿਸ ਨੇ ਇੱਕ ਟਰੱਕ ਵਿੱਚੋਂ 600 ਸ਼ਰਾਬ ਦੀਆਂ ਪੇਟੀਆਂ ਬਰਾਮਦ ਹੋਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੂੰ ਇਹ ਸ਼ਰਾਬ ਦੀਆਂ ਪੇਟੀਆਂ ਟਰੱਕ ਵਿੱਚੋਂ ਸਬਜ਼ੀਆਂ ਦੇ ਕਰੇਟਾਂ ਦੇ ਹੇਠੋਂ ਬਰਾਮਦ ਹੋਈਆਂ, ਜਿਹੜੀਆਂ ਕਿ ਨਕਲੀ ਹਨ।

ਪੁਲਿਸ ਨੂੰ ਇਸਦੀ ਜਾਂਚ ਕਰਨ 'ਤੇ ਪਤਾ ਲੱਗਿਆ ਹੈ ਕਿ ਇਹ ਹਰਿਆਣਾ ਦੇ ਇੱਕ ਪਿੰਡ ਵਿੱਚ ਫੈਕਟਰੀ ਹੈ, ਜਿਸ 'ਤੇ ਪੁਲਿਸ ਨੇ ਰੇਡ ਕੀਤੀ ਤਾਂ ਉਥੋਂ ਲਗਭਗ 4000 ਨਕਲੀ ਸ਼ਰਾਬ ਦੀਆਂ ਪੇਟੀਆਂ ਬਰਾਮਦ ਕੀਤੀਆਂ ਗਈਆਂ।

ਪ੍ਰੈਸ ਕਾਨਫਰੰਸ ਦੌਰਾਨ ਮੋਹਾਲੀ ਪੁਲਿਸ ਦੇ ਉਚ ਅਧਿਕਾਰੀ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ।


ਐਸਐਸਪੀ ਮੋਹਾਲੀ ਨੇ ਦੱਸਿਆ ਕਿ ਚੋਣਾਂ ਦੇ ਮੱਦੇਨਜ਼ਰ ਇਸ ਸਮੇਂ ਤਸਕਰੀ ਦੇ ਜ਼ਿਆਦਾ ਖਦਸ਼ੇ ਹਨ। ਇਸ ਲਈ ਗੁਪਤ ਸੂਚਨਾ ਦੇ ਆਧਾਰ 'ਤੇ ਇਸ ਟਰੱਕ ਨੂੰ ਰੋਕ ਕੇ ਤਲਾਸ਼ੀ ਲਈ ਗਈ ਸੀ, ਜਿਸ ਤੋਂ ਬਾਅਦ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁੱਖ ਮੁਲਜ਼ਮ ਵਿੱਕੀ, ਜਿਹੜਾ ਕਿ ਲੁਧਿਆਣਾ ਦਾ ਦੱਸਿਆ ਜਾ ਰਿਹਾ ਹੈ, ਉਸ ਨੂੰ ਉਸਦੇ ਡਰਾਈਵਰ ਕ੍ਰਿਸ਼ਨ ਸਣੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਹਰਿਆਣਾ ਦੇ ਪਿੰਡ ਵਿੱਚ ਫੈਕਟਰੀ ਤੋਂ 4000 ਨਕਲੀ ਸ਼ਰਾਬ ਦੀਆਂ ਪੇਟੀਆਂ ਬਰਾਮਦ ਹੋਈਆਂ।


ਹੈਰਾਨੀ ਦੀ ਗੱਲ ਇਹ ਰਹੀ ਕਿ ਸ਼ਰਾਬ 'ਤੇ ਮੋਹਰ ਉਤਰਾਖੰਡ ਦੀ ਸੀ, ਪਰ ਲਿਖਿਆ ਹੋਇਆ ਸੀ ਕਿ 'ਫਾਰ ਸੇਲ ਇੰਨ ਚੰਡੀਗੜ੍ਹ'। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਆਖਿਰ ਇਹ ਸ਼ਰਾਬ ਕਿੰਨੇ ਦਿਨਾਂ ਤੋਂ ਪੰਜਾਬ ਦੇ ਕਿਹੜੇ-ਕਿਹੜੇ ਹਿੱਸਿਆਂ ਵਿੱਚ ਸਪਲਾਈ ਕੀਤੀ ਜਾ ਰਹੀ ਸੀ। ਪੁਲਿਸ ਨੇ ਤਿੰਨ ਟਰੱਕ ਜ਼ਬਤ ਕੀਤੇ ਹਨ।
Published by:Krishan Sharma
First published: