• Home
  • »
  • News
  • »
  • punjab
  • »
  • CHANDIGARH PUNJAB POLITICAL JAITO MLA MASTER BALDEV SINGHS MEMBERSHIP CANCELED KS

ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਦੀ ਮੈਂਬਰਸ਼ਿਪ ਰੱਦ

ਸਪੀਕਰ ਵੱਲੋਂ ਪੱਤਰ ਦੀ ਕਾਪੀ ਜਾਰੀ ਕਰਦਿਆਂ ਅਯੋਗ ਕਰਾਰ ਦਿੱਤਾ ਗਿਆ ਹੈ। ਆਦੇਸ਼ ਵਿੱਚ ਸਪੀਕਰ ਨੇ ਕਿਹਾ ਕਿ 26 ਅਕਤੂਬਰ ਤੋਂ ਮਾਸਟਰ ਬਲਦੇਵ ਸਿੰਘ ਨੂੰ ਮੈਂਬਰਸ਼ਿਪ ਤੋਂ ਰੱਦ ਕੀਤਾ ਗਿਆ ਹੈ।

  • Share this:
    ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਦੀ ਵਿਧਾਨ ਸਭਾ ਮੈਂਬਰਸ਼ਿਪ ਰੱਦ ਹੋ ਗਈ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਮੈਂਬਰਸ਼ਿਪ ਰੱਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।

    ਜ਼ਿਕਰਯੋਗ ਹੈ ਕਿ ਮਾਸਟਰ ਬਲਦੇਵ ਸਿੰਘ 2017 ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਉਮੀਦਵਾਰ ਖੜੇ ਹੋਏ ਸਨ ਅਤੇ ਜੈਤੋ ਵਿਧਾਨ ਸਭਾ ਤੋਂ ਵਿਧਾਇਕ ਚੁਣੇ ਗਏ ਸਨ।

    ਜਾਰੀ ਪੱਤਰ ਦੀ ਕਾਪੀ।


    ਫਰੀਦਕੋਟ ਦੀ ਇਸ ਜਿੱਤ 'ਤੇ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਸੀ। ਦਸਣਾ ਬਣਦਾ ਹੈ ਕਿ ਜੈਤੋ ਵਿਧਾਨ ਸਭਾ ਸੀਟ ਰਿਜ਼ਰਵ ਸੀਟ ਹੈ।



    ਸਪੀਕਰ ਵੱਲੋਂ ਪੱਤਰ ਦੀ ਕਾਪੀ ਜਾਰੀ ਕਰਦਿਆਂ ਅਯੋਗ ਕਰਾਰ ਦਿੱਤਾ ਗਿਆ ਹੈ। ਆਦੇਸ਼ ਵਿੱਚ ਸਪੀਕਰ ਨੇ ਕਿਹਾ ਕਿ 26 ਅਕਤੂਬਰ ਤੋਂ ਮਾਸਟਰ ਬਲਦੇਵ ਸਿੰਘ ਨੂੰ ਮੈਂਬਰਸ਼ਿਪ ਤੋਂ ਰੱਦ ਕੀਤਾ ਗਿਆ ਹੈ।

    ਦੱਸਣਾ ਬਣਦਾ ਹੈ ਕਿ 2017 ਵਿੱਚ ਆਪ ਵੱਲੋਂ ਜਿੱਤ ਉਪਰੰਤ ਉਹ ਪਾਰਟੀ ਛੱਡ ਕੇ ਬਾਗੀ ਹੋ ਗਏ ਸਨ ਅਤੇ ਸੁਖਪਾਲ ਸਿੰਘ ਖਹਿਰਾ ਦੀ ਪੰਜਾਬ ਏਕਤਾ ਪਾਰਟੀ ਵਿੱਚ ਚਲੇ ਗਏ ਸਨ ਅਤੇ 2019 ਵਿੱਚ ਉਨ੍ਹਾਂ ਨੇ ਇਸ ਪਾਰਟੀ ਵੱਲੋਂ ਫਰੀਦਕੋਟ ਸੰਸਦੀ ਖੇਤਰ ਤੋਂ ਚੋਣ ਲੜੀ ਸੀ। ਪਿੱਛੋਂ ਉਹ ਮੁੜ ਆਪ ਵਿੱਚ ਸ਼ਾਮਲ ਹੋ ਗਏ ਸਨ।
    Published by:Krishan Sharma
    First published: