ਚੰਡੀਗੜ੍ਹ: Sidhu Moosewala Murder Case: ਪੰਜਾਬ ਪੁਲਿਸ (Punjab Police) ਹੁਣ ਬੁੱਧਵਾਰ ਐਨਕਾਊਂਟਰ 'ਚ ਮਾਰੇ ਗਏ ਗੈਂਗਸਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਮਨੂੰ ਦੇ ਫਿੰਗਰ ਪ੍ਰਿੰਟਾਂ ਰਾਹੀਂ ਅਹਿਮ ਸੁਰਾਗ ਪਤਾ ਲਗਾਉਣ ਜਾ ਰਹੀ ਹੈ। ਦੋਵਾਂ ਗੈਂਗਸਟਰਾਂ ਦਾ ਪੋਸਟਮਾਰਟ 1 ਵਜੇ ਤੇ ਕੀਤਾ ਜਾ ਸਕਦਾ ਹੈ। ਸੂਤਰਾਂ ਅਨੁਸਾਰ ਪੋਸਟਮਾਰਟਮ ਮੌਕੇ ਮੋਗਾ ਤੋਂ ਮਨਪ੍ਰੀਤ ਮਨੂ ਦੇ ਪਰਿਵਾਰਕ ਮੈਂਬਰ ਵੀ ਪੁੱਜ ਸਕਦੇ ਹਨ।
ਉਧਰ, ਜਗਰੂਪ ਰੂਪਾ ਦੇ ਪਰਿਵਾਰ ਨੇ ਕਿਹਾ ਹੈ ਕਿ ਉਹ ਮ੍ਰਿਤਕ ਦੇਹ ਲੈ ਕੇ ਜਾਣਗੇ। ਜਗਰੂਪ ਦੇ ਪਿਤਾ ਅੰਮ੍ਰਿਤਸਰ ਪੁੱਜ ਗਏ ਹਨ, ਜਿਨ੍ਹਾਂ ਦੇ ਪਹਿਲਾਂ ਰਾਮਬਾਗ ਥਾਣੇ ਵਿੱਚ ਬਿਆਨ ਦਰਜ ਕੀਤੇ ਜਾਣਗ ਅਤੇ ਪੋਸਟਮ ਮਾਰਟਮ ਉਪਰੰਤ ਮ੍ਰਿਤਕ ਦੇਹ ਸਪੁਰਦ ਕੀਤੀ ਜਾਵੇਗੀ।
ਉਧਰ, ਪੁਲਿਸ ਦੋਵੇਂ ਗੈਂਗਸਟਰਾਂ ਦੇ ਫਿੰਗਰ ਪ੍ਰਿੰਟ ਲਵੇਗੀ ਅਤੇ ਇੰਟੀਗ੍ਰੇਟਿਡ ਸਿਸਟਮ ਫਿੰਗਰਪ੍ਰਿੰਟ ਰਾਹੀਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰੇਗੀ ਕਿ ਜਗਰੂਪ ਰੂਪਾ ਅਤੇ ਮਨੂ ਕੁੱਸਾ ਨੇ ਦੇਸ਼ ਵਿੱਚ ਹੋਰ ਕਿਥੇ-ਕਿਥੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਇਸ ਤੋਂ ਇਲਾਵਾ ਇਹ ਵੀ ਪਤਾ ਲੱਗੇਗਾ ਕਿ ਇਨ੍ਹਾਂ ਵਿਰੁੱਧ ਕਿੰਨੇ ਮੁਕੱਦਮੇ ਦਰਜ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Crime news, Gangsters, Punjab Police, Sidhu moosewala murder case, Sidhu moosewala news update