• Home
  • »
  • News
  • »
  • punjab
  • »
  • CHANDIGARH PUNJAB POLITICS AG BAHANE SIDHU BESIEGES CHANNI GOVERNMENT RESPONDS TO AG ON INDECENCY CASE MAKES 12 CONSECUTIVE TWEETS KS

AG ਬਹਾਨੇ ਸਿੱਧੂ ਨੇ ਘੇਰੀ ਚੰਨੀ ਸਰਕਾਰ, ਬੇਅਦਬੀ ਮਾਮਲੇ 'ਤੇ ਏਜੀ ਨੂੰ ਕਰਾਰ ਜਵਾਬ, ਲਗਾਤਾਰ ਕੀਤੇ 12 ਟਵੀਟ

Punjab Politics: ਏਜੀ ਦਿਓਲ ਰਾਹੀਂ ਚੰਨੀ ਸਰਕਾਰ 'ਤੇ ਨਿਸ਼ਾਨਾ ਲਾਉਂਦਿਆਂ ਸਿੱਧੂ ਨੇ ਪੁੱਛਿਆ, ''ਕੀ ਤੁਸੀਂ ਉਨ੍ਹਾਂ ਲੋਕਾਂ ਦੇ ਇਸ਼ਾਰੇ 'ਤੇ ਕੰਮ ਕਰ ਰਹੇ ਹੋ, ਜਿਨ੍ਹਾਂ ਨੇ ਤੁਹਾਨੂੰ ਇਸ ਸੰਵਿਧਾਨਕ ਅਹੁਦੇ 'ਤੇ ਨਿਯੁਕਤ ਕੀਤਾ ਹੈ ਅਤੇ ਆਪਣੇ ਸਿਆਸੀ ਫਾਇਦੇ ਦੀ ਪੂਰਤੀ ਕਰ ਰਹੇ ਹੋ?

  • Share this:
    ਚੰਡੀਗੜ੍ਹ: ਪੰਜਾਬ ਕਾਂਗਰਸ ਵਿੱਚ ਅੰਦਰੂਨੀ ਸੰਕਟ ਅਜੇ ਵੀ ਨਹੀਂ ਨਿਬੜਿਆ ਲੱਗਦਾ ਹੈ। ਰੋਜ਼ਾਨਾ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਕਿਸੇ ਨਾ ਕਿਸੇ ਬਹਾਨੇ ਘੇਰਦੇ ਨਜ਼ਰ ਆ ਰਹੇ ਹਨ। ਬੀਤੇ ਦਿਨੀ ਜਿਥੇ ਨਵਜੋਤ ਸਿੰਘ ਸਿੱਧੂ ਨੇ ਚੰਨੀ ਸਰਕਾਰ ਦੇ ਐਲਾਨਾਂ 'ਤੇ ਲਾਈਵ ਕਾਨਫਰੰਸ ਦੌਰਾਨ ਘੇਰਿਆ ਸੀ ਅਤੇ ਸਵਾਲ ਖੜੇ ਕੀਤੇ ਸਨ, ਉਥੇ ਹੀ ਹੁਣ ਐਡਵੋਕੇਟ ਜਨਰਲ ਦੇ ਬਹਾਨੇ ਨਿਸ਼ਾਨਾ ਲਾਇਆ ਹੈ।

    ਸਿੱਧੂ ਚੰਨੀ ਸਰਕਾਰ ਨੂੰ ਘੇਰਨ ਦਾ ਕੋਈ ਵੀ ਮੌਕਾ ਨਹੀਂ ਛੱਡ ਰਹੇ। ਹੁਣ ਚੰਨੀ ਸਰਕਾਰ 'ਤੇ ਨਿਸ਼ਾਨਾ ਵਿੰਨਦਿਆਂ ਪੰਜਾਬ ਦੇ ਐਡਵੋਕੇਟ ਜਨਰਲ ਏਪੀਐਸ ਦਿਓਲ ਨੂੰ ਪੁੱਛਿਆ, ''ਸ੍ਰੀ ਏ.ਜੀ.-ਪੰਜਾਬ, ਇਨਸਾਫ਼ ਅੰਨ੍ਹਾ ਹੈ ਪਰ ਪੰਜਾਬ ਦੇ ਲੋਕ ਨਹੀਂ। ਸਾਡੀ ਕਾਂਗਰਸ ਪਾਰਟੀ ਬੇਅਦਬੀ ਮਾਮਲਿਆਂ ਵਿੱਚ ਨਿਆਂ ਦੇਣ ਦੇ ਵਾਅਦੇ ਨਾਲ ਸੱਤਾ ਵਿੱਚ ਆਈ ਸੀ, ਜਿਸ ਵਿੱਚ ਤੁਸੀਂ ਮੁੱਖ ਸਾਜ਼ਿਸ਼ਕਰਤਾਵਾਂ/ਦੋਸ਼ੀ ਵਿਅਕਤੀਆਂ ਲਈ ਹਾਈ ਕੋਰਟ ਵਿੱਚ ਪੇਸ਼ ਹੋਏ ਅਤੇ ਸਾਡੀ ਸਰਕਾਰ ਉੱਤੇ ਗੰਭੀਰ ਦੋਸ਼ ਲਾਏ।''

    Mr. AG-PUNJAB, Justice is blind but people of Punjab are not. Our Congress party came in power with a promise to give justice in Sacrilege Cases, in which you appeared before the High Court for main conspirators/accused persons and made serious allegations against our Govt. 1/12 pic.twitter.com/YMjPrPBPCh

    ਨਵਜੋਤ ਸਿੱਧੂ ਨੇ ਏਜੀ ਦਿਓਲ ਨੂੰ ਪੁੱਛਿਆ ਹੈ ਕਿ ਉਹ ਕਿਸ ਦੇ ਹਿੱਤਾਂ ਲਈ ਕੰਮ ਕਰ ਰਹੇ ਹਨ। ਉਨ੍ਹਾਂ ਸਵਾਲ ਖੜੇ ਕਰਦਿਆਂ ਪੁੱਛਿਆ ਕਿ ਕੀ ਤੁਸੀ ਆਪਣੇ ਸਿਆਸੀ ਹਿਤਾਂ ਖਾਤਰ ਨਿਯੁਕਤ ਕਰਨ ਵਾਲਿਆਂ ਦੇ ਹਿਤਾਂ ਲਈ ਕੰਮ ਕਰ ਰਹੇ ਹੋ। ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਵੱਲੋਂ ਟਵਿੱਟਰ ਰਾਹੀਂ ਏਜੀ ਦਿਓਲ ਨੂੰ ਇਹ ਲਗਾਤਾਰ ਟਵੀਟਾਂ ਰਾਹੀਂ ਸਵਾਲ ਖੜੇ ਕੀਤੇ ਗਏ ਹਨ।
    ਸਿੱਧੂ ਨੇ ਏਜੀ ਨੂੰ ਮੁਖਾਤਬ ਹੁੰਦਿਆਂ ਕਿਹਾ, ''ਤੁਸੀਂ ਦੋਸ਼ੀ ਲਈ ਪੇਸ਼ ਹੋਏ, ਹੁਣ ਰਾਜ ਦੀ ਨੁਮਾਇੰਦਗੀ ਕਰ ਰਹੇ ਹੋ ਅਤੇ ਬਹੁਤ ਜਲਦੀ ਤੁਸੀਂ ਜੱਜ ਦੇ ਤੌਰ 'ਤੇ ਤਰੱਕੀ ਦੀ ਮੰਗ ਕਰੋਗੇ ਤਾਂ ਜੋ ਤੁਸੀਂ ਇਸ ਕੇਸ ਦਾ ਫੈਸਲਾ ਕਰ ਸਕੋ। ਸਭ ਤੋਂ ਉੱਚੇ ਕਾਨੂੰਨ ਅਧਿਕਾਰੀ ਹੋਣ ਦੇ ਨਾਤੇ, ਤੁਹਾਡਾ ਧਿਆਨ ਰਾਜਨੀਤੀ ਅਤੇ ਰਾਜਨੀਤਿਕ ਲਾਭਾਂ 'ਤੇ ਹੈ।''


    ਉਨ੍ਹਾਂ ਏਜੀ ਨੂੰ ਕਿਹਾ, ''ਸਿਆਸਤ ਨੂੰ ਸਿਆਸਤਦਾਨਾਂ 'ਤੇ ਛੱਡੋ ਅਤੇ ਆਪਣੀ ਨਿੱਜੀ ਜ਼ਮੀਰ, ਇਮਾਨਦਾਰੀ ਅਤੇ ਪੇਸ਼ੇਵਰ ਨੈਤਿਕਤਾ 'ਤੇ ਧਿਆਨ ਕੇਂਦਰਤ ਕਰੋ, ਜਿਸ ਦੀ ਤੁਹਾਡੀ ਨੌਕਰੀ ਦੀ ਲੋੜ ਹੈ।''


    ਏਜੀ ਦਿਓਲ ਰਾਹੀਂ ਚੰਨੀ ਸਰਕਾਰ 'ਤੇ ਨਿਸ਼ਾਨਾ ਲਾਉਂਦਿਆਂ ਸਿੱਧੂ ਨੇ ਪੁੱਛਿਆ, ''ਕੀ ਤੁਸੀਂ ਉਨ੍ਹਾਂ ਲੋਕਾਂ ਦੇ ਇਸ਼ਾਰੇ 'ਤੇ ਕੰਮ ਕਰ ਰਹੇ ਹੋ, ਜਿਨ੍ਹਾਂ ਨੇ ਤੁਹਾਨੂੰ ਇਸ ਸੰਵਿਧਾਨਕ ਅਹੁਦੇ 'ਤੇ ਨਿਯੁਕਤ ਕੀਤਾ ਹੈ ਅਤੇ ਆਪਣੇ ਸਿਆਸੀ ਫਾਇਦੇ ਦੀ ਪੂਰਤੀ ਕਰ ਰਹੇ ਹੋ? ਕੀ ਤੁਸੀਂ ਸਰਕਾਰ ਨੂੰ ਇਹ ਸਲਾਹ ਦਿੱਤੀ ਸੀ ਕਿ ਉਹ ਬੇਅਦਬੀ ਦੇ ਮਾਮਲਿਆਂ ਵਿੱਚ ਤੁਹਾਡੇ ਦੁਆਰਾ ਜਾਂ ਕਿਸੇ ਹੋਰ ਉਲਟ ਹੁਕਮ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਵੇ?''


    ਸਿੱਧੂ ਨੇ ਏਪੀਐਸ ਦਿਓਲ ਵੱਲੋਂ ਬੀਤੇ ਦਿਨੀ ਸ਼ਬਦੀ ਹਮਲੇ ਦਾ ਵੀ ਜਵਾਬ ਦਿੱਦਾ ਹੈ। ਸਿੱਧੂ ਨੇ ਏਜੀ ਨੂੰ ਜਵਾਬ ਦਿੱਤਾ ਕਿ ਬੇਅਦਬੀ ਮਾਮਲੇ ਵਿੱਚ ਮੈਂ ਨਹੀਂ ਸਗੋਂ ਤੁਸੀ ਗਲਤ ਜਾਣਕਾਰੀ ਫੈਲਾਅ ਰਹੇ ਹੋ। ਏਜੀ ਨੂੰ ਮੁਖਤਾਬ ਹੁੰਦਿਆਂ ਸਿੱਧੂ ਨੇ ਕਿਹਾ ਕਿ ਬੇਅਦਬੀ ਮਾਮਲੇ ਦੇ ਦੋਸ਼ੀਆਂ ਦੀ ਪੈਰਵੀ ਮੈਂ ਨਹੀਂ ਸਗੋਂ ਤੁਸੀ ਕਰ ਕੀਤੀ ਹੈ ਅਤੇ ਹੁਣ ਸਰਕਾਰ ਵੱਲੋਂ ਪੈਰਵੀ ਕਰ ਰਹੇ ਹੋ।


    ਸਿੱਧੂ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਨੈਤਿਕਤਾ ਇਸ ਬਾਰੇ ਹੈ ਕਿ ਚੀਜ਼ਾਂ ਕਿਵੇਂ ਹੋਣੀਆਂ ਚਾਹੀਦੀਆਂ ਹਨ, ਨਾ ਕਿ ਚੀਜ਼ਾਂ ਦੇ ਤਰੀਕੇ ਬਾਰੇ। ਨੈਤਿਕ ਲੋਕ ਅਕਸਰ ਕਾਨੂੰਨ ਦੀ ਲੋੜ ਤੋਂ ਵੱਧ ਅਤੇ ਇਸਦੀ ਇਜਾਜ਼ਤ ਤੋਂ ਘੱਟ ਕਰਦੇ ਹਨ। ਜਦੋਂ ਨੈਤਿਕਤਾ ਦੀ ਗੱਲ ਆਉਂਦੀ ਹੈ, ਤਾਂ ਮਨੋਰਥ ਬਹੁਤ ਮਹੱਤਵਪੂਰਨ ਹੁੰਦਾ ਹੈ।


    ਏਜੀ ਨੂੰ ਜਵਾਬ ਵਿੱਚ ਸਿੱਧੂ ਨੇ ਕਿਹਾ, ''ਚਰਿੱਤਰ ਵਾਲਾ ਵਿਅਕਤੀ ਸਹੀ ਉਦੇਸ਼ ਨਾਲ ਸਹੀ ਕਾਰਨ ਲਈ ਸਹੀ ਕੰਮ ਕਰਦਾ ਹੈ। ਤੁਹਾਡੀ ਨਿਮਰਤਾ ਨਿਆਂ ਨੂੰ ਯਕੀਨੀ ਬਣਾਉਣ ਦੀ ਬਜਾਏ ਸਪੱਸ਼ਟ ਤੌਰ 'ਤੇ ਵਿਗਾੜ ਰਹੀ ਹੈ।''
    Published by:Krishan Sharma
    First published:
    Advertisement
    Advertisement