• Home
  • »
  • News
  • »
  • punjab
  • »
  • CHANDIGARH PUNJAB POLITICS AKALI DAL EXPANDS ORGANIZATIONAL STRUCTURE OF SOI RELEASES LIST OF CONSTITUENCY WISE IN CHARGES FROM KEYNOTE SPEAKER KS

ਅਕਾਲੀ ਦਲ ਵੱਲੋਂ SOI ਦੇ ਜਥੇਬੰਦਕ ਢਾਂਚੇ 'ਚ ਵਿਸਤਾਰ, ਮੁੱਖ ਬੁਲਾਰੇ ਤੋਂ ਲੈ ਕੇ ਹਲਕਾਵਾਰ ਇੰਚਾਰਜਾਂ ਦੀ ਸੂਚੀ ਜਾਰੀ

Punjab Election: ਸੁਖਬੀਰ ਸਿੰਘ ਬਾਦਲ (Sukhbir Badal) ਨੇ ਵੀਰਵਾਰ ਪਾਰਟੀ ਦੇ ਵਿਦਿਆਰਥੀ ਵਿੰਗ ਐਸ (Student Wing) .ਓ.ਆਈ (SOI) ਦੇ ਸਰਪ੍ਰਸਤ ਭੀਮ ਸਿੰਘ ਵੜੈਚ ਅਤੇ ਪ੍ਰਧਾਨ ਅਰਸ਼ਦੀਪ ਸਿੰਘ ਬਰਾੜ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਐਸ.ਓ.ਆਈ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰ ਦਿੱਤਾ।

  • Share this:
    ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Badal) ਨੇ ਵੀਰਵਾਰ ਪਾਰਟੀ ਦੇ ਵਿਦਿਆਰਥੀ ਵਿੰਗ ਐਸ (Student Wing) .ਓ.ਆਈ (SOI) ਦੇ ਸਰਪ੍ਰਸਤ ਭੀਮ ਸਿੰਘ ਵੜੈਚ ਅਤੇ ਪ੍ਰਧਾਨ ਅਰਸ਼ਦੀਪ ਸਿੰਘ ਬਰਾੜ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਐਸ.ਓ.ਆਈ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰ ਦਿੱਤਾ।

    ਪਾਰਟੀ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਹੋਣਹਾਰ ਅਤੇ ਮਿਹਨਤੀ ਨੌਂਜਵਾਨਾਂ ਨੂੰ ਵੱਖ-ਵੱਖ ਅਹੁਦਿਆਂ ਉਪਰ ਨਿਯੁਕਤ ਕੀਤਾ ਗਿਆ ਹੈ ਜਿਨ੍ਹਾਂ ਦਾ ਵਿਸਥਾਰ ਗਿਆ ਉਸ ਤਹਿਤ ਮੁੱਖ ਬੁਲਾਰਾ ਨਿਤਿਨ ਗਰਗ ਗਿੱਦੜਬਾਹਾ, ਸੀਨੀਅਰ ਮੀਤ ਪ੍ਰਧਾਨਾਂ ਵਿੱਚ ਅਰਪਨ ਸਿੰਘ ਬਰਾੜ ਰਾਜਪੁਰਾ, ਅਮਨਪ੍ਰੀਤ ਸਿੰਘ ਅੰਮ੍ਰਿਤਸਰ ਈਸਟ ਅਤੇ ਜਗਜੀਤ ਸਿੰਘ ਚੀਮਾ ਖੇਮਕਰਨ ਦੇ ਨਾਮ ਸ਼ਾਮਲ ਹਨ, ਜਦਕਿ ਜਨਰਲ ਸਕੱਤਰਾਂ ਵਿੱਚ ਸਵਰਨਜੀਤ ਸਿੰਘ ਸੰਧੂ ਗਿੱਲ, ਰੂਪਮਪ੍ਰੀਤ ਸਿੰਘ ਬੱਸੀ ਪਠਾਣਾ, ਲਵਪ੍ਰੀਤ ਸਿੰਘ ਸਾਹੀ ਫਤਿਹਗੜ੍ਹ ਸਾਹਿਬ ਅਤੇ ਹਰਜੋਤ ਸਿੰਘ ਜੋਤੀ ਅਮਲੋਹ ਦੇ ਨਾਮ ਸ਼ਾਮਲ ਹਨ।

    ਇਸਤੋਂ ਇਲਾਵਾ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਪੀਤਾ ਗਿੱਲ ਲੁਧਿਆਣਾ ਨੂੰ ਨਿਯੁਕਤ ਕੀਤਾ ਗਿਆ, ਜਦਕਿ ਸਕੱਤਰਾਂ ਵਿੱਚ ਅਮਨਦੀਪ ਸਿੰਘ ਗਿੱਲ ਰਾਏਕੋਟ, ਅਬਕਰਨਬੀਰ ਸਿੰਘ ਬਰਾੜ ਕੋਟਕਪੁਰਾ ਅਤੇ ਸ਼ਰਨਜੀਤ ਸਿੰਘ ਜਲਾਲਾਬਾਦ ਦੇ ਨਾਮ ਸ਼ਾਮਲ ਹਨ।

    ਨਿਯੁਕਤ ਕੀਤੇ ਗਏ ਹਲਕਾਵਾਰ ਇੰਚਾਰਜ

    ਹੋਰਨਾਂ ਨੌਜਵਾਨ ਆਗੂਆਂ ਨੂੰ ਐਸ.ਓ.ਆਈ ਦਾ ਹਲਕਾ ਵਾਈਜ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ, ਉਨ੍ਹਾਂ ਵਿੱਚ ਵਿਕਰਮਜੀਤ ਸਿੰਘ ਜਲਾਲਾਬਾਦ, ਵਿਨੋਦ ਕੁਮਾਰ ਅਬੋਹਰ, ਸੁਖਪਾਲ ਚੱਠੂ ਫਿਰੋਜ਼ਪੁਰ, ਸਪਤ ਰਿਸ਼ੀ ਫਾਜਿਲਕਾ, ਰਾਮ ਸਿੰਘ ਗਿੱਲ ਮੋਗਾ, ਹਰਪ੍ਰੀਤ ਸਿੰਘ ਸਿੱਧੂ ਧਰਮਕੋਟ, ਮਨਦੀਪ ਸਿੰਘ ਬਾਘਾਪੁਰਾਣਾ, ਅਕੇਸ਼ ਕੰਵਲਜੀਤ ਸਿੰਘ ਕੋਟਕਪੁਰਾ, ਗੁਰਵੀਰ ਸਿੰਘ ਬਰਾੜ ਜੈਤੋਂ, ਜਸਪ੍ਰੀਤ ਸਿੰਘ ਜੱਸਾ ਭੁੱਚੋ, ਨਿਰਮਲ ਸਿੰਘ ਨਿੰਮਾ ਰਾਮਪੁਰਾਫੂਲ, ਸੁਖਬੀਰ ਸਿੰਘ ਤਲਵੰਡੀ ਸਾਬੋ, ਅਕਸ਼ੇ ਸ਼ਰਮਾ ਬਠਿੰਡਾ ਸ਼ਹਿਰੀ, ਮਨਦੀਪ ਸਿੰਘ ਮੌੜ, ਮਨਪ੍ਰੀਤ ਸਿੰਘ ਦਿੜਬਾ, ਗੁਰਿੰਦਰ ਸਿੰਘ ਧੂਰੀ, ਹਰਪ੍ਰੀਤ ਸਿੰਘ ਜਵੰਦਾ ਬਰਨਾਲਾ, ਨਵਜੋਤ ਸਿੰਘ ਲਹਿਰਾਗਾਗਾ, ਅਜੈ ਕੁਮਾਰ ਸੁਨਾਮ, ਦੀਪਕ  ਗਰੋਵਰ ਪਟਿਆਲਾ ਸ਼ਹਿਰੀ, ਹਰਜੋਤ ਸਿੰਘ ਖਰੂਦ ਪਟਿਆਲਾ ਦਿਹਾਤੀ, ਗੁਰਜੀਤ ਸਿੰਘ ਸਮਾਣਾ, ਵਿਕਰਮਜੀਤ ਸਿੰਘ ਰਾਜਪੁਰਾ, ਖੀਜ਼ਾਰ ਅਲੀ ਖਾਂ ਮਲੇਰਕੋਟਲਾ, ਮਨੋਜ਼ ਕੁਮਾਰ ਅਮਰਗੜ੍ਹ, ਹਰਜੀਤ ਸਿੰਘ ਬਿਟੂ ਸ਼ੁਤਰਾਣਾ, ਮੰਗਲ ਸਿੰਘ ਨਾਭਾ, ਪ੍ਰਭਜੀਤ ਸਿੰਘ ਸਮਰਾਲਾ, ਗੁਰਮਨਦੀਪ ਸਿੰਘ ਗਿੱਲ, ਤੇਜਵੀਰ ਸਿੰਘ ਗਰੇਵਾਲ ਲੁਧਿਆਣਾ ਦੱਖਣੀ, ਹੁਸਨਪ੍ਰੀਤ ਸਿੰਘ ਨਿੱਝਰ ਅਜਨਾਲਾ, ਜੁਗਰਾਜ ਸਿੰਘ ਸੰਧੂ ਅਟਾਰੀ, ਦਿਪਾਸ਼ੂ ਤਲਵਾਰ ਅੰਮ੍ਰਿਤਸਰ ਸੈਂਟਰਲ, ਆਲਮਬੀਰ ਸਿੰਘ ਹੁੰਦਲ ਅੰਮ੍ਰਿਤਸਰ ਸਾਊਥ, ਹਰਮਨਪ੍ਰੀਤ ਸਿੰਘ ਅੰਮ੍ਰਿਤਸਰ ਵੈਸਟ, ਅਨੀਕੇਤਨ ਅੰਮ੍ਰਿਤਸਰ ਨੌਰਥ, ਜੁਗਰਾਜ ਸਿੰਘ ਮੀਆਂਵਿੰਡ ਬਾਬਾ ਬਕਾਲਾ, ਜੌਹਲ ਸੂਦ ਕਪੂਰਥਲਾ ਸ਼ਹਿਰੀ, ਕਰਨਜੀਤ ਸਿੰਘ ਆਹਲੀ ਸੁਲਤਾਨਪੁਰ ਲੋਧੀ, ਸੁਖਮਨ ਸਿੰਘ  ਫਗਵਾੜਾ ਦਿਹਾਤੀ, ਗੌਤਮ ਲੂਥਰਾ ਜਲੰਧਰ ਸੈਂਟਰਲ, ਜਸਕਰਨ ਸਿੰਘ ਭੁਲੱਥ, ਸੁਖਪ੍ਰੀਤ ਸਿੰਘ ਨਕੌਦਰ, ਜਗਤੇਸ਼ਵਰ ਖਰੌੜ ਫਤਿਹਗੜ੍ਹ ਸਾਹਿਬ, ਹਰਪਿੰਦਰ ਸਿੰਘ ਬੱਸੀ ਪਠਾਣਾ, ਅਦੇਸ਼ ਪ੍ਰਤਾਪ ਸਿੰਘ ਅਮਲੋਹ, ਜਗਪ੍ਰੀਤ ਸਿੰਘ  ਗੁਰਦਾਸਪੁਰ, ਰੋਹਿਤ ਕੁਮਾਰ ਜਲੰਧਰ ਕੈਂਟ ਸ਼ਹਿਰੀ ਅਤੇ ਸਰਬਜੀਤ ਸਿੰਘ ਜਲੰਧਰ ਕੈਂਟ ਦਿਹਾਤੀ ਦੇ ਨਾਮ ਸ਼ਾਮਲ ਹਨ। ਇਸੇ ਤਰਾਂ ਹਰਮਨ ਸਿੰਘ ਧਾਲੀਵਾਲ ਨਿਹਾਲ ਸਿੰਘ ਵਾਲਾ ਅਤੇ ਹਰਜੀਤ ਸਿੰਘ ਸੰਧੂ ਤਰਨਤਾਰਨ ਨੂੰ ਹਲਕਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
    Published by:Krishan Sharma
    First published:
    Advertisement
    Advertisement