• Home
  • »
  • News
  • »
  • punjab
  • »
  • CHANDIGARH PUNJAB POLITICS AAP ATTACKS CHANNI GOVERNMENT OVER BSF ISSUE A RESOLUTION SHOULD ALSO BE MOVED AGAINST THE CAPTAIN KS

ਬੀਐਸਐਫ ਮੁੱਦੇ 'ਤੇ 'ਆਪ' ਨੇ ਚੰਨੀ ਸਰਕਾਰ 'ਤੇ ਕੀਤਾ ਹਮਲਾ, ਬੋਲੇ; ਕੈਪਟਨ ਵਿਰੁੱਧ ਵੀ ਮਤਾ ਪੇਸ਼ ਕੀਤਾ ਜਾਵੇ

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਦੀ ਪਿਛਲੀ ਸਰਕਾਰ ਦੌਰਾਨ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਹਮੇਸ਼ਾ ਕੇਂਦਰ ਵਿੱਚ ਜਾ ਕੇ ਕਹਿੰਦੇ ਸਨ ਕਿ ਪੰਜਾਬ ਦੀ ਸੁਰੱਖਿਆ ਨੂੰ ਖਤਰਾ ਹੈ, ਇਸ ਲਈ ਉਨ੍ਹਾਂ ਵਿਰੁੱਧ ਵੀ ਮਤਾ ਪੇਸ਼ ਕੀਤਾ ਜਾਵੇ।

  • Share this:
    ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵੱਲੋਂ ਵੀਰਵਾਰ ਕੇਂਦਰ ਸਰਕਾਰ ਵੱਲੋਂ ਪੰਜਾਬ ਵਿੱਚ ਬੀਐਸਐਫ ਦਾ ਘੇਰਾ ਵਧਾਉਣ ਦੇ ਵਿਰੋਧ ਵਿੱਚ ਮਤਾ ਪੇਸ਼ ਕੀਤਾ ਗਿਆ, ਜਿਸ ਨੂੰ ਸਾਰੀਆਂ ਪਾਰਟੀਆਂ ਵੱਲੋਂ ਇਕਜੁਟ ਹੋ ਕੇ ਪਾਸ ਕੀਤਾ ਗਿਆ। ਮਤਾ ਇਸ ਦੌਰਾਨ ਵਿਰੋਧੀ ਪਾਰਟੀਆਂ ਵੱਲੋਂ ਪੰਜਾਬ ਕਾਂਗਰਸ ਦੀ ਚੰਨੀ ਸਰਕਾਰ ਨੂੰ ਖੂਬ ਰਗੜੇ ਲਾਏ ਗਏ। ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਾਂਗਰਸ 'ਤੇ ਬੀਐਸਐਫ ਨੂੰ ਲਿਆਉਣ ਦੇ ਦੋਸ਼ ਲਾਏ।

    ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਦੀ ਪਿਛਲੀ ਸਰਕਾਰ ਦੌਰਾਨ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਹਮੇਸ਼ਾ ਕੇਂਦਰ ਵਿੱਚ ਜਾ ਕੇ ਕਹਿੰਦੇ ਸਨ ਕਿ ਪੰਜਾਬ ਦੀ ਸੁਰੱਖਿਆ ਨੂੰ ਖਤਰਾ ਹੈ, ਇਸ ਲਈ ਉਨ੍ਹਾਂ ਵਿਰੁੱਧ ਵੀ ਮਤਾ ਪੇਸ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਦੀ ਡੀਲ, ਈਡੀ ਅਤੇ ਪਾਕਿਸਤਾਨ ਦੋਸਤ ਕਾਰਨ ਹੋਈ, ਪਰ ਚੰਨੀ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ਨਾਲ ਕੀ ਡੀਲ ਹੋਈ ਹੈ।

    ਉਨ੍ਹਾਂ ਕਿਹਾ ਕਿ ਰੰਧਾਵਾ ਨੇ ਜੇਲ੍ਹ ਦੀ ਸੁਰੱਖਿਆ ਕੇਂਦਰ ਨੂੰ ਦਿੱਤੀ, ਉਨ੍ਹਾਂ ਦੀ ਕੀ ਡੀਲ ਹੋਈ ਹੈ, ਜਿਹੜੇ ਲੋਕ ਬੀਐਸਐਫ ਨੁੰ ਲਿਆਉਣ ਵਾਲੇ ਹਨ।

    ਪਾਰਟੀ ਆਗੂ ਅਮਨ ਅਰੋੜਾ ਨੇ ਕਾਂਗਰਸ ਨੂੰ ਬੀਐਸਐਫ 'ਤੇ ਘੇਰਦਿਆਂ ਕਿਹਾ ਕਿ ਸਰਕਾਰ ਕਦੋਂ ਦੀ ਕਹਿੰਦੀ ਆ ਰਹੀ ਹੈ ਕਿ 2-3 ਦਿਨਾਂ ਵਿੱਚ ਸੁਪਰੀਮ ਕੋਰਟ ਜਾਵਾਂਗੇ ਪਰ ਅਜੇ ਤੱਕ ਨਹੀਂ ਗਈ। ਆਲ ਪਾਰਟੀ ਮੀਟਿੰਗ ਨੂੰ ਵੀ ਕਿੰਨੇ ਦਿਨ ਗੁਜਰ ਗਏ ਹਨ। ਉਨ੍ਹਾਂ ਕਿਹਾ ਕਿ ਅਜੇ ਤੱਕ ਸਰਕਾਰ ਨੇ ਕਿਉਂ ਕੁਝ ਨਹੀਂ ਕੀਤਾ? ਕਿਉਂ ਇਹ ਮਾਮਲਾ ਸੁਪਰੀਮ ਕੋਰਟ ਨਹੀਂ ਭੇਜਿਆ ਗਿਆ।

    ਆਪ ਵਿਧਾਇਕ ਕੰਵਰ ਸੰਧੂ ਨੇ ਕਿਹਾ ਕਿ ਬੀਐਸਐਫ ਮੁੱਦੇ 'ਤੇ ਸਾਰੇ ਰਾਜਾਂ ਨਾਲ ਗੱਲਬਾਤ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਬੀਐਸਐਫ ਦੀ ਧਾਰਾ 139 ਵਿੱਚ ਸੋਧ ਕਰਵਾਉਣ ਲਈ ਕਿਹਾ।
    Published by:Krishan Sharma
    First published: