Home /News /punjab /

ਪੁਲਿਸ ਦੀ ਗੁੰਡਾਗਰਦੀ; ਹੁਣ ਮੋਹਾਲੀ 'ਚ 3 ਨੌਜਵਾਨਾਂ ਨੂੰ ਡੰਡਿਆਂ ਨਾਲ ਕੁੱਟਿਆ, ਵੀਡੀਓ ਵਾਇਰਲ

ਪੁਲਿਸ ਦੀ ਗੁੰਡਾਗਰਦੀ; ਹੁਣ ਮੋਹਾਲੀ 'ਚ 3 ਨੌਜਵਾਨਾਂ ਨੂੰ ਡੰਡਿਆਂ ਨਾਲ ਕੁੱਟਿਆ, ਵੀਡੀਓ ਵਾਇਰਲ

ਪੁਲਿਸ ਦੀ ਗੁੰਡਾਗਰਦੀ; ਹੁਣ ਮੋਹਾਲੀ 'ਚ 3 ਨੌਜਵਾਨਾਂ ਨੂੰ ਡੰਡਿਆਂ ਨਾਲ ਕੁੱਟਿਆ, ਵੀਡੀਓ ਵਾਇਰਲ

Policeman beath 3 youth in Mohali viral video: ਤਰਨਤਾਰਨ ਵਿਖੇ ਬੱਸ ਕੰਡਕਟਰ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੇ ਮਾਮਲੇ ਤੋਂ ਬਾਅਦ ਹੁਣ ਮੋਹਾਲੀ ਦੇ ਫੇਜ਼ 9 ਵਿਖੇ ਪੰਜਾਬ ਪੁਲਿਸ ਦਾ ਘਿਨਾਉਣਾ ਚਿਹਰਾ ਵੇਖਣ ਨੂੰ ਸਾਹਮਣੇ ਆਇਆ ਹੈ। ਇਥੇ ਪੁਲਿਸ ਮੁਲਾਜ਼ਮ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ 3 ਨੌਜਵਾਨਾਂ ਦੀ ਭਾਰੀ ਕੁੱਟਮਾਰ ਕੀਤੀ ਗਈ ਹੈ। ਤਿੰਨੇ ਨੌਜਵਾਨਾਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ, ਜਿਨ੍ਹਾਂ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਲੱਗੇ ਹੋਏ ਹਨ।

ਹੋਰ ਪੜ੍ਹੋ ...
  • Share this:

    ਹਸਪਤਾਲ ਵਿੱਚ ਜੇਰੇ ਇਲਾਜ ਮੁੰਡਿਆਂ ਵਿੱਚੋਂ ਇੱਕ ਨੇ ਦੱਸਿਆ ਕਿ ਉਹ ਆਪਣੇ ਘਰ ਦੇ ਬਾਹਰ ਪਾਰਕ ਵਿੱਚ ਬੈਠਾ ਸੀ। ਇਸ ਦੌਰਾਨ ਦੋ ਨੌਜਵਾਨ ਆਪਸ ਵਿੱਚ ਲੜਾਈ ਕਰ ਰਹੇ ਸਨ, ਜਿਨ੍ਹਾਂ ਨੇ ਉਸ ਕੋਲ ਆ ਕੇ ਪੁੱਛਿਆ ਕਿ ਕੀ ਸਾਡੀ ਵੀਡੀਓ ਕਿਉਂ ਬਣਾ ਰਿਹਾ ਹੈ। ਉਸ ਨੇ ਨੌਜਵਾਨਾਂ ਨੂੰ ਕਿਹਾ ਕਿ ਮੈਂ ਕੋਈ ਵੀਡੀਓ ਨਹੀਂ ਬਣਾਈ, ਪਰੰਤੂ ਨੌਜਵਾਨਾਂ ਨੇ ਮੇਰਾ ਮੋਬਾਈਲ ਖੋਹ ਲਿਆ ਅਤੇ ਜ਼ਮੀਨ *ਤੇ ਸੁੱਟ ਕੇ ਭੰਨ ਦਿੱਤਾ।

    ਪੀੜਤ ਨੇ ਦੱਸਿਆ ਕਿ ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਸ ਨੂੰ ਪੁਲਿਸ ਮੁਲਾਜ਼ਮ ਹੋਣ ਦਾ ਕਹਿ ਕੇ ਨੌਜਵਾਨ ਨੇ ਧਮਕਾਇਆ, ਜੋ ਕਿ ਬਿਨਾਂ ਵਰਦੀ ਤੋਂ ਸਨ। ਇਸ ਪਿੱਛੋਂ ਮੁਲਜ਼ਮ ਨੌਜਵਾਨਾਂ ਨੇ ਉਥੇ ਹੋਰ ਪੁਲਿਸ ਮੁਲਾਜ਼ਮਾਂ ਨੂੰ ਬੁਲਾ ਲਿਆ ਅਤੇ ਉਨ੍ਹਾਂ ਤਿੰਨਾਂ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸਤੋਂ ਬਾਅਦ ਕਥਿਤ ਦੋਸ਼ੀ ਪੁਲਿਸ ਵਾਲੇ ਪੀੜਤਾਂ ਨੂੰ ਥਾਣੇ ਲੈ ਗਏ ਅਤੇ ਉਥੇ ਜ਼ਮੀਨ 'ਤੇ ਲਿਟਾ ਕੇ ਕੁੱਟਿਆ ਅਤੇ ਫਿਰ ਘਰ ਭੇਜ ਦਿੱਤਾ।

    ਪੁਲਿਸ ਮੁਲਾਜ਼ਮਾਂ ਵੱਲੋਂ ਪੀੜਤਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਹੈ, ਜਿਸ ਦੇ ਨਿਸ਼ਾਨ ਸਰੀਰ 'ਤੇ ਵੇਖੇ ਜਾ ਸਕਦੇ ਹਨ। ਅਜੇ ਤੱਕ ਮਾਮਲੇ ਵਿੱਚ ਕੋਈ ਵੀ ਕਾਰਵਾਈ ਨਹੀਂ ਹੋਈ ਸੀ। ਜ਼ਿਕਰਯੋਗ ਹੈ ਕਿ ਬੀਤੇ ਦਿਨ ਵੀ ਤਰਨਤਾਰਨ ਵਿਖੇ ਟਿਕਟ ਨੂੰ ਲੈ ਕੇ ਪੁਲਿਸ ਮੁਲਾਜ਼ਮ ਨੇ ਬੱਸ ਕੰਡਕਟਰ ਦੀ ਭਾਰੀ ਕੁੱਟਮਾਰ ਕੀਤੀ ਸੀ।
    Published by:Krishan Sharma
    First published:

    Tags: AAP Punjab, Bhagwant Mann, Punjab, Punjab government, Punjab Police, Viral video

    ਅਗਲੀ ਖਬਰ